ਮਿੰਨੀ ਬੱਸ ਤੇ ਟਰੱਕ ਦੀ ਟੱਕਰ, 8 ਜਣੇ ਜ਼ਖਮੀ, ਔਰਤਾਂ ਵੀ ਸ਼ਾਮਲ; ਜਲੰਧਰ ਤੋਂ ਵ੍ਰਿੰਦਾਵਨ ਜਾ ਰਹੇ ਸਨ ਸ਼ਰਧਾਲੂ
ਫਰੀਦਾਬਾਦ ਵਿੱਚ ਕੇ.ਜੀ.ਪੀ. ਐਕਸਪ੍ਰੈੱਸਵੇ 'ਤੇ ਪਿੰਡ ਛਾਇਆਸਾ ਦੇ ਕੋਲ ਪੰਜਾਬ ਦੇ ਜਲੰਧਰ ਤੋਂ ਮਥੁਰਾ ਵ੍ਰਿੰਦਾਵਨ ਜਾ ਰਹੀ ਮਿੰਨੀ ਬੱਸ ਨੂੰ ਇੱਕ ਟਰੱਕ ਨੇ ਪਿੱਛੋਂ ਟੱਕਰ ਮਾਰ ਦਿੱਤੀ। ਬੱਸ ਵਿੱਚ ਕੁੱਲ 18 ਸਵਾਰੀਆਂ ਸਵਾਰ ਸਨ...

Punjab News: ਫਰੀਦਾਬਾਦ ਵਿੱਚ ਕੇ.ਜੀ.ਪੀ. ਐਕਸਪ੍ਰੈੱਸਵੇ 'ਤੇ ਪਿੰਡ ਛਾਇਆਸਾ ਦੇ ਕੋਲ ਪੰਜਾਬ ਦੇ ਜਲੰਧਰ ਤੋਂ ਮਥੁਰਾ ਵ੍ਰਿੰਦਾਵਨ ਜਾ ਰਹੀ ਮਿੰਨੀ ਬੱਸ ਨੂੰ ਇੱਕ ਟਰੱਕ ਨੇ ਪਿੱਛੋਂ ਟੱਕਰ ਮਾਰ ਦਿੱਤੀ। ਬੱਸ ਵਿੱਚ ਕੁੱਲ 18 ਸਵਾਰੀਆਂ ਸਵਾਰ ਸਨ, ਜਿਨ੍ਹਾਂ ਵਿੱਚੋਂ 8 ਲੋਕ ਜ਼ਖਮੀ ਹੋ ਗਏ। ਜ਼ਖਮੀ ਹੋਣ ਵਾਲਿਆਂ ਵਿੱਚ ਕਈ ਔਰਤਾਂ ਵੀ ਸ਼ਾਮਲ ਹਨ।
ਜ਼ਖਮੀਆਂ ਨੂੰ ਹਸਪਤਾਲ 'ਚ ਕਰਵਾਇਆ ਗਿਆ ਭਰਤੀ
ਸਾਰੇ ਜ਼ਖਮੀਆਂ ਨੂੰ ਛਾਇਆਸਾ ਥਾਣਾ ਪੁਲਿਸ ਵੱਲੋਂ ਇਲਾਜ ਲਈ ਬੱਲਭਗੜ੍ਹ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਸੂਤਰਾਂ ਅਨੁਸਾਰ ਇਹ ਘਟਨਾ ਸਵੇਰੇ 3 ਵਜੇ ਦੀ ਹੈ। ਕਿਹਾ ਜਾ ਰਿਹਾ ਹੈ ਕਿ ਟਰੱਕ ਡਰਾਈਵਰ ਨੂੰ ਨੀਂਦ ਦੀ ਝਪਕੀ ਆ ਗਈ ਸੀ, ਜਿਸ ਕਰਕੇ ਇਹ ਹਾਦਸਾ ਵਾਪਰਿਆ।
ਜਿਵੇਂ ਹੀ ਛਾਇਆਸਾ ਥਾਣਾ ਪੁਲਿਸ ਨੂੰ ਹਾਦਸੇ ਦੀ ਸੂਚਨਾ ਮਿਲੀ, ਪੁਲਿਸ ਤੁਰੰਤ ਮੌਕੇ 'ਤੇ ਪਹੁੰਚੀ ਅਤੇ ਮਿੰਨੀ ਬੱਸ ਦੇ ਅੰਦਰੋਂ ਜ਼ਖਮੀਆਂ ਨੂੰ ਬਾਹਰ ਕੱਢਿਆ। ਇਸ ਤੋਂ ਬਾਅਦ ਸਾਰੇ ਜ਼ਖਮੀਆਂ ਨੂੰ ਇਲਾਜ ਲਈ ਬੱਲਭਗੜ੍ਹ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















