AAP minister slams BJP: ਲੋਕ ਸਭਾ ਚੋਣਾਂ ਨੂੰ ਲੈ ਕੇ ਹੁਣ ਅੰਮ੍ਰਿਤਸਰ ਵਿੱਚ ਰਾਜਨੀਤੀ ਪੂਰੀ ਤਰੀਕੇ ਗਰਮਾ ਚੁੱਕੀ ਹੈ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪ੍ਰੈਸ ਕਾਨਫਰਸ ਕਰਕੇ ਭਾਜਪਾ ਦੇ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਉਮੀਦਵਾਰ ਤਰਨਜੀਤ ਸਿੰਘ ਸੰਧੂ ਤੇ ਸ਼ਬਦੀ ਹਮਲੇ ਕੀਤੇ। 



ਉਹਨਾਂ ਕਿਹਾ ਕਿ ਤਰਨਜੀਤ ਸਿੰਘ ਸੰਧੂ ਨੂੰ ਜੋ Y+ ਸਿਕਿਓਰਟੀ ਮਿਲ ਰਹੀ ਹੈ। ਜਿਸ ਦੀ ਉਹ ਸਖਤ ਸ਼ਬਦਾਂ ਵਿੱਚ ਨਿਖੇਦੀ ਕਰਦੇ ਹਨ ਉਹਨਾਂ ਕਿਹਾ ਕਿ ਤਰਨਜੀਤ ਸਿੰਘ ਸੰਧੂ ਇਹ ਦੱਸੇ ਕਿ ਉਹ ਪੰਜਾਬ ਨੂੰ ਕੁਝ ਦੇਣ ਆਏ ਹਨ ਜਾਂ ਪੰਜਾਬ ਨੂੰ ਲੁੱਟਣ ਆਏ ਹਨ ?  ਉਹਨਾਂ ਕਿਹਾ ਕਿ ਭਾਵੇਂ Y+ ਸਕਿਉਰਟੀ ਮਿਲ ਜਾਵੇ ਭਾਵੇਂ Z+ ਸਿਕਿਓਰਟੀ ਮਿਲ ਜਾਵੇ ਤਰਨਜੀਤ ਸਿੰਘ ਸੰਧੂ ਇਹ ਕਲੀਅਰ ਕਰਨ ਕਿ ਉਹ ਲੋਕਾਂ ਦੇ ਵਿੱਚ ਵੋਟ ਮੰਗਣ ਕਿਸ ਤਰੀਕੇ ਜਾਣਗੇ।


 ਕਿਉਂਕਿ ਕਿਸਾਨਾਂ ਦੇ ਵਿੱਚ ਬਹੁਤ ਜਿਆਦਾ ਰੋਸ਼ ਹੈ ਅਤੇ ਉਸ ਰੋਸ ਦਾ ਸਾਹਮਣਾ ਹੀ ਤਰਨਜੀਤ ਸਿੰਘ ਸੰਧੂ ਨੂੰ ਕਰਨਾ ਪੈ ਰਿਹਾ। ਧਾਲੀਵਾਲ ਨੇ ਕਿਹਾ ਕਿ ਭਾਜਪਾ ਦੀ ਸਮਝ ਨਹੀਂ ਆ ਰਹੀ ਆਪਣੇ ਉਮੀਦਵਾਰਾਂ ਨੂੰ Y+ ਸਕਿਉਰਟੀ ਦੇ ਕੇ ਵੋਟਾਂ ਮੰਗਣ ਭੇਜ ਰਹੇ ਹਨ। ਇਹ ਵੋਟ ਮੰਗ ਰਹੇ ਹਨ ਜਾਂ ਦਹਿਸ਼ਤ ਫੈਲਾ ਰਹੇ ਹਨ। ਇਹ ਸਮਝ ਤੋਂ ਬਾਹਰ ਹੈ।



ਕੁਲਦੀਪ ਧਾਲੀਵਾਲ ਨੇ ਕਿਹਾ ਕਿ ਤਰਨਜੀਤ ਸਿੰਘ ਸੰਧੂ ਖੁਦ ਤੇਜਾ ਸਿੰਘ ਸਮੁੰਦਰੀ ਦਾ ਪੋਤਾ ਹੈ ਅਤੇ ਤੇਜਾ ਸਿੰਘ ਸਮੁੰਦਰੀ ਖੁਦ ਅੰਗਰੇਜ਼ਾਂ ਨਾਲ ਅਤੇ ਦਿੱਲੀ ਦੇ ਨਾਲ ਲੜਾਈ ਲੜਦੇ ਰਹੇ ਅਤੇ ਉਹਨਾਂ ਦਾ ਪੋਤਾ ਖੁਦ ਦਿੱਲੀ ਦੀ ਝੋਲੀ ਵਿੱਚ ਜਾ ਕੇ ਬੈਠ ਗਿਆ। ਜਿਸ ਦੀ ਅਸੀਂ ਨਿਖੇਦੀ ਕਰਦੇ ਹਾਂ।


ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਪਿਛਲੇ ਦਿਨੀ ਪਤਾ ਲੱਗਾ ਕਿ ਸੁਖਬੀਰ ਸਿੰਘ ਬਾਦਲ ਦੀ ਸਿਹਤ ਠੀਕ ਨਹੀਂ ਹੈ ਅਸੀਂ ਅਰਦਾਸ ਕਰਦੇ ਹਾਂ ਕਿ ਜਲਦ ਹੀ ਸਿਹਤਯਾਬ ਹੋਣ। ਧਾਲੀਵਾਲ ਨੇ ਸੁੱਚਾ ਸਿੰਘ ਲੰਗਾਹ ਦੇ ਪੁੱਤਰ 'ਤੇ ਹੋਈ ਕਾਰਵਾਈ ਦਾ ਵੀ ਜ਼ਿਕਰ ਕੀਤਾ। ਧਾਲੀਵਾਲ ਨੇ ਕਿਹਾ ਕਿ ਸੁੱਚਾ ਸਿੰਘ ਲੰਗਾ ਦੀ ਵੀ ਪਹਿਲਾਂ ਵੀਡੀਓ ਵਾਇਰਲ ਹੋ ਚੁੱਕੀ ਹੈ ਤੇ ਹੁਣ ਉਹਨਾਂ ਦੇ ਪੁੱਤਰ ਦੀ ਵੀਡੀਓ ਆਈ ਹੈ ਅਤੇ ਅਜਿਹੇ ਲੋਕ ਪੰਜਾਬ ਨੂੰ ਕੀ ਸੇਧ ਦੇਣਗੇ ਇਹ ਵੀਡੀਓ ਤੋਂ ਹੀ ਪਤਾ ਲੱਗਦਾ ਹੈ।