ਅਸ਼ਰਫ ਢੁੱਡੀ
ਮੁਕਤਸਰ: ਰੂਸ ਤੇ ਯੁਕਰੇਨ 'ਚ ਤਣਾਅ ਵਧਦਾ ਜਾ ਰਿਹਾ ਹੈ। ਇਸ ਵਿਚਾਲੇ ਕਈ ਭਾਰਤੀ ਵਿਦਿਆਰਥੀ ਯੁਕਰੇਨ 'ਚ ਫਸ ਗਏ ਹਨ। ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਥਾਂਦੇਵਾਲਾ ਦੀ ਜਸਮੀਨ ਕੌਰ ਵੀ ਮੈਡੀਕਲ ਦੀ ਪੜ੍ਹਾਈ ਲਈ ਯੁਕਰੇਨ ਗਈ ਸੀ, ਪਰ ਹੁਣ ਉੱਥੇ ਜੰਗ ਦੇ ਹਾਲਾਤ ਕਾਰਨ ਫਸ ਚੁੱਕੀ ਹੈ।
ਜਸਮੀਨ MBBS ਦੀ ਪੜ੍ਹਾਈ ਲਈ ਯੁਕਰੇਨ ਦੇ ਸ਼ਹਿਰ ਖਾਰਕੋਬ ਵੈਸਟ ਵਿੱਚ ਗਈ ਸੀ। ਉਹ ਨੈਸ਼ਨਲ ਮੈਡੀਕਲ ਯੂਨੀਵਰਸਿਟੀ 'ਚ ਪੜ੍ਹਾਈ ਕਰ ਰਹੀ ਹੈ ਤੇ ਚੌਥੇ ਸਾਲ ਦੀ ਵਿਦਿਆਰਥਣ ਹੈ। ਉਸ ਦੇ ਮਾਪਿਆਂ ਨੇ ਦੱਸਿਆ ਕਿ ਉਹ ਵਾਪਸ ਆਉਣਾ ਚਾਹੁੰਦੀ ਹੈ ਪਰ ਉਸ ਦੀ ਫਲਾਈਟ ਟਿਕਟ ਨਹੀਂ ਹੋ ਪਾ ਰਹੀ। ਉਨ੍ਹਾਂ ਦੱਸਿਆ ਕਿ ਟਿਕਟ 2 ਵਾਰ ਕੈਂਸਲ ਹੋਣ ਕਾਰਨ ਉਨ੍ਹਾਂ ਦੀ ਬੇਟੀ ਕਾਫੀ ਘਬਰਾਈ ਹੋਈ ਹੈ। ਹਾਲਾਂਕਿ ਭਾਰਤ ਸਰਕਾਰ ਨੇ 3 ਉਡਾਣਾਂ ਭੇਜਣ ਦੀ ਜਾਣਕਾਰੀ ਦਿੱਤੀ ਹੈ, ਜੋ ਯੂਕਰੇਨ ਤੋਂ ਲੋਕਾਂ ਨੂੰ ਲਿਆਉਣ 'ਚ ਮਦਦ ਕਰੇਗੀ।
ਜਸਮੀਨ ਦੇ ਪਿਤਾ ਨੇ ਦੱਸਿਆ ਕਿ 2018 'ਚ ਉਨ੍ਹਾਂ ਦੀ ਧੀ ਯੁਕਰੇਨ ਗਈ ਸੀ। ਭਾਰਤ ਤੋਂ ਜਿੰਨੇ ਵੀ ਵਿਦਿਆਰਥੀ ਗਏ ਹਨ ਹੁਣ ਉਨ੍ਹਾਂ ਦੇ ਮਨ ਵਿਚ ਡਰ ਪੈਦਾ ਹੋ ਗਿਆ ਹੈ। ਉਨ੍ਹਾਂ ਦੀਆਂ ਯੂਨੀਵਰਸਿਟੀਆਂ ਨੇ ਵੀ ਕਹਿ ਦਿੱਤਾ ਹੈ ਕਿ ਜਿਹੜੇ ਬੱਚੇ ਜਾਣਾ ਚਾਹੁੰਦੇ ਹਨ ਜਾ ਸਕਦੇ ਹਨ। ਯੂਨੀਵਰਸਿਟੀਆਂ ਉਨ੍ਹਾਂ ਨੂੰ ਆਨਲਾਈਨ ਪੜਾਉਣ ਦੀ ਗੱਲ ਕਹਿ ਰਹੀਆਂ ਹਨ।
ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ
ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ
ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ
ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ