Moosewala Murder case Mansa court : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਅੱਜ ਪਹਿਲੀ ਵਾਰ ਮਾਨਸਾ ਦੀ ਅਦਾਤਲ ਵਿੱਚ ਸਾਰੇ ਮੁਲਜ਼ਮਾਂ ਦੀ ਪੇਸ਼ੀ ਹੋਈ ਹੈ। ਇਸ ਮਾਮਲੇ ਵਿੱਚ ਇਲਾਕਾ ਮੈਜੀਸਟ੍ਰੇਟ ਵੱਲੋਂ ਵੀ ਇੱਕ ਵੱਡਾ ਫੈਸਲਾ ਲਿਆ ਗਿਆ ਹੈ। ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਪੁਲਿਸ ਨੇ ਕੁੱਲ 29 ਮੁਲਜ਼ਮ ਬਣਾਏ ਹਨ।
ਅੱਜ ਦੀ ਪੇਸ਼ੀ ਵੀਡੀਓ ਕਾਨਫਰੰਸਿੰਗ ਜ਼ਰੀਏ ਹੋਈ ਸੀ। ਅੱਜ ਜੇਲ੍ਹ ਪ੍ਰਸ਼ਾਸਨ ਨੇ ਅਦਾਲਤ ਵਿੱਚ 26 ਮੁਲਜ਼ਮਾਂ ਨੂੰ ਪੇਸ਼ ਕੀਤਾ ਸੀ। ਇਹਨਾਂ ਵਿੱਚ ਗੈਂਗਸਟਰ ਲਾਰੇਂਸ ਬਿਸ਼ਨੋਈ ਵੀ ਸ਼ਾਮਲ ਹੈ। ਮੂਸੇਵਾਲਾ ਕੇਸ 'ਚ 29 ਗੈਂਗਸਟਰਾਂ ਨੂੰ ਪੁਲਿਸ ਨੇ ਮੁਲਜ਼ਮ ਬਣਾਇਆ ਸੀ ਜਿਹਨਾਂ ਵਿੱਚੋਂ 2 ਦਾ ਪੁਲਿਸ ਨੇ ਐਨਕਾਉਂਟਰ ਕਰ ਦਿੱਤਾ ਸੀ ਅਤੇ ਇੱਕ ਦੀ ਜੇਲ੍ਹ ਵਿੱਚ ਮੌਤ ਹੋ ਗਈ ਸੀ।
ਅੱਜ ਦੀ ਪੇਸ਼ੀ ਦੌਰਾਨ ਇਲਾਕਾ ਮੈਜੀਸਟ੍ਰੇਟ ਨੇ ਮੂਸੇਵਾਲਾ ਕੇਸ ਨੂੰ ਮਾਨਸਾ ਦੀ ਸੈਸ਼ਨ ਅਦਾਲਤ ਵਿੱਚ ਟ੍ਰਾਂਸਫਰ ਕਰ ਦਿੱਤਾ ਹੈ। ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੁਲਿਸ ਨੇ ਧਾਰਾ 302 ਜੋੜੀ ਹੈ। ਧਾਰਾ 302 ਦੇ ਤਹਿਤ ਟ੍ਰਾਇਲ ਇਲਾਕਾ ਮੈਜੀਸਟ੍ਰੇਟ ਦੀ ਅਦਾਲਤ ਵਿੱਚ ਨਹੀਂ ਚਲਾਇਆ ਜਾ ਸਕਦਾ। ਇਸੇ ਲਈ ਇਲਾਕਾ ਮੈਜੀਸਟ੍ਰੇਟ ਨੇ ਇਸ ਕੇਸ ਨੂੰ ਸੈਸ਼ਨ ਅਦਾਤਲ ਵਿੱਚ ਟ੍ਰਾਂਸਫਰ ਕਰ ਦਿੱਤਾ ਹੈ। ਸਿੱਧੂ ਮੁਸੇਵਾਲਾ ਕੇਸ ਮਾਨਸਾ ਥਾਣਾ ਸਿਟੀ 1 ਵਿੱਚ ਦਰਜ ਹੈ। ਜਿਸ ਦੀ FIR ਦਾ ਨੰਬਰ 103 ਹੈ। ਇਸ ਕੇਸ ਨੂੰ ਇਲਾਕਾ ਮੈਜੀਸਟ੍ਰੇਟ ਨੇ ਸੈਸ਼ਨ ਕੋਰਟ 'ਚ ਟ੍ਰਾਂਸਫਰ ਕੀਤਾ ਹੈ।
ਮੂਸੇਵਾਲਾ ਕਤਲ ਮਾਮਲੇ ਦੇ ਟ੍ਰਾਇਲ ਹੁਣ ਮਾਨਸਾ ਦੀ ਸੈਸ਼ਨ ਅਦਾਲਤ ਵਿੱਚ ਹੋਣਗੇ। ਟ੍ਰਾਇਲ ਦੌਰਾਨ ਹੁਣ ਸਾਰਾ ਕੇਸ ਗਵਾਹਾਂ 'ਤੇ ਟਿੱਕਿਆ ਹੋਇਆ ਹੈ। ਪੁਲਿਸ ਨੇ 26 ਗੈਂਗਸਟਰਾਂ 'ਤੇ ਜਿਹੜੇ ਇਲਜ਼ਾਮ ਲਏ ਹਨ ਹੁਣ ਉਹਨਾਂ ਨੂੰ ਕੋਰਟ ਵਿੱਚ ਸਾਬਿਤ ਕਰਨਾ ਪਵੇਗਾ। ਫਿਰ ਇਹਨਾਂ 'ਤੇ ਅਦਾਤਲ ਦੋਸ਼ ਤੈਅ ਕਰੇਗੀ। ਜਦੋਂ ਦੋਸ਼ ਤੈਅ ਹੋ ਜਾਣਗੇ ਫਿਰ ਕੋਰਟ ਇਹਨਾਂ ਦੋਸ਼ੀਆਂ ਖਿਲਾਫ਼ ਸਜ਼ਾ ਸੁਣਾਏਗੀ। ਫਿਲਹਾਲ ਦੋਸ਼ ਤੈਅ ਕੀਤੇ ਜਾਣ ਨੂੰ ਵੀ ਸਮਾਂ ਲੱਗੇਗਾ ਅਤੇ ਸਜ਼ਾ ਦਾ ਫੈਸਲਾ ਆਉਣ ਵਿੱਚ ਵੀ ਇੱਕ ਸਾਲ ਲੱਗ ਸਕਦਾ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial