Punjab News: ਪਿਛਲੇ ਕੁੱਝ ਸਾਲਾਂ ਤੋਂ ਵਿਦੇਸ਼ ਜਾਣ ਲਈ ਪੰਜਾਬੀਆਂ ਦੇ ਵਿੱਚ ਹੋੜ ਚੱਲ ਰਹੀ ਹੈ। ਜਿਸ ਕਰਕੇ ਬਹੁਤੇ ਲੋਕ ਵਿਦੇਸ਼ ਜਾਣ ਦੇ ਨਾਮ ਉੱਤੇ ਗਲਤ ਏਜੰਟਾਂ ਦੇ ਹੱਥੇ ਚੜ੍ਹ ਕੇ ਠੱਗੇ ਜਾਂਦੇ ਹਨ। ਮੋਹਾਲੀ ਜ਼ਿਲ੍ਹੇ ਵਿੱਚ ਇਮੀਗ੍ਰੇਸ਼ਨ ਧੋਖਾਧੜੀ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ 426 ਲਾਇਸੈਂਸੀ ਏਜੰਟਾਂ ਦੀ ਸੂਚੀ ਜਾਰੀ ਕੀਤੀ ਹੈ। ਪ੍ਰਸ਼ਾਸਨ ਦਾ ਉਦੇਸ਼ ਲੋਕਾਂ ਨੂੰ ਧੋਖਾਧੜੀ ਤੋਂ ਬਚਾਉਣਾ ਅਤੇ ਵਿਦੇਸ਼ ਜਾਣ ਦੇ ਚਾਹਵਾਨਾਂ ਨੂੰ ਸਹੀ ਜਾਣਕਾਰੀ ਮੁਹੱਈਆ ਕਰਵਾਉਣਾ ਹੈ। ਇਹ ਸੂਚੀ ਮੋਹਾਲੀ, ਖਰੜ, ਜ਼ੀਰਕਪੁਰ ਅਤੇ ਡੇਰਾਬੱਸੀ ਖੇਤਰਾਂ ਦੇ ਅਧਿਕਾਰਤ ਏਜੰਟਾਂ ਦੇ ਨਾਵਾਂ ਨਾਲ ਤਿਆਰ ਕੀਤੀ ਗਈ ਹੈ, ਜਿਸ ਨੂੰ ਅਧਿਕਾਰਤ ਵੈੱਬਸਾਈਟ 'ਤੇ ਵੀ ਅਪਲੋਡ ਕਰ ਦਿੱਤਾ ਗਿਆ ਹੈ। ਇਸ ਵੈੱਬਸਾਈਟ ਦਾ ਲਿੰਕ ਇਸ ਖਬਰ ਦੇ ਅੰਤ ਦੇ ਵਿੱਚ ਦਿੱਤਾ ਗਿਆ ਹੈ। ਜਿਸ ਉੱਤੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਅਧਿਕਾਰਤ ਇਮੀਗ੍ਰੇਸ਼ਨ ਏਜੰਟਾਂ ਬਾਰੇ।


ਹੋਰ ਪੜ੍ਹੋ : ਮੌਸਮ ਵਿਭਾਗ ਦਾ ਔਰੇਂਜ ਅਲਰਟ! ਸੜਕਾਂ 'ਤੇ ਕੁਝ ਨਹੀਂ ਦਿੱਸੇਗਾ, 1 ਤੋਂ 6 ਜਨਵਰੀ ਵਿਚਾਲੇ ਵੈਸਟਰਨ ਡਿਸਟਰਬੈਂਸ ਮੁੜ ਐਕਟਿਵ



ਮੋਹਾਲੀ ਦੇ ਏਡੀਸੀ ਵਿਰਾਜ ਸ਼ਿਆਮਕਰਨ ਤਿੜਕੇ ਨੇ ਲੋਕਾਂ ਨੂੰ ਸਿਰਫ਼ ਅਧਿਕਾਰਤ ਏਜੰਟਾਂ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਹੈ। ਜੇਕਰ ਕੋਈ ਅਣ-ਅਧਿਕਾਰਤ ਏਜੰਟ ਵਿਦੇਸ਼ ਵਿੱਚ ਪੈਸੇ ਭੇਜਣ ਦੇ ਨਾਂ 'ਤੇ ਧੋਖਾਧੜੀ ਕਰਦਾ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕਰੋ।


10 ਮਹੀਨਿਆਂ 'ਚ 222 ਲੋਕ ਧੋਖਾਧੜੀ ਦਾ ਸ਼ਿਕਾਰ ਹੋਏ


ਦੱਸ ਦੇਈਏ ਕਿ ਇਸ ਸਾਲ 31 ਅਕਤੂਬਰ ਤੱਕ ਵਿਦੇਸ਼ ਭੇਜਣ ਦੇ ਨਾਂ 'ਤੇ 222 ਲੋਕਾਂ ਖਿਲਾਫ ਧੋਖਾਧੜੀ ਦੇ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਧ 65 ਕੇਸ ਮਟੌਰ ਥਾਣੇ ਵਿੱਚ ਦਰਜ ਹਨ। ਥਾਣਾ ਫੇਜ਼ 1 ਵਿੱਚ 35 ਕੇਸ, ਥਾਣਾ ਫੇਜ਼ 11 ਵਿੱਚ 26 ਕੇਸ, ਥਾਣਾ ਸੋਹਾਣਾ ਵਿੱਚ 26 ਕੇਸ, ਆਈਟੀ ਸਿਟੀ ਥਾਣੇ ਵਿੱਚ 17 ਕੇਸ, ਜ਼ੀਰਕਪੁਰ ਥਾਣੇ ਵਿੱਚ 15 ਕੇਸ, ਖਰੜ ਥਾਣੇ ਵਿੱਚ 21 ਕੇਸ, ਬਲੌਂਗੀ ਵਿੱਚ 8 ਕੇਸ, ਬਲੌਂਗੀ ਵਿੱਚ 3 ਕੇਸ ਦਰਜ ਹਨ। ਢਕੋਲੀ, ਡੇਰਾਬੱਸੀ ਵਿੱਚ 2 ਅਤੇ ਕੁਰਾਲੀ, ਮੁੱਲਾਂਪੁਰ, ਮਾਜਰੀ ਅਤੇ ਨਵਾਂਗਾਓਂ ਵਿੱਚ 1-1 ਕੇਸ ਸਾਹਮਣੇ ਆਇਆ ਹੈ। 



ਫਰਜ਼ੀ ਏਜੰਟਾਂ ਤੋਂ ਸਾਵਧਾਨ ਰਹੋ


ਮੋਹਾਲੀ ਦੇ ਏਡੀਸੀ Viraj Shyam karn Tidke ਨੇ ਲੋਕਾਂ ਨੂੰ ਜਾਅਲੀ ਏਜੰਟਾਂ ਤੋਂ ਸੁਚੇਤ ਰਹਿਣ ਅਤੇ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਸੂਚਨਾ ਤੁਰੰਤ ਪੁਲਿਸ ਅਤੇ ਪ੍ਰਸ਼ਾਸਨ ਨੂੰ ਦੇਣ ਲਈ ਸੁਚੇਤ ਕੀਤਾ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰ ਨੌਜਵਾਨਾਂ ਨੂੰ ਖਾਸ ਕਰਕੇ ਲਾਚਾਰੀ ਦਾ ਫਾਇਦਾ ਉਠਾਉਣ ਵਾਲੇ ਗਰੋਹਾਂ ਤੋਂ ਦੂਰ ਰਹਿਣ ਦੀ ਲੋੜ ਹੈ।


Official website: ਇੱਥੇ ਕਲਿੱਕ ਕਰਕੇ ਕਰੋ ਚੈੱਕ