Barnala Girls become judge: ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀਆਂ ਕੁੜੀਆਂ ਨੇ ਪੀਸੀਐੱਸ ਜੁਡੀਸ਼ਰੀ ਦੇ ਨਤੀਜਿਆਂ ਵਿੱਚ ਬਾਜ਼ੀ ਮਾਰੀ ਹੈ। ਜਿਸ ਵਿੱਚ ਬਰਨਾਲਾ ਸ਼ਹਿਰ ਦੀਆਂ ਦੋ ਕੁੜੀਆਂ ਛੋਟੀ ਉਮਰੇ ਜੱਜ ਬਣਨਗੀਆਂ। ਬਰਨਾਲਾ ਦੇ ਪਿੰਡ ਕੋਟਦੁੱਨਾ ਦੀ ਅੰਜਲੀ ਕੌਰ, ਜਿਸ ਦੀ ਉਮਰ 23 ਸਾਲ ਹੈ ਅਤੇ ਆਪਣੀ ਮਿਹਨਤ ਸਦਕਾ ਹੁਣ ਜੱਜ ਬਣ ਚੁੱਕੀ ਹੈ। ਜਿੱਥੇ ਪੂਰੇ ਪਿੰਡ ਤੋਂ ਲੋਕ ਉਸ ਨੂੰ ਵਧਾਈ ਦੇਣ ਲਈ ਉਸ ਦੇ ਘਰ ਪਹੁੰਚ ਰਹੇ ਹਨ। ਉੱਥੇ ਹੀ ਪੰਜਾਬ ਸਰਕਾਰ ਨੇ ਵੀ ਉਨ੍ਹਾਂ ਲੜਕੀਆਂ ਨੂੰ ਵਧਾਈ ਦਿੱਤੀ ਹੈ, ਜਿਨ੍ਹਾਂ ਨੇ ਦੀ ਜੁਡੀਸ਼ੀਅਲ ਬ੍ਰਾਂਚ 'ਚ ਜਗ੍ਹਾ ਮਿਲੀ। ਅੱਜ ਬਰਨਾਲਾ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅੰਜਲੀ ਕੌਰ ਦੇ ਘਰ ਵਧਾਈ ਦੇਣ ਪਹੁੰਚੇ। ਮੀਤ ਹੇਅਰ ਨੇ ਅੰਜਲੀ ਕੌਰ ਨੂੰ ਵਧਾਈ ਦਿੰਦੇ ਹੋਏ ਉਸ ਦੇ ਮਾਤਾ-ਪਿਤਾ ਨੂੰ ਵੀ ਵਧਾਈ ਦਿੱਤੀ।



ਮੰਤਰੀ ਸਾਬ੍ਹ ਨੇ ਕਿਹਾ ਕਿ ਅੱਜ ਇਸ ਧੀ ਨੇ ਆਪਣੇ ਮਾਤਾ-ਪਿਤਾ ਦੇ ਨਾਲ-ਨਾਲ ਪੂਰੇ ਪਿੰਡ ਦਾ ਨਾਂ ਰੌਸ਼ਨ ਕੀਤਾ ਹੈ।  ਅੱਜ ਪਿੰਡ ਦਾ ਹਰ ਪਰਿਵਾਰ ਅੰਜਲੀ ਕੌਰ ਦੀ ਗੱਲ ਕਰ ਰਿਹਾ ਹੈ। ਅੱਜ ਅੰਜਲੀ ਕੌਰ ਨੇ ਸਾਦਕਾ ਜੱਜ ਬਣ ਕੇ ਆਪਣੀ ਮਿਹਨਤ ਨਾਲ ਮਿਸਾਲ ਕਾਇਮ ਕੀਤੀ ਹੈ, ਜੋ ਕਿ ਪੂਰੇ ਪਿੰਡ ਲਈ ਲਾਹੇਵੰਦ ਹੈ। ਅੰਜਲੀ ਕੌਰ ਦੇ ਪਿਤਾ ਵੀ ਬੱਚਿਆਂ ਲਈ ਪ੍ਰੇਰਨਾ ਸਰੋਤ ਹਨ। ਅੰਜਲੀ ਕੌਰ ਦੇ ਪਿਤਾ ਪੰਜਾਬ ਪੁਲਿਸ ਵਿੱਚ ਵੀ ਸੇਵਾਵਾਂ ਨਿਭਾ ਚੁੱਕੇ ਹਨ ਅਤੇ ਇਸ ਤੋਂ ਪਹਿਲਾਂ ਵੀ ਉਹ ਫੌਜ ਵਿੱਚ ਦੇਸ਼ ਦੀ ਸੇਵਾ ਕਰ ਚੁੱਕੇ ਹਨ। 


ਇਸ ਦੇ ਨਾਲ ਹੀ ਉਨ੍ਹਾਂ ਨੇ ਅੰਜਲੀ ਕੌਰ ਦੀ ਛੋਟੀ ਭੈਣ ਨੂੰ ਵੀ ਵਧਾਈ ਦਿੱਤੀ ਅਤੇ ਕਾਮਨਾ ਕੀਤੀ ਕਿ ਉਹ ਯੂ.ਪੀ.ਐੱਸ ਦੀ ਤਿਆਰੀ ਕਰ ਰਹੀ ਹੈ ਅਤੇ ਉਹ ਵੀ ਯੂ.ਪੀ.ਐੱਸ ਵਿੱਚ ਆਪਣੀ ਜਗ੍ਹਾ ਲੈ ਕੇ ਦੇਸ਼, ਪੰਜਾਬ ਅਤੇ ਪਿੰਡ ਦਾ ਨਾਮ ਰੌਸ਼ਨ ਕਰੇਗੀ।


 



ਕੈਬਨਿਟ ਮੰਤਰੀ ਮੀਤ ਹੇਅਰ ਜੋ ਕਿ ਪੀਸੀਐੱਸ ਜੁਡੀਸ਼ਰੀ ਦੇ ਨਤੀਜਿਆਂ ਵਿੱਚ ਬਾਜ਼ੀ ਮਾਰਨ ਵਾਲੀ ਕਿਰਨਜੀਤ ਕੌਰ ਨੂੰ ਮੁਬਾਰਕਾਂ ਦੇਣ ਲਈ ਉਸ ਦੇ ਘਰ ਪਹੁੰਚੇ। ਉਨ੍ਹਾਂ ਨੇ ਕਿਹਾ- ਪੀਸੀਐਸ (ਜੁਡੀਸ਼ਰੀ) ਇਮਤਿਹਾਨ ਪਾਸ ਕਰਕੇ ਸਾਡੇ ਬਰਨਾਲੇ ਦਾ ਨਾਮ ਰੌਸ਼ਨ ਕਰਨ ਵਾਲੀਆਂ ਹੋਣਹਾਰ ਧੀਆਂ ਅੰਜਲੀ ਕੌਰ ਤੇ ਕਿਰਨਜੀਤ ਕੌਰ ਦੇ ਘਰ ਜਾ ਕੇ ਵਧਾਈ ਤੇ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਸਖ਼ਤ ਮਿਹਨਤ ਤੇ ਕਰੜੀ ਸਾਧਨਾ ਨਾਲ ਜੱਜ ਬਣਨ ਵਾਲੀਆਂ ਦੋਵੇਂ ਮਾਣਮੱਤੀਆਂ ਧੀਆਂ ਦੇ ਮਾਪਿਆਂ ਨੂੰ ਵੀ ਮੁਬਾਰਕਬਾਦ ਦਿੱਤੀ। ਇਸ ਪ੍ਰਾਪਤੀ ਨਾਲ ਸਾਡੀਆਂ ਹੋਰ ਬੱਚੀਆਂ ਨੂੰ ਵੀ ਬਹੁਤ ਪ੍ਰੇਰਨਾ ਮਿਲੇਗੀ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।