ਨਵੀਂ ਦਿੱਲੀ: ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਘਰ ਚੱਲ ਰਹੀ ਬੈਠਕ ਖ਼ਤਮ ਹੋ ਗਈ ਹੈ।ਅਮਿਤ ਸ਼ਾਹ ਦੇ ਘਰ ਖੇਤੀ ਮੰਤਰੀ ਨਰਿੰਦਰ ਤੋਮਰ ਪਹੁੰਚੇ ਸੀ ਦੋਨਾਂ ਮੰਤਰੀਆਂ ਵਿਚਾਲੇ ਕਰੀਬ ਸਵਾ ਘੰਟਾ ਮੀਟਿੰਗ ਚੱਲੀ।ਉਧਰ ਸਿੰਘੂ ਬਾਡਰ ਤੇ ਵੀ ਕਿਸਾਨਾਂ ਦੀ ਮੀਟਿੰਗ ਜਾਰੀ ਹੈ।30 ਤੋਂ ਵੱਧ ਕਿਸਾਨ ਜੱਥੇਬੰਦੀਆਂ ਮੀਟਿੰਗ ਕਰ ਰਹੀਆਂ ਹਨ।

ਮੀਟਿੰਗ ਵਿੱਚ ਕਿਸਾਨ ਅੱਗਲੀ ਰਣਨੀਤੀ ਤੇ ਵਿਚਾਰ ਕਰ ਰਹੇ ਹਨ।ਹੁਣ ਕਿਸਾਨਾਂ ਨੂੰ ਕੇਂਦਰ ਸਰਕਾਰ ਦੇ ਅਗਲੇ ਪ੍ਰਸਤਾਵ ਦੀ ਵੀ ਉਡੀਕ ਹੈ।ਇਸ ਤੋਂ ਪਹਿਲਾਂ ਕਿਸਾਨਾਂ ਨੇ ਕੇਂਦਰ ਸਰਕਾਰ ਦਾ ਸੱਦਾ ਠੁਕਰਾ ਦਿੱਤਾ ਸੀ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਇਹ ਸ਼ਰਤ ਰੱਖ ਕੇ ਮੀਟਿੰਗ ਲਈ ਸੱਦਾ ਦਿੱਤਾ ਸੀ ਕਿ ਕਿਸਾਨ ਸੜਕਾਂ ਤੇ ਅੰਦੋਲਨ ਕਰਨ ਦੀ ਬਜਾਏ ਨਿਰੰਕਾਰੀ ਮੈਦਾਨ ਵਿੱਚ ਬੈਠ ਕੇ ਅੰਦੋਲਨ ਕਰ। ਪਰ ਕਿਸਾਨਾਂ ਨੇ ਕੇਂਦਰ ਦੇ ਇਸ ਸੱਦੇ ਨੂੰ ਠੁਕਰਾ ਦਿੱਤਾ ਸੀ।ਕਿਸਾਨ ਹੁਣ ਲਗਾਤਾਰ ਦਿੱਲੀ ਦੀਆਂ ਸੜਕਾਂ ਤੇ ਡਟੇ ਹੋਏ ਹਨ। ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲਗਾਤਾਰ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਕਿਸਾਨ 26-27 ਤਰੀਕ ਦੇ ਦਿੱਲੀ ਪਹੁੰਚ ਚੁੱਕੇ ਹਨ ਅਤੇ ਖੇਤੀ ਕਾਨੂੰਨ ਖਿਲਾਫ ਵਿਰੋਧ ਪ੍ਰਦਰਸ਼ਨ ਕਰ ਰੇਹ ਹਨ।