MLA Harmeet Pathanmajra News: ਵਿਧਾਇਕ ਹਰਮੀਤ ਪਠਾਣਮਾਜਰਾ ਜੋ ਕਿ ਅੱਜ ਸਵੇਰ ਤੋਂ ਹੀ ਸੁਰਖੀਆਂ ਦੇ ਵਿੱਚ ਬਣੇ ਹੋਏ ਹਨ। ਹੁਣ ਇਸ ਮਾਮਲੇ ਦੇ ਵਿੱਚ ਵੱਡੀ ਖਬਰ ਸਾਹਮਣੇ ਆਈ ਹੈ ਕਿ MLA ਪਠਾਣਮਾਜਰਾ ਪੁਲਿਸ ਹਿਰਾਸਤ ਤੋਂ ਫ਼ਰਾਰ ਹੋ ਗਏ ਹਨ। ਸੂਤਰਾਂ ਦੇ ਮੁਤਾਬਿਕ ਪਠਾਣਮਾਜਰਾ ਨੇ ਪੁਲਿਸ 'ਤੇ ਗੋਲਾਬਾਰੀ ਕਰਕੇ ਫ਼ਰਾਰ ਹੋਇਆ।

'ਹਿਰਾਸਤ 'ਚੋਂ ਫਰਾਰ, ਫਾਇਰਿੰਗ ਤੇ ਹੁਣ ਪੁਲਿਸ ਕਰ ਰਹੀ ਪਿੱਛਾ'

ਗ੍ਰਿਫ਼ਤਾਰੀ ਕਰਕੇ ਲੋਕਲ ਥਾਣੇ ਲੈ ਜਾਂਦੇ ਸਮੇਂ ਪਠਾਣਮਾਜਰਾ ਅਤੇ ਉਸਦੇ ਸਾਥੀਆਂ ਨੇ ਪੁਲਿਸ 'ਤੇ ਗੋਲਾਬਾਰੀ ਕੀਤੀ। ਇਸ ਘਟਨਾ ਵਿੱਚ ਇੱਕ ਪੁਲਿਸਕਰਮੀ ਜ਼ਖ਼ਮੀ ਹੋਇਆ।

ਵਿਧਾਇਕ ਨੇ ਪੁਲਿਸਕਰਮੀ 'ਤੇ ਗੱਡੀ ਚੜ੍ਹਾ ਕੇ ਫ਼ਰਾਰ ਹੋਇਆ। ਵਿਧਾਇਕ ਅਤੇ ਉਸਦੇ ਸਾਥੀ ਇੱਕ ਸਕਾਰਪਿਓ ਅਤੇ ਇੱਕ ਫਾਰਚੂਨਰ ਕਾਰ ਲੈ ਕੇ ਭੱਜ ਗਏ।

ਪੁਲਿਸ ਨੇ ਫਾਰਚੂਨਰ ਕਾਰ ਨੂੰ ਫੜ ਲਿਆ। ਪਰ ਸਕਾਰਪਿਓ ਵਿੱਚ ਵਿਧਾਇਕ ਅਜੇ ਵੀ ਫ਼ਰਾਰ ਹੈ। ਪੁਲਿਸ ਦੀ ਟੀਮ ਉਸਦਾ ਪਿੱਛਾ ਕਰ ਰਹੀ ਹੈ।

 
 
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।