MLA Jagdeep Singh Kaka: ਸ੍ਰੀ ਮੁਕਤਸਰ ਸਾਹਿਬ ਤੋਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਰਾਤ ਸਮੇ ਮੁੱਖ ਮਾਰਗ ਤੇ ਇਕ ਲੁਟੇਰੇ ਨੂੰ ਕਾਬੂ ਕੀਤਾ ਹੈ। ਕਾਕਾ ਬਰਾੜ ਇਕ ਵਿਆਹ ਸਮਾਰੋਹ ਤੋਂ ਵਾਪਸ ਆ ਰਹੇ ਸੀ ਕਿ ਰਸਤੇ ਵਿੱਚ ਤਿੰਨ ਚੋਰ ਇੱਕ ਵਿਅਕਤੀ ਤੋਂ ਲੁੱਟ ਦੀ ਕੋਸ਼ਿਸ਼ ਕਰ ਰਹੇ ਸਨ, ਜਿੰਨ੍ਹਾ 'ਚੋ ਇਕ ਨੂੰ ਮੌਕੇ 'ਤੇ ਕਾਬੂ ਕਰ ਲਿਆ ਗਿਆ ਜਦਕਿ ਬਾਕੀ ਦੋ ਫਰਾਰ ਹੋ ਗਏ।



ਆਮ ਆਦਮੀ ਪਾਰਟੀ ਦੇ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਦੀ ਦਲੇਰੀ ਦੀ ਚਰਚਾ ਸ੍ਰੀ ਮੁਕਤਸਰ ਸਾਹਿਬ ਵਿਖੇ ਹੋ ਰਹੀ ਹੈ। ਵਿਧਾਇਕ ਨੇ ਹਿੰਮਤ ਕਰਦਿਆ ਇਕ ਲੁਟੇਰੇ ਨੂੰ ਰਾਤ ਸਮੇਂ ਖੁਦ ਕਾਬੂ ਕੀਤਾ ਹੈ। ਸ੍ਰੀ ਮੁਕਤਸਰ ਸਾਹਿਬ ਤੋਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਖੁਦ ਇਕ ਲੁਟੇਰਾ ਤੇਜ਼ਧਾਰ ਹਥਿਆਰ ਸਮੇਤ ਕਾਬੂ ਕਰ ਲਿਆ ਜਦਕਿ ਉਸਦੇ ਨਾਲ ਦੇ ਦੋ ਸਾਥੀ ਮੌਕੇ ਤੋਂ ਫਰਾਰ ਹੋ ਗਏ। 



ਰਾਤ ਸਮੇ ਇਕ ਵਿਆਹ ਸਮਾਗਮ ਤੋਂ ਆ ਰਹੇ ਵਿਧਾਇਕ ਨੇ ਇਕ ਵਿਅਕਤੀ ਤੋ ਲੁੱਟ ਦੀ ਕੋਸ਼ਿਸ਼ ਕਰ ਰਹੇ ਇਹਨਾਂ ਤਿੰਨ ਲੁਟੇਰਿਆਂ ਮਗਰ ਆਪਣੀ ਕਾਰ ਲਾ ਲਈ ਤਾਂ ਇਹਨਾ ਚੋਂ ਦੋ ਭੱਜ ਗਏ ਜਦਕਿ ਇਕ ਨੂੰ ਤੇਜ਼ਧਾਰ ਹਥਿਆਰ ਸਮੇਤ ਪੁਲਿਸ ਹਵਾਲੇ ਕਰ ਦਿੱਤਾ। 


ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਅਨੁਸਾਰ ਉਹ ਸ੍ਰੀ ਮੁਕਤਸਰ ਸਾਹਿਬ ਦੇ ਕੋਟਕਪੂਰਾ ਮਾਰਗ ਤੋਂ ਇਕ ਵਿਆਹ ਸਮਾਰੋਹ ਵਿਚ ਹਿੱਸਾ ਲੈਣ ਉਪਰੰਤ ਵਾਪਸ ਆ ਰਹੇ ਸੀ ਕਿ ਰਸਤੇ 'ਚ ਤਿੰਨ ਵਿਅਕਤੀ ਇੱਕ ਵਿਅਕਤੀ ਤੋਂ ਲੁੱਟ ਖੋਹ ਦੀ ਕੋਸ਼ਿਸ਼ ਕਰ ਰਹੇ ਸੀ।


ਵਿਧਾਇਕ ਨੇ ਜਦੋਂ ਕਾਰ ਰੋਕੀ ਤਾਂ ਇਹ ਤਿੰਨੋਂ ਮੋਟਰਸਾਈਕਲ 'ਤੇ ਬੈਠ ਕੇ ਫਰਾਰ ਹੋ ਗਏ, ਵਿਧਾਇਕ ਨੇ ਕਾਰ ਜਦੋਂ ਮੋਟਰਸਾਈਕਲ ਦੇ ਬਰਾਬਰ ਲਾਈ ਤਾਂ ਇਹ ਮੋਟਰਸਾਈਕਲ ਸੁੱਟ ਭੇਜਣ ਲੱਗੇ। ਵਿਧਾਇਕ ਅਤੇ ਉਹਨਾਂ ਦੇ ਗੰਨਮੈਨਾਂ ਨੇ ਉਹਨਾਂ ਦਾ ਪਿੱਛਾ ਕੀਤਾ ਤਾਂ ਦੋ ਫਰਾਰ ਹੋ ਗਏ। ਜਦਕਿ ਇਕ ਜੋ ਕਿ ਕੋਟਕਪੂਰਾ ਮਾਰਗ ਨਾਲ ਲੱਗਦੇ ਫਲੈਟਾਂ 'ਚ ਵੜ ਗਿਆ ਉਸ ਨੂੰ ਮੌਕੇ ਤੇ ਹੀ ਕਾਬੂ ਕਰ ਪੁਲਿਸ ਦੇ ਹਵਾਲੇ ਕਰ ਦਿੱਤਾ। ਵਿਧਾਇਕ ਵੱਲੋਂ ਸੂਚਨਾ ਦੇਣ ਤੇ ਮੌਕੇ ਤੇ ਪੁਲਿਸ ਪਹੁੰਚ ਗਈ।  ਵਿਧਾਇਕ ਨੇ ਪੁਲਿਸ ਨੂੰ ਬਾਕੀ ਦੋ ਦੀ ਭਾਲ ਲਈ ਵੀ ਆਖਿਆ।


 



 


 



ਨੋਟ :  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।