ਇਸ ਦੇ ਨਾਲ ਹੀ ਗੱਲ ਕਰੀਏ ਪੰਜਾਬ (Punjab) ਦੀ ਤਾਂ ਸੂਬੇ 'ਚ ਕੋਰੋਨਾ ਨੇ ਖ਼ਤਰਨਾਕ ਰੂਪ ਧਾਰਿਆ ਹੋਇਆ ਹੈ। ਸਰਕਾਰ ਇਸ ਨੂੰ ਕਾਬੂ ਕਰਨ 'ਚ ਨਾਕਾਮ ਨਜ਼ਰ ਆ ਰਹੀ ਹੈ। ਹੁਣ ਜਦੋਂ ਕੇਂਦਰ ਸਰਕਾਰ ਨੇ ਲੌਕਡਾਊਨ ਨਾ ਕਰਨ ਦੀ ਫਰਮਾਨ ਦਿੱਤਾ ਹੈ, ਅਜਿਹੇ 'ਚ ਪੰਜਾਬ ਦਾ ਕਿ ਰੁਖ ਰਹੇਗਾ ਇਹ ਜਾਣਨਾ ਜ਼ਰੂਰੀ ਹੈ। ਇਸ ਬਾਰੇ ਪੰਜਾਬ ਦੇ ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ (Cabinet Minister Om Prakash Soni) ਨੇ ਅੰਮ੍ਰਿਤਸਰ ਦੀ ਤਾਜ਼ਾ ਸਥਿਤੀ ਸਬੰਧੀ ਸ਼ਹਿਰ ਦੇ ਡਿਪਟੀ ਕਮਿਸ਼ਨਰ ਪੁਲਿਸ ਕਮਿਸ਼ਨਰ ਸਿਵਲ ਸਰਜਨ ਨਗਰ ਨਿਗਮ ਦੇ ਕਮਿਸ਼ਨਰ ਸਮੇਤ ਉੱਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ।
ਇਸ ਮੀਟਿੰਗ 'ਚ ਉਨ੍ਹਾਂ ਕਿਹਾ ਕਿ ਲੋਕ ਪ੍ਰਸ਼ਾਸਨ ਦਾ ਸਾਥ ਦੇਣ ਤਾਂ ਜੋ ਕੋਰੋਨਾ ਨੂੰ ਹਰਾਇਆ ਜਾ ਸਕੇ। ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾ ਦੇ ਵਧਦੇ ਕੇਸਾਂ ਦੇ ਚੱਲਦਿਆਂ 31 ਅਗਸਤ ਤੱਕ ਵੀਕਲੀ ਲੌਕਡਾਊਨ ਲਾਇਆ ਗਿਆ ਸੀ। ਇਸ ਸਬੰਧੀ ਹੁਣ ਭਲਕੇ ਨਵਾਂ ਫੈਸਲਾ ਲਿਆ ਜਾਵੇਗਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕੁਆਰੰਟੀਨ ਬਾਰੇ ਪੁੱਛਣ 'ਤੇ ਓਮ ਪ੍ਰਕਾਸ਼ ਸੋਨੀ ਨੇ ਕਿਹਾ ਕਿ ਇਸ ਬਾਰੇ ਵੀ ਕੱਲ੍ਹ ਪਤਾ ਲੱਗ ਜਾਵੇਗਾ।
ਕੈਬਨਿਟ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਸ਼ਹਿਰ ਵਾਸੀਆਂ ਨੂੰ ਫਿਰ ਅਪੀਲ ਕੀਤੀ ਕਿ ਉਹ ਮਾਸਕ ਦਾ ਇਸਤੇਮਾਲ ਹਰ ਵੇਲੇ ਕਰਨ। ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਸਮੇਂ-ਸਮੇਂ 'ਤੇ ਸਿਵਲ ਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀਆਂ ਜਾ ਰਹੀਆਂ ਹਨ ਤੇ ਸ਼ਹਿਰ ਵਾਸੀਆਂ ਨੂੰ ਵੱਧ ਤੋਂ ਵੱਧ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ।
ਸ਼ਹਿਰ ਵਿੱਚ ਇੱਕ ਸਿਸਟਮ ਤਹਿਤ ਬਾਜ਼ਾਰ 'ਤੇ ਮਾਰਕੀਟ ਖੁੱਲ੍ਹਵਾਏ ਜਾ ਰਹੇ ਹਨ। ਸੋਨੀ ਨੇ ਆਖਿਆ ਕਿ ਪੰਜਾਬ ਦੇ ਟੈਸਟਿੰਗ ਕਪੈਸਿਟੀ ਲਗਾਤਾਰ ਵਧ ਰਹੀ ਹੈ ਤੇ ਮੁੱਖ ਮੰਤਰੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਸਾਰੇ ਹੀ ਵਿਭਾਗ ਕਰੋਨਾ ਦੇ ਖਿਲਾਫ ਲੜੀ ਜਾਰੀ ਲੜਾਈ ਵਿੱਚ ਸਾਥ ਦੇ ਰਹੇ ਹਨ। ਫਿਲਹਾਲ ਅੰਮ੍ਰਿਤਸਰ ਦੇ ਛੇ ਇਲਾਕਿਆਂ ਵਿੱਚ ਕਰਫਿਊ ਲਾਇਆ ਹੋਇਆ ਹੈ ਕਿਉਂਕਿ ਇਨ੍ਹਾਂ ਖੇਤਰਾਂ ਦੇ ਵਿੱਚ ਲਗਾਤਾਰ ਕੇਸ ਵੱਧ ਆ ਰਹੇ ਸੀ।
ਅੰਮ੍ਰਿਤਸਰ 'ਚ ਅੰਗਾਂ ਦੀ ਅਦਲਾ-ਬਦਲੀ ਦਾ ਮਾਮਲਾ, ਪੁਲਿਸ ਕੋਲ ਕਿਸੇ ਨੇ ਦਰਜ ਨਹੀਂ ਕਰਵਾਈ ਸ਼ਿਕਾਇਤ
ਦਸੰਬਰ 'ਚ ਲਾਗੂ ਹੋਵੇਗਾ ਪੰਜਾਬ 'ਚ ਛੇਵਾਂ ਪੇਅ ਕਮਿਸ਼ਨ: ਮਨਪ੍ਰੀਤ ਬਾਦਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904