Punjab News: ਪੰਜਾਬ ਦੇ ਇਸ ਪਿੰਡ 'ਚ ਵੱਡੀ ਵਰਦਾਤ! ਅੱਧੀ ਰਾਤ ਬੈਂਕ 'ਚ ਸੇਂਧ, ਸ਼ਟਰ ਤੋੜ ਅੰਦਰ ਵੜੇ ਚੋਰ, ਜਾਂਚ 'ਚ ਜੁਟੀ ਪੁਲਿਸ
ਪਿੰਡ ਨੱਥੂਪੁਰ 'ਚ ਸਥਿਤ ਪੰਜਾਬ ਗ੍ਰਾਮੀਣ ਬੈਂਕ ਦੀ ਬ੍ਰਾਂਚ ਨੂੰ ਬੀਤੀ ਰਾਤ ਇੱਕ ਪੁਰਸ਼ ਅਤੇ ਇੱਕ ਮਹਿਲਾ ਚੋਰ ਨੇ ਨਿਸ਼ਾਨਾ ਬਣਾਇਆ। ਦੋਵੇਂ ਚੋਰ ਅੱਧੀ ਰਾਤ ਦੇ ਸਮੇਂ ਬੈਂਕ ਦੇ ਬਾਹਰ ਲੱਗੇ ਤਾਲੇ, ਸ਼ਟਰ ਅਤੇ ਸ਼ਟਰ ਦੀ ਗਰੀਲ ਤੋੜ ਕੇ ਅੰਦਰ ਦਾਖਲ ਹੋਏ

ਪਿੰਡ ਨੱਥੂਪੁਰ ਵਿੱਚ ਸਥਿਤ ਪੰਜਾਬ ਗ੍ਰਾਮੀਣ ਬੈਂਕ ਦੀ ਬ੍ਰਾਂਚ ਨੂੰ ਬੀਤੀ ਰਾਤ ਇੱਕ ਪੁਰਸ਼ ਅਤੇ ਇੱਕ ਮਹਿਲਾ ਚੋਰ ਨੇ ਨਿਸ਼ਾਨਾ ਬਣਾਇਆ। ਦੋਵੇਂ ਚੋਰ ਅੱਧੀ ਰਾਤ ਦੇ ਸਮੇਂ ਬੈਂਕ ਦੇ ਬਾਹਰ ਲੱਗੇ ਤਾਲੇ, ਸ਼ਟਰ ਅਤੇ ਸ਼ਟਰ ਦੀ ਗਰੀਲ ਤੋੜ ਕੇ ਅੰਦਰ ਦਾਖਲ ਹੋਏ। ਸੀਸੀਟੀਵੀ ਫੁਟੇਜ ਵਿੱਚ ਸਪੱਸ਼ਟ ਤੌਰ ‘ਤੇ ਵੇਖਿਆ ਜਾ ਸਕਦਾ ਹੈ ਕਿ ਚੋਰਾਂ ਨੇ ਅੰਦਰ ਵੜ ਕੇ ਕਾਊਂਟਰ ਅਤੇ ਅਲਮਾਰੀਆਂ ਦੀ ਤਲਾਸ਼ੀ ਲਈ ਅਤੇ ਕੁਝ ਮਹੱਤਵਪੂਰਨ ਦਸਤਾਵੇਜ਼ ਚੁੱਕ ਕੇ ਲੈ ਗਏ। ਹਾਲਾਂਕਿ, ਸਮੇਂ ਸਿਰ ਸੂਚਨਾ ਮਿਲਣ ਅਤੇ ਸੁਰੱਖਿਆ ਪ੍ਰਬੰਧਾਂ ਕਾਰਨ ਉਹ ਵੱਡਾ ਨੁਕਸਾਨ ਨਹੀਂ ਪਹੁੰਚਾ ਸਕੇ।
ਇਲਾਕੇ 'ਚ ਦਹਿਸ਼ਤ
ਸਵੇਰੇ ਜਦੋਂ ਚੋਰੀ ਦਾ ਪਤਾ ਲੱਗਿਆ ਤਾਂ ਬ੍ਰਾਂਚ ਮੈਨੇਜਰ ਕੁਲਵਿੰਦਰ ਕੌਰ ਨੇ ਤੁਰੰਤ ਟਾਂਡਾ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਟੀਮ ਮੌਕੇ ‘ਤੇ ਪਹੁੰਚ ਕੇ ਘਟਨਾ ਸਥਾਨ ਦਾ ਜਾਇਜ਼ਾ ਲੈ ਰਹੀ ਹੈ ਅਤੇ ਸੀਸੀਟੀਵੀ ਫੁਟੇਜ (CCTV footage) ਦੇ ਆਧਾਰ ‘ਤੇ ਚੋਰਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਪੁਲਿਸ ਨੇ ਭਰੋਸਾ ਦਿੱਤਾ ਹੈ ਕਿ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।
ਪੁਰਸ਼ ਅਤੇ ਮਹਿਲਾ ਵੱਲੋਂ ਬੈਂਕ ਵਿੱਚ ਵੜ ਕੇ ਕੋਈ ਵੱਡਾ ਨੁਕਸਾਨ ਨਾ ਕਰਨਾ ਅਤੇ ਸੇਫ ਨੂੰ ਹੱਥ ਨਾ ਲਗਾਉਣਾ, ਸਿਰਫ ਦਸਤਾਵੇਜ਼ਾਂ ਨੂੰ ਖੰਗਾਲਣ ਦੀ ਕੋਸ਼ਿਸ਼ ਕਰਨਾ ਅਜੇ ਵੀ ਇੱਕ ਪਹੇਲੀ ਬਣਿਆ ਹੋਇਆ ਹੈ। ਬੈਂਕ ਵਿੱਚ ਦਾਖਲ ਹੋਣ ਪਿੱਛੇ ਉਨ੍ਹਾਂ ਦਾ ਅਸਲ ਇਰਾਦਾ ਕੀ ਸੀ, ਇਸ ਬਾਰੇ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ।
ਇਸ ਮਾਮਲੇ ਦੀ ਜਾਂਚ ਲਈ ਐੱਸ.ਐੱਚ.ਓ. ਟਾਂਡਾ ਗੁਰਿੰਦਰਜੀਤ ਸਿੰਘ ਮੌਕੇ ‘ਤੇ ਪਹੁੰਚੇ ਅਤੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ। ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਅਤੇ ਹੋਰ ਸਬੂਤ ਇਕੱਠੇ ਕੀਤੇ ਜਾ ਰਹੇ ਹਨ। ਬੈਂਕ ਮੈਨੇਜਰ ਦੇ ਮੁਤਾਬਕ ਬੈਂਕ ਦਾ ਸੇਫ ਪੂਰੀ ਤਰ੍ਹਾਂ ਸੁਰੱਖਿਅਤ ਹੈ ਅਤੇ ਉਸ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।























