ਮੋਗਾ ਵਾਸੀ ਸੁਰਜੀਤ ਸਿੰਘ ਨੇ ਦੱਸਿਆ ਕਿ ਸਾਡਾ ਘਰ ਪੁਲ ਦੇ ਨਜ਼ਦੀਕ ਹੈ ਤੇ ਜਦੋਂ ਕੁੜੀ ਨੇ ਛਾਲ ਮਾਰੀ ਅਸੀਂ ਦੂਰ ਖੜ੍ਹੇ ਸੀ। ਜਦੋਂ ਸਾਨੂੰ ਪਤਾ ਲੱਗਿਆ ਤਾਂ ਅਸੀਂ ਇੱਥੇ ਪਹੁੰਚੇ ਤੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ। ਉਨ੍ਹਾਂ ਦੱਸਿਆ ਕਿ ਕੁਝ ਦੇਰ ਬਾਅਦ ਪੁਲਿਸ ਪਹੁੰਚੀ ਤੇ ਸਮਾਜ ਸੇਵਾ ਸੁਸਾਇਟੀ ਦੀ ਗੱਡੀ ਰਾਹੀਂ ਲੜਕੀ ਨੂੰ ਜ਼ਖ਼ਮੀ ਹਾਲਤ 'ਚ ਹਸਪਤਾਲ ਭੇਜ ਦਿੱਤਾ ਗਿਆ ਜਿੱਥੇ ਉਸ ਦੀ ਮੌਤ ਹੋ ਗਈ।
ਮੋਗਾ ਦੇ ਡੀਐਸਪੀ ਬਰਜਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਲੜਕੀ ਦੀ ਪਛਾਣ ਜੋਤੀ ਵਾਸੀ ਪਿੰਡ ਚੰਦ-ਨਵਾਂ ਵਜੋਂ ਹੋਈ ਹੈ। ਡੀਐਸਪੀ ਨੇ ਦੱਸਿਆ ਕਿ ਮ੍ਰਿਤਕ ਲੜਕੀ ਦੇ ਪ੍ਰੇਮ ਸਬੰਧ ਉਸ ਦੇ ਹੀ ਪਿੰਡ ਦੇ ਮੁੰਡੇ ਇੰਦਰਜੀਤ ਨਾਲ ਚੱਲ ਰਹੇ ਸੀ। ਕੁਝ ਦਿਨ ਪਹਿਲਾਂ ਇੰਦਰਜੀਤ ਤੇ ਉਸ ਦੀ ਮਾਂ ਵੱਲੋਂ ਕੁੜੀ ਨੂੰ ਘਰ ਸੱਦ ਕੇ ਉਸ ਨਾਲ ਕੁੱਟ-ਮਾਰ ਕੀਤੀ ਗਈ। ਇਸ ਤੋਂ ਪ੍ਰੇਸ਼ਾਨ ਹੋ ਕੇ ਕੁੜੀ ਨੇ ਪੁਲ ਤੋ ਛਲਾਂਗ ਮਾਰ ਦਿੱਤੀ।
ਫਿਲਹਾਲ ਪੁਲਿਸ ਵੱਲੋਂ ਧਾਰਾ 306 ਆਈਪੀਸੀ ਤਹਿਤ ਮੁੰਡੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਪਰ ਹੁਣ ਤੱਕ ਗ੍ਰਿਫਤਾਰੀ ਨਹੀਂ ਹੋਈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਮੋਗਾ 'ਚ 20 ਸਾਲਾ ਲੜਕੀ ਨੇ ਪੁੱਲ ਤੋਂ ਛਾਲ ਮਾਰ ਕੀਤੀ ਖੁਦਕੁਸ਼ੀ
ਏਬੀਪੀ ਸਾਂਝਾ
Updated at:
18 Aug 2020 03:29 PM (IST)
ਮੋਗਾ: ਇੱਥੇ ਦੇ ਬਾਈਪਾਸ 'ਤੇ ਬਣੇ ਰੇਲਵੇ ਓਵਰ ਕਰਾਸਿੰਗ ਪੁਲ 'ਤੇ ਨੌਜਵਾਨ ਕੁੜੀ ਵੱਲੋਂ ਛਾਲ ਮਾਰ ਕੇ ਖੁਦਕੁਸੀ ਕਰ ਲਈ ਗਈ। ਦੱਸ ਦਈਏ ਕਿ ਮ੍ਰਿਤਕਾ ਦੀ ਪਛਾਣ ਜੋਤੀ ਵਜੋਂ ਹੋਈ ਹੈ।
ਸੰਕੇਤਕ ਤਸਵੀਰ
- - - - - - - - - Advertisement - - - - - - - - -