Punjab News: ਮਸਕਟ ਵਿੱਚ ਕਈ ਪੰਜਾਬੀ ਨੌਜਵਾਨ ਫਸ ਗਏ ਹਨ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮਦਦ ਮੰਗੀ ਹੈ। ਇਨ੍ਹਾਂ ਨੌਜਵਾਨਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਕੰਪਨੀ ਨੇ ਬੰਦੀ ਬਣਾ ਲਿਆ ਹੈ। ਉਨ੍ਹਾਂ ਤੋਂ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ। ਇਸ ਨੌਜਵਾਨ ਹਫਤੇ ਤੋਂ ਭੁੱਕੇ ਹਨ।
ਪੀੜਤ ਨੌਜਵਾਨਾਂ ਨੇ ਵੀਡੀਓ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ। ਉਨ੍ਹਾਂ ਦੀ ਦੇਸ਼ ਵਾਪਸੀ ਯਕੀਨੀ ਬਣਾਈ ਜਾਵੇ ਤੇ ਧੋਖੇਬਾਜ਼ ਏਜੰਟਾਂ ਖ਼ਿਲਾਫ਼ ਕਾਰਵਾਈ ਕਰਕੇ ਪੈਸੇ ਵਾਪਸ ਕਰਵਾਏ ਜਾਣ।
ਹਾਸਲ ਜਾਣਕਾਰੀ ਮੁਤਾਬਕ ਮਸਕਟ ਗਏ ਦੋ ਦਰਜਨ ਕਰੀਬ ਭਾਰਤੀਆਂ ਨੂੰ ਕੰਮ ਕਰਨ ਲਈ ਵੀਜ਼ਾ ਨਾ ਹੋਣ ਕਰਕੇ ਕੰਪਨੀ ਵੱਲੋਂ ਬੰਦੀ ਬਣਾ ਕੇ ਵੀਜ਼ਾ ਫੀਸ ਲਈ ਕਥਿਤ ਤੌਰ ’ਤੇ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ। ਹਫ਼ਤੇ ਤੋਂ ਕਥਿਤ ਤੌਰ ’ਤੇ ਭੁੱਖਣ-ਭਾਣੇ ਨੌਜਵਾਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਦਦ ਲਈ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ: Brezza ਦਾ CNG ਮਾਡਲ ਜਲਦ ਹੋਵੇਗਾ ਲਾਂਚ, ਮਾਈਲੇਜ ਦਾ ਟੈਂਸ਼ਨ ਖ਼ਤਮ, ਆਨਲਾਈਨ ਲੀਕ ਹੋਈ ਅਹਿਮ ਜਾਣਕਾਰੀ
ਉਨ੍ਹਾਂ ਨੇ ਵੀਡੀਓ ਰਾਹੀਂ ਸੰਬੋਧਨ ਹੋ ਕੇ ਦੱਸਿਆ ਕਿ ਉਹ ਏਜੰਟਾਂ ਨੂੰ ਪ੍ਰਤੀ ਵਿਅਕਤੀ ਸੱਠ ਤੋਂ ਨੱਬੇ ਹਜ਼ਾਰ ਰੁਪਏ ਭਰ ਕੇ ਮਸਕਟ ਗਏ ਸਨ। ਏਜੰਟਾਂ ਨੇ ਵਿਜ਼ਟਰ ਵੀਜ਼ੇ ਉਪਰ ਭੇਜ ਦਿੱਤਾ। ਕੰਪਨੀ ਵੱਲੋਂ ਵਰਕ ਪਰਮਿਟ ਨਾ ਹੋਣ ਕਰਕੇ ਨੱਬੇ ਹਜ਼ਾਰ ਰੁਪਏ ਪ੍ਰਤੀ ਵਿਅਕਤੀ ਕਥਿਤ ਮੰਗ ਕੀਤੀ ਜਾ ਰਹੀ ਤੇ ਹਫ਼ਤੇ ਤੋਂ ਖਾਣਾ ਵੀ ਨਹੀਂ ਦਿੱਤਾ।
ਫਸੇ ਨੌਜਵਾਨਾਂ ਵਿੱਚ ਸੁਖਵਿੰਦਰ ਸਿੰਘ ਗੁਰਦਾਸਪੁਰ, ਗੁਰਲਾਲ ਸਿੰਘ ਮਾਨਸਾ, ਜਸਕਰਨ ਸਿੰਘ ਬਾਘਾਪੁਰਾਣਾ ਤੇ ਜਗਦੀਪ ਸਿੰਘ ਨਿਹਾਲ ਸਿੰਘ ਵਾਲਾ ਹਨ। ਬਾਕੀ ਯੂਪੀ, ਬਿਹਾਰ ਤੇ ਹੋਰ ਰਾਜਾਂ ਤੋਂ ਹਨ। ਪੀੜਤ ਨੌਜਵਾਨਾਂ ਨੇ ਵੀਡੀਓ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ, ਦੇਸ਼ ਵਾਪਸੀ ਯਕੀਨੀ ਬਣਾਈ ਜਾਵੇ ਤੇ ਧੋਖੇਬਾਜ਼ ਏਜੰਟਾਂ ਖ਼ਿਲਾਫ਼ ਕਾਰਵਾਈ ਕਰਕੇ ਪੈਸੇ ਵਾਪਸ ਕਰਵਾਏ ਜਾਣ।
ਉਧਰ, ਆਪ ਦੇ ਸਰਕਲ ਇੰਚਾਰਜ ਰਾਜਪਾਲ ਸਿੰਘ ਨੇ ਦੱਸਿਆ ਕਿ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਰਾਹੀਂ ਮੁੱਖ ਮੰਤਰੀ ਨਾਲ ਸੰਪਰਕ ਕਰਕੇ ਨੌਜਵਾਨਾਂ ਦੀ ਰਿਹਾਈ ਲਈ ਚਾਰਾਜੋਈ ਕੀਤੀ ਜਾ ਰਹੀ ਹੈ।