ਬਰਨਾਲਾ ਜਿਨੀ ਚੋਣ ਨੂੰ ਲੈ ਕੇ ਲਗਾਤਾਰ ਚੋਣ ਅਖਾੜਾ ਭਗਤਾ ਨਜ਼ਰ ਆ ਰਿਹਾ ਹੈ।  ਆਮ ਆਦਮੀ ਪਾਰਟੀ ਸੰਗਰੂਰ ਤੋਂ ਸੰਸਦ ਗੁਰਮੀਤ ਸਿੰਘ ਮੀਤ ਹੇਅਰ ਨੇ ਬਰਨਾਲਾ ਤੋਂ ਚੋਣ ਲੜ ਰਹੇ ਆਪ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਦੇ ਚੋਣ ਦਫਤਰ ਦਾ ਉਦਘਾਟਨ ਕਰ ਦਿੱਤਾ। ਇਸ ਮੌਕੇ ਵਿਰੋਧੀਆਂ ਦੇ ਨਾਲ-ਨਾਲ ਉਨ੍ਹਾਂ ਦੇ ਪੁਰਾਣੇ ਸਾਥੀ ਖਾਸ ਤੌਰ ਉੱਤੇ ਨਿਸ਼ਾਨੇ ਉਤੇ ਰਹੇ।


ਸ ਮੌਕੇ ਜਦੋਂ ਗੁਰਦੀਪ ਬਾਠ ਬਾਬਤ ਸਵਾਲ ਪੁੱਛਿਆ ਗਿਆ ਤਾਂ ਮੀਤ ਹੇਅਰ ਨੇ ਕਿਹਾ ਕਿ ਲੋਕਾਂ ਨੇ ਫੈਸਲਾ ਕਰਨਾ ਕੋਣ ਸੱਚਾ ਤੇ ਕੌਣ ਝੂਠਾ, ਬਾਠ ਮੇਰਾ ਵੱਡਾ ਭਰਾ ਹੈ, ਅਸੀਂ ਉਸ ਨੂੰ ਘਰੋਂ ਲਿਆ ਕੇ ਜਿਲ੍ਹਾ ਪ੍ਰਧਾਨ ਲਾਇਆ, 2014 ਵਿੱਚ ਉਸ ਨੇ ਪਾਰਟੀ ਲਈ ਕੁਝ ਨਹੀਂ ਕੀਤਾ ਜੇ ਕੁਝ ਕੀਤਾ ਹੈ ਤਾਂ ਲੋਕਾਂ ਦੇ ਸਾਹਮਣੇ ਫੋਟੋ ਲਿਆ ਦੇਵੇ।



ਜਦੋਂ ਪੰਜਾਬ ਦੇ ਦੂਜੇ ਜਿਲ੍ਹਿਆਂ ਦੇ ਪ੍ਰਧਾਨ ਬਦਲੇ ਗਏ ਤਾਂ ਇਸ ਨੇ ਮੇਰੀਆਂ ਲੇਲ੍ਹੜੀਆਂ ਕੱਢੀਆਂ ਸੀ ਤਾਂ ਮੈਂ ਅੜ ਕੇ ਇਸ ਨੂੰ ਦੁਬਾਰਾ ਪ੍ਰਧਾਨ ਬਣਾਇਆ। ਸਰਕਾਰ ਬਣੀ ਤੋਂ ਇਸ ਨੂੰ ਚੇਅਰਮੈਨੀ ਦਿੱਤੀ ਗਈ ਤੇ ਬੰਦਾ ਅਜੇ ਵੀ ਕਹਿ ਰਿਹਾ ਹੈ ਕਿ ਪਾਰਟੀ ਵਿੱਚ ਬਣਦਾ ਮਾਣ ਸਤਿਕਾਰ ਨਹੀਂ ਮਿਲਿਆ।


ਮੀਤ ਹੇਅਰ ਨੇ ਕਿਹਾ ਕਿ ਇਹ ਤਾਂ ਹੁਣ ਬਰਨਾਲੇ ਦੇ ਲੋਕ ਦੱਸਣਗੇ ਕਿ ਕੌਣ ਸੱਚਾ ਹੈ ਕੌਣ ਝੂਠਾ, ਪਰ ਇਹ ਸਮਝ ਨਹੀਂ ਆਉਂਦਾ ਕਿ ਕੋਈ ਬੰਦਾ ਰਾਤੋ ਰਾਤ ਕਿਵੇਂ ਬਦਲ ਸਕਦਾ ਹੈ। ਬਾਠ ਨੇ ਇਹ ਸਭ ਕੁਝ ਕਰਕੇ ਆਪਣਾ ਸਿਆਸੀ ਤੌਰ ਉੱਤੇ ਨੁਕਸਾਨ ਕਰ ਲਿਆ ਹੈ।


ਇਸ ਮੌਕੇ ਪਰਿਵਾਰਵਾਦ ਦੇ ਮੁੱਦੇ ਬਾਬਤ ਕਿਹਾ ਕਿ ਰਾਜਾ ਵੜਿੰਗ ਨੇ ਆਪਣੀ ਘਰਵਾਲੀ ਨੂੰ ਟਿਕਟ ਦਵਾਈ, ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੀ ਘਰਵਾਲੀ ਨੂੰ ਟਿਕਟ ਦਵਾਈ, ਰਾਜ ਕੁਮਾਰ ਚੱਬੇਵਾਲ ਦੇ ਬੇਟੇ ਨੂੰ ਟਿਕਟ ਮਿਲੀ ਜੇ ਮੈਂ ਚਾਹੁੰਦਾ ਤਾਂ ਮੈਂ ਵੀ ਆਪਣੀ ਘਰਵਾਲੀ ਨੂੰ ਟਿਕਟ ਦਵਾ ਸਕਦਾ ਸੀ ਪਰ ਮੈਂ ਪਾਰਟੀ ਦੇ ਵਰਕਰ ਨੂੰ ਟਿਕਟ ਦਵਾਈ ਹੈ ਜਿਸ ਲਈ ਅਸੀਂ ਪਾਰਟੀ ਦਾ ਧੰਨਵਾਦ ਕਰਦੇ ਹਾਂ ਕਿ ਪਾਰਟੀ ਨੇ ਪੁਰਾਣੇ ਵਰਕਰ ਨੂੰ ਟਿਕਟ ਦਿੱਤੀ ਹੈ।



ਮੀਤ ਹੇਅਰ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਵੱਲੋਂ ਕੀਤੇ ਗਏ ਕਰੋੜਾਂ ਰੁਪਏ ਦੇ ਵਿਕਾਸ ਕਾਰਜਾਂ ਨੂੰ ਮੁੱਖ ਰੱਖਦੇ ਹੋਏ ਬਰਨਾਲਾ ਦੇ ਲੋਕ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਨੂੰ ਵੱਡੀ ਜਿੱਤ ਦਵਾ ਕੇ ਵਿਧਾਨ ਸਭਾ ਭੇਜਣਗੇ