ਚੰਡੀਗੜ੍ਹ: ਅੱਜ ਪਹਿਲੀ ਅਪ੍ਰੈਲ ਤੋਂ ਕਈ ਚੀਜ਼ਾਂ ਮਹਿੰਗੀਆਂ ਹੋ ਰਹੀਆਂ ਹਨ। ਅਜਿਹੇ 'ਚ ਪੰਜਾਬ 'ਚ ਦੁੱਧ ਵੀ ਮਹਿੰਗਾ ਹੋ ਗਿਆ ਹੈ। ਸਰਕਾਰ ਨੇ ਦੋ ਤੋਂ ਤਿੰਨ ਰੁਪਏ ਪੱਤੀ ਲੀਟਰ ਦਾ ਵਾਧਾ ਕੀਤਾ ਹੈ। ਇਸਦਾ ਲਾਭ ਮਿਲਕਫੈੱਡ ਨਾਲ ਜੁੜੇ 2.5 ਲੱਖ ਦੁੱਧ ਉਤਪਾਦਕਾਂ ਨੂੰ ਹੋਵੇਗਾ। ਪੰਜਾਬ ਦੇ ਸਹਿਕਾਰੀ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਦੁੱਧ ਦੇ ਭਾਅ 'ਚ ਇਹ ਵਾਧਾ ਕੋਰੋਨਾ ਤੋਂ ਬਾਅਦ ਆਈ ਮੰਦੀ ਨੂੰ ਦੇਖਦਿਆਂ ਕੀਤਾ ਗਿਆ ਹੈ।
ਰੰਧਾਵਾ ਨੇ ਕਿਹਾ ਕਿ ਮਿਲਕਫੈੱਡ ਵੱਲੋਂ ਫਰਵਰੀ ਤੋਂ ਹੁਣ ਤਕ ਮੱਝ ਦੇ ਦੁੱਧ ਦਾ ਭਾਅ 45 ਰੁਪਏ ਪ੍ਰਤੀ ਕਿੱਲੋ ਤੋਂ ਵਧਾ ਕੇ 48 ਰੁਪਏ ਪ੍ਰਤੀ ਲੀਟਰ ਕਰ ਦਿੱਤਾ ਗਿਆ ਹੈ। ਜਦਕਿ ਗਾਂ ਦਾ ਦੁੱਧ 28 ਰੁਪਏ ਪ੍ਰਤੀ ਲੀਟਰ ਤੋਂ ਵਧਾ ਕੇ 30 ਰੁਪਏ ਪ੍ਰਤੀ ਲੀਟਰ ਕਰ ਦਿੱਤਾ ਗਿਆ ਹੈ।
ਸਾਰੇ ਮਿਲਕ ਪਲਾਂਟਾ ਵੱਲੋਂ ਪਿਛਲੇ ਦੋ ਮਹੀਨਿਆਂ 'ਚ ਮੱਝ ਦੇ ਦੁੱਧ ਦਾ ਰੇਟ ਤਿੰਨ ਰੁਪਏ ਪ੍ਰਤੀ ਕਿੱਲੋ ਤੇ ਗਾਂ ਦੇ ਦੁੱਧ ਦਾ ਰੇਟ ਦੋ ਰੁਪਏ ਪ੍ਰਤੀ ਕਿੱਲੋ ਵਧਾਇਆ ਗਿਆ ਹੈ। ਕੋਰੋਨਾ ਮਗਰੋਂ ਆਈ ਮੰਦੀ ਦੇ ਚੱਲਦਿਆਂ ਦੁੱਧ ਦੀਆਂ ਕੀਮਤਾਂ 'ਚ ਛੇ ਵਾਰ ਵਾਧਾ ਕੀਤਾ ਗਿਆ ਹੈ। ਇਸ ਤੋਂ ਅੱਗੇ ਵੀ ਡੇਅਰੀ ਧੰਦੇ ਨੂੰ ਲਾਹੇਵੰਦ ਬਣਾਉਣ ਲਈ ਦੁੱਧ ਉਤਪਾਦਕਾਂ ਨੂੰ ਚੰਗੀ ਕੀਮਤ ਦਿੱਤੀ ਜਾਵੇਗੀ। ਇਸ ਨਾਲ ਉਨ੍ਹਾਂ ਨੂੰ ਪਹਿਲਾਂ ਦੇ ਮੁਕਾਬਲੇ ਕਾਫੀ ਲਾਹਾ ਮਿਲੇਗਾ।
ਇਸ ਤੋਂ ਇਲਾਵਾ ਪਹਿਲੀ ਅਪ੍ਰੈਲ ਨੂੰ ਰੋਜ਼ਾਨਾ ਵਰਤੋਂ ਵਾਲੀਆਂ ਕਈ ਚੀਜ਼ਾਂ ਦੀਆਂ ਕੀਮਤਾਂ ਵਧ ਜਾਣਗੀਆਂ। ਨਵੇਂ ਵਿੱਤੀ ਵਰ੍ਹੇ ਵਿੱਚ ਦੁੱਧ, ਬਿਜਲੀ, ਏਅਰ ਕੰਡੀਸ਼ਨਰ, ਮੋਟਰਸਾਈਕਲ, ਸਮਾਰਟਫ਼ੋਨ ਤੇ ਹਵਾਈ ਸਫਰ ਵੀ ਮਹਿੰਗਾ ਹੋਣ ਵਾਲਾ ਹੈ। ਇਲੈਕਟ੍ਰੌਨਿਕ ਉਪਕਰਨਾਂ ਦੇ ਭਾਅ ਵੀ ਨਵੇਂ ਵਿੱਤੀ ਵਰ੍ਹੇ ਵਿੱਚ ਵੱਧ ਜਾਣਗੇ।
https://play.google.com/store/
https://apps.apple.com/in/app/