ਇਹ ਵੀ ਪੜ੍ਹੋ- ਬੇਅਦਬੀ ਤੇ ਗੋਲ਼ੀਕਾਂਡਾਂ ਬਾਰੇ SIT ਵੱਲੋਂ ਚੀਮਾ ਤੋਂ ਡੇਢ ਘੰਟੇ ਤਕ ਪੁੱਛਗਿੱਛ
ਕੁੰਵਰ ਵਿਜੈ ਪ੍ਰਤਾਪ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਬਹਿਬਲ ਗੋਲ਼ੀ ਕਾਂਡ ਲਈ ਬਣਾਈ ਗਈ ਟੀਮ ਨੇ ਹੁਣ ਤਕ ਤਕਰੀਬਨ 200 ਪੁਲਿਸ ਅਧਿਕਾਰੀਆਂ, ਸਿਆਸੀ ਤੇ ਆਮ ਲੋਕਾਂ ਲੀਡਰਾਂ ਬਿਆਨ ਕਲਮਬੱਧ ਕੀਤੇ ਹਨ। ਉਨ੍ਹਾਂ ਕਿਹਾ ਕਿ ਐਸਆਈਟੀ ਵੱਲੋਂ ਪਾਰਦਰਸ਼ੀ ਤਰੀਕੇ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਟੀਮ ਜਲਦ ਹੀ ਫ਼ਰੀਦਕੋਟ ਅਦਾਲਤ ਵਿੱਚ ਆਪਣੀ ਰਿਪੋਰਟ ਪੇਸ਼ ਕਰ ਦੇਵੇਗੀ।
ਸਬੰਧਤ ਖ਼ਬਰ- ਬੇਅਦਬੀ ਤੇ ਗੋਲੀ ਕਾਂਡ: ਅਕਸ਼ੈ ਕੁਮਾਰ ਤੋਂ ਪੁੱਛਗਿੱਛ
ਹਾਲਾਂਕਿ, ਆਈਜੀ ਨੇ ਡਾ. ਚੀਮਾ ਤੋਂ ਪੁੱਛਗਿੱਛ ਬਾਰੇ ਕੁਝ ਨਹੀਂ ਦੱਸਿਆ। ਇਸ ਤੋਂ ਪਹਿਲਾਂ ਚੀਮਾ ਨੇ ਵੀ ਐਸਆਈਟੀ ਵੱਲੋਂ ਕੀਤੇ ਗਏ ਕਿਸੇ ਵੀ ਸਵਾਲ-ਜਵਾਬ ਬਾਰੇ ਕੁਝ ਨਹੀਂ ਦੱਸਿਆ, ਪਰ ਉਨ੍ਹਾਂ ਕਾਂਗਰਸ ਸਰਕਾਰ 'ਤੇ ਨਿਸ਼ਾਨੇ ਜ਼ਰੂਰ ਲਾਏ। ਉਨ੍ਹਾਂ ਦੋਸ਼ ਲਾਏ ਹਨ ਕਿ ਕਾਂਗਰਸ ਸਰਕਾਰ ਹਰ ਫਰੰਟ 'ਤੇ ਫੇਲ੍ਹ ਹੋਈ ਹੈ ਅਤੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਦੀ ਜਨਤਾ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਾ ਕਰਨ ਅਤੇ ਆਪਣੀਆਂ ਗ਼ਲਤੀਆਂ ਨੂੰ ਲੁਕਾਉਣ ਲਈ ਬੇਅਦਬੀ ਮਾਮਲਿਆਂ ਨੂੰ ਉਛਾਲ ਕੇ ਲੋਕਾਂ ਦਾ ਧਿਆਨ ਵਟਾਉਣਾ ਚਾਹੁੰਦੀ ਹੈ।
ਇਹ ਵੀ ਪੜ੍ਹੋ-
ਐਸਆਈਟੀ ਵੱਲੋਂ ਪੁੱਛਗਿੱਛ ਮਗਰੋਂ ਬਾਦਲ ਨੇ ਮੀਡੀਆ ਨੂੰ ਦੱਸੀ ਪੂਰੀ ਕਹਾਣੀ
ਬੇਅਦਬੀ ਕਾਂਡ: SIT ਦੇ ਸਵਾਲ ਇੰਝ ਟਾਲ ਗਏ ਸੁਖਬੀਰ ਬਾਦਲ