Mansa : ਮੂਸਾ ਪਿੰਡ ਵਿਖੇ ਮਰਹੂਮ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਨੂੰ ਸਮਰਪਿਤ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਦਾ ਉਦਘਾਟਨ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਵੱਲੋ ਕੀਤਾ ਗਿਆ ਇਸ ਕੈਂਪ ਦੌਰਾਨ ਵੱਡੀ ਗਿਣਤੀ ਵਿੱਚ ਆਸਪਾਸ ਦੇ ਲੋਕਾਂ ਨੇ ਪਹੁੰਚਕੇ ਚੈਕਅੱਪ ਕਰਵਾਇਆ।


ਮਾਨਸਾ ਦੇ ਮੂਸਾ ਵਿਖੇ ਐਨ ਜੀ ਓ ਏਹ ਜਨਮ ਤੇਰੇ ਲੇਖੇ ਦੇ ਸਹਿਯੋਗ ਨਾਲ ਮਰਹੂਮ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਵਿਸ਼ਾਲ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ।ਇਸ ਕੈਂਪ ਵਿੱਚ ਹੱਡੀਆਂ, ਦਿਲ, ਛਾਤੀ,ਅੱਖਾਂ, ਦੰਦ, ਗਾਇਨੀ ਅਤੇ ਹੋਰ ਜਰਨਲ ਬੀਮਾਰੀਆਂ ਦੇ ਮਾਹਰ ਡਾਕਟਰਾਂ ਨੇ ਮਰੀਜਾਂ ਦਾ ਚੈਕਅੱਪ ਕੀਤਾ। 


ਇਸ ਕੈਂਪ ਬਾਰੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦੀ ਯਾਦ ਨੂੰ ਸਮਰਪਿਤ ਮੈਡੀਕਲ ਕੈਂਪ ਲਗਾਇਆ ਗਿਆ ਹੈ ਉਨ੍ਹਾਂ ਕਿਹਾ ਕਿ ਸਿੱਧੂ ਦੀ ਸੋਚ ਸੀ ਕਿ ਦੀਨ ਦੁਖੀ ਲੋਕਾਂ ਦੀ ਸੇਵਾ ਕਰਨੀ ਤੇ ਮੈਡੀਕਲ ਕੈਂਪ ਲਗਾਉਣਾ ਸੀ ਜਿਸ ਤਹਿਤ ਅੱਜ ਮੈਡੀਕਲ ਕੈਂਪ ਵਿੱਚ ਦਿਲ, ਛਾਤੀ, ਹੱਡੀਆਂ,ਅੱਖਾਂ ,ਦੰਦ ਤੇ ਗਾਇਨੀ ਦੇ ਮਰੀਜਾਂ ਦਾ ਚੈਕਅੱਪ ਕੀਤਾ ਜਾ ਰਿਹਾ ਹੈ।


ਬਲਕੌਰ ਸਿੰਘ ਨੇ ਦੱਸਿਆ ਕਿ ਸਿੱਧੂ ਦੀ ਜੋ ਸੋਚ ਸੀ ਉਸਨੂੰ ਅੱਗੇ ਵਧਾਉਣ ਦੀ ਮੁਹਿੰਮ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਕੈਂਸਰ ਹਸਪਤਾਲ ਖੋਲਣ ਦੇ ਲਈ ਕੈਬਨਿਟ ਮੰਤਰੀ ਧਾਲੀਵਾਲ ਦੇ ਸਪੰਰਕ ਵਿੱਚ ਹਨ ਪਰ ਇਸ ਨਾਲੋਂ ਜੇ ਕੈਸਰ ਐਵਰਨੈਸ ਬੱਸਾਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਕਿਉਂਕਿ ਸਰਕਾਰਾਂ ਵੀ ਕੈਂਸਰ ਅੱਗੇ ਹੱਥ ਖੜੇ ਕਰ ਗਈਆਂ ਹਨ ਪਰ ਮੁੱਖ ਲੋੜ ਜਾਗਰੂਕਤਾ ਦੀ ਹੈ ਜੋ ਸੁਰੂ ਕਰਾਗੇ।


ਇਹ ਵੀ ਪੜ੍ਹੋ: Punjab News: ਦੇਸ਼ ਨੂੰ ਦਹਿਲਾਉਣ ਦੀ ਸਾਜਿਸ਼ ਨਾਕਾਮ, ਫਿਰੋਜ਼ਪੁਰ 'ਚੋਂ ਪੰਜ ਏਕੇ-47 ਰਾਈਫਲਾਂ ਸਣੇ ਵੱਡੀ ਪੱਧਰ 'ਤੇ ਅਸਲਾ ਫੜਿਆ


ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।