ਮਲੇਰਕੋਟਲਾ: ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਨੇ ਪੁਲਿਸ ਅਤੇ ਪ੍ਰਸ਼ਾਸਨ ਨੂੰ ਧਮਕੀ ਦਿੰਦੇ ਹੋਏ ਕਿਹਾ ਕਿ ਮੈਂ ਅਜਿਹੇ ਹਾਲਾਤ ਪੈਦਾ ਕਰ ਦੇਵਾਂਗਾ ਕਿ ਤੁਸੀਂ ਸੰਭਾਲ ਨਹੀਂ ਸਕੋਗੇ।
ਦਰਅਸਲ ਮੁਹੰਮਦ ਮੁਸਤਫਾ ਮਲੇਰਕੋਟਲਾ ਇੱਕ ਜਨਤਕ ਇਕੱਠ ਨੂੰ ਸੰਬੋਧਨ ਕਰ ਰਹੇ ਸਨ ਉਸ ਦੇ ਨੇੜੇ ਹੀ ਆਮ ਆਦਮੀ ਪਾਰਟੀ ਦਾ ਇੱਕ ਜਨਤਕ ਇਕੱਠ ਵੀ ਸੀ ਅਤੇ ਆਪ ਵਰਕਰਾਂ ਵੱਲੋਂ ਸ਼ੋਰ ਕੀਤੇ ਜਾਣ 'ਤੇ ਮੁਹੰਮਦ ਮੁਸਤਫਾ ਨੇ ਆਪਣਾ ਗੁੱਸਾ ਜ਼ਾਹਰ ਕੀਤਾ ਜਿਸਦਾ ਵੀਡੀਓ ਵੀ ਸਾਹਮਣੇ ਆਇਆ ਹੈ। ਇਸ ਵੀਡੀਓ 'ਚ ਮੁਸਤਫਾ ਦੇ ਬੋਲ ਵਿਗੜਦੇ ਨਜ਼ਰ ਆਏ । ਉਹਨਾਂ ਨੇ ਕਿਹਾ ਕਿ ਉਹਨਾਂ ਦੇ ਜਨਤਕ ਇਕੱਠ ਦੌਰਾਨ ਅਜਿਹੀ ਹਰਕਤ ਦੁਬਾਰਾ ਹੋਈ ਤਾਂ,'ਅਜਿਹਾ ਮਾਹੌਲ ਬਣਾਵਾਂਗਾ ਕਿ ਸੰਭਾਲ ਨਹੀਂ ਸਕੋਗੇ।'
ਇਹ ਵੀ ਪੜ੍ਹੋ: ਸੰਗਰੂਰ ਤੋਂ BJP ਦੇ ਉਮੀਦਵਾਰ ਅਰਵਿੰਦ ਖੰਨਾ ਨੇ 7 ਸਾਲ ਬਾਅਦ ਦੁਬਾਰਾ ਰਾਜਨੀਤੀ ਵਿੱਚ ਕੀਤੀ ਐਂਟਰੀ , ਸ਼ੁਰੂ ਕੀਤਾ ਚੋਣ ਪ੍ਰਚਾਰ
ਉਹਨਾਂ ਨੇ ਜ਼ਿਲ੍ਹਾ ਪੁਲਿਸ ਅਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦੇ ਕਿਹਾ ਕਿ ਜੇਕਰ ਇਨ੍ਹਾਂ ਝਾੜੂ ਵਾਲਿਆਂ ਨੇ ਮੁੜ ਅਜਿਹਾ ਕੀਤਾ ਤਾਂ ਇਹਨਾਂ ਦੇ ਘਰ 'ਚ ਵੜ੍ਹ ਕੇ ਇਹਨਾਂ ਨੂੰ ਝਾੜੂ ਨਾਲ ਮਾਰਾਂਗਾ।
ਉਹਨਾਂ ਕਿਹਾ ਕਿ,'ਮੈਂ ਕੌਮ ਦਾ ਸਿਪਾਹੀ ਹਾਂ ਅਤੇ ਕਾਨੂੰਨ ਦੇ ਹਿਸਾਬ ਨਾਲ ਚੱਲਣ ਵਾਲਾ ਇਨਸਾਨ ਹਾਂ, RSS ਦਾ ਏਜੰਟ ਨਹੀਂ ਜੋ ਡਰ ਕੇ ਘਰ ਅੰਦਰ ਬੈਠ ਜਾਵਾਂਗਾ।'
ਇਸ ਵੀਡੀਓ ਨੂੰ ਲੇੈ ਕੇ ਭਾਜਪਾ ਵਰਕਰ ਅਮਿਤ ਮਾਲਵੀਆ ਨੇ ਕਾਂਗਰਸ 'ਤੇ ਸਵਾਲ ਚੁੱਕੇ ਹਨ ਅਤੇ ਕਾਂਗਰਸ ਨੂੰ ਪੰਜਾਬ ਲਈ ਖਤਰਨਾਕ ਦੱਸਿਆ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904