Lok Sabha Elections 2024: ਲੋਕ ਸਭਾ ਚੋਣਾ ਦਾ ਵਿਗੁਲ ਵੱਜਦਿਆਂ ਦੀ ਸਾਰੀਆਂ ਪਾਰਟੀਆਂ ਨੇ ਤਨਦੇਹੀ ਨਾਲ ਕੰਮ ਸ਼ੁਰੂ ਕਰ ਦਿੱਤਾ ਹੈ। ਲਗਾਤਾਰ ਪਾਰਟੀਆਂ ਵੱਡੇ ਐਲਾਨ ਕਰ ਰਹੀਆਂ ਹਨ। ਇਸ ਦਰਮਿਆਨ ਪਾਰਟੀ ਦਾ ਹਰ ਆਗੂ ਚੋਣ ਪ੍ਰਚਾਰ ਕਰ ਰਿਹਾ ਹੈ। 7 ਮਈ ਤੋ ਨਾਮਜ਼ਦਗੀ ਦਾਖਲ ਹੋਣ ਤੋ ਬਾਅਦ ਇਹ ਪ੍ਰਚਾਰ ਹੋਰ ਵੀ ਪ੍ਰਚੰਡ ਹੋ ਜਾਵੇਗਾ। ਹਾਲਾਂਕਿ ਸਾਰੀਆ ਸਿਆਸੀ ਪਾਰਟੀਆ ਫੋਟਰਾਂ ਨਾਲ ਰਾਬਤਾ ਵਧਾਉਣ ਲਈ ਪਹਿਲਾਂ ਹੀ ਸਰਗਰਮ ਹੋ ਗਈਆਂ ਹਨ। ਨਾਮਜ਼ਦਗੀ ਦੀ ਪ੍ਰਕਿਰਿਆ ਮੁਕੰਮਲ ਹੋਟ ਉਪਰੰਤ ਚੋਣ ਪ੍ਰਚਾਰ ਸਿਖਰ ਵੱਲ ਵਧਣਾ ਸ਼ੁਰੂ ਹੋ ਜਾਵੇਗਾ। ਜਿਵੇਂ ਪੰਜਾਬ ਦੇ ਆਗੂ ਇਸ ਵੇਲੇ ਦੂਜੇ ਸੂਬਿਆ 'ਚ ਚੋਣ ਪ੍ਰਚਾਰ ਕਰਨ ਜਾ ਰਹੇ ਹਨ, ਉਸੇ ਤਰ੍ਹਾਂ ਦੂਜੇ ਸੂਬਿਆ ਸਮੇਤ ਕੇਂਦਰੀ ਆਗੂ ਵੀ ਚੋਟ ਪ੍ਰਚਾਰ ਲਈ ਪੰਜਾਬ ਪੁੱਜਣਗੇ।
ਜੀ ਹਾ ਨਰਿੰਦਰ ਮੋਦੀ ਤੋ ਇਲਾਵਾ ਅਮਿਤ ਸ਼ਾਹ ਜੇਪੀ ਨੱਢਾ ਵੀ ਪੰਜਾਬ ਅੰਦਰ ਪ੍ਰਚਾਰ ਕਰਨਗੇ। ਮੋਦੀ ਵਲੋ ਸੂਬੇ ਅੰਦਰ 4 ਰੈਲੀਆਂ ਕੀਤੇ ਜਾਣ ਦੀ ਸੰਭਾਵਨਾ ਹੈ। ਜਿਨ੍ਹਾਂ ਵਿਚੋ 2 ਰੈਲੀਆਂ ਮਾਲਵੇ ਅੰਦਰ ਅਤੇ 1-2 ਰੈਲੀ ਮਾਝੇ ਅਤੇ ਦੁਆਵੇ 'ਚ ਹੋਵੇਗੀ । ਦਰਅਸਲ ਭਾਜਪਾ ਮਾਲਵੇ ਦੀਆਂ 67 ਵਿਧਾਨ ਸਭਾ ਸੀਟਾਂ ਨੂੰ ਦੇਖਦਿਆਂ ਮਾਲਵੇ 'ਚ ਆਪਣੇ ਪੈਰ ਜਮਾਉਣਾ ਚਾਹੁੰਦੀ ਹੈ, ਜਿਸ ਲਈ ਇਹ ਪੈਂਤੜਾ ਚਲਾਇਆ ਜਾ ਰਿਹਾ ਹੈ। ਇਸ ਲਈ ਪੂਰੀ ਤਿਆਰੀ ਕਰ ਲਈ ਗਈ ਹੈ। ਹਾਲਾਂਕਿ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦੀਆਂ ਰੈਲੀਆਂ ਦੀ ਤਰੀਕ ਤੇ ਸਥਾਨ ਬਾਰੇ ਆਖ਼ਰੀ ਫ਼ੈਸਲਾ ਨਹੀਂ ਹੋਇਆ ਪਰ ਮੰਨਿਆ ਜਾ ਰਿਹਾ ਹੈ ਕਿ ਪ੍ਰਧਾਨ ਮੰਤਰੀ ਪੰਜਾਬ 'ਚ ਘੱਟੋ-ਘੱਟ ਚਾਰ ਰੈਲੀਆਂ ਕਰਨਗੇ।
ਖ਼ਾਸ ਗੱਲ ਇਹ ਹੈ ਕਿ ਚੋਣ ਪ੍ਰਚਾਰ ਦੌਰਾਨ ਮਾਲਵਾ ਖਿੱਤੇ 'ਤੇ ਜ਼ਿਆਦਾ ਧਿਆਨ ਦਿੱਤਾ ਜਾਵੇਗਾ। ਇਸੇ ਲਈ ਇੱਥੇ ਪੀਐੱਮ ਦੀਆਂ ਦੋ ਰੈਲੀਆਂ ਦੀ ਤਜਵੀਜ਼ ਹੈ। ਪਰ ਇਸ ਦੇ ਨਾਲ ਨਾਲ ਇਹ ਵੀ ਹੈ ਕਿ ਮਾਲਵੇ ਤੋ ਕਿਸਾਨ ਜਥੇਬੰਦੀਆਂ ਵਲੋ ਉਠਦੀਆਂ ਬਾਗੀ ਸੁਰਾਂ ਨੂੰ ਵੀ ਇਨ੍ਹਾਂ ਰੈਲੀਆਂ ਰਾਹੀ ਭਾਜਪਾ ਦਬਾਉਣਾ ਚਾਹੁੰਦੀ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
👇🏻
ABP Sanjha ਦੇ WhatsApp Channel ਨਾਲ ਵੀ ਤੁਸੀਂ ਇਸ ਲਿੰਕ ਰਾਹੀਂ ਜੁੜ ਸਕਦੇ ਹੋ -
https://whatsapp.com/channel/0029Va7Nrx00VycFFzHrt01l
Join Our Official Telegram Channel: https://t.me/abpsanjhaofficial