Punjab News: ਪਠਾਨਕੋਟ ਦੇ ਸੋਲੀ-ਭੋਲੀ ਪਿੰਡ ਦੇ ਇੱਕ ਖੇਤ ‘ਚ ਮੋਰਟਾਰ ਮਿਲਣ ਨਾਲ ਲੋਕਾਂ ਵਿੱਚ ਹਫੜਾ-ਦਫੜਾ ਮੱਚ ਗਈ ਹੈ। ਜਦੋਂ ਪਿੰਡ ਵਾਲਿਆਂ ਨੇ ਇਸ ਨੂੰ ਦੇਖਿਆ ਤਾਂ ਸਹਿਮ ਦਾ ਮਾਹੌਲ ਬਣ ਗਿਆ। ਉੱਥੇ ਹੀ ਪੁਲਿਸ ਨੇ ਇਸ ਚੀਜ਼ ਨੂੰ ਕਬਜ਼ੇ ਵਿੱਚ ਲੈਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਇਸ ਦੀ ਜਾਣਕਾਰੀ ਫੌਜ ਨੂੰ ਵੀ ਦਿੱਤੀ, ਜਿਸ ਤੋਂ ਫੌਜ ਦੀ ਇੱਕ ਟੀਮ ਨੇ ਮੌਕੇ ‘ਤੇ ਆ ਕੇ ਮੋਰਟਾਰ ਨੂੰ ਡਿਫਊਜ਼ ਕਰ ਦਿੱਤਾ।

ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀਂ ਗੁਰਦਾਸਪੁਰ ਦੇ ਦਾਰਾਪੁਰ ਪਿੰਡ ਵਿੱਚ ਇੱਕ ਪੰਚਾਇਤ ਮੈਂਬਰ ਦੇ ਘਰੋਂ ਬੰਬ ਵਰਗੀ ਚੀਜ਼ ਮਿਲੀ ਸੀ। ਜਿਸਨੂੰ ਪੁਲਿਸ ਨੇ ਜ਼ਬਤ ਕਰਕੇ ਡਿਫਿਊਜ਼ ਕਰ ਦਿੱਤਾ। ਪਾਕਿਸਤਾਨ ਵਿੱਚ ਅੱਤਵਾਦੀ ਟਿਕਾਣਿਆਂ 'ਤੇ ਭਾਰਤ ਦੇ ਹਵਾਈ ਹਮਲਿਆਂ ਤੋਂ ਬਾਅਦ, ਪਾਕਿਸਤਾਨ ਨੇ ਘਬਰਾਹਟ ਵਿੱਚ ਆ ਕੇ ਕਈ ਭਾਰਤੀ ਸ਼ਹਿਰਾਂ 'ਤੇ ਡਰੋਨ ਅਤੇ ਮਿਜ਼ਾਈਲ ਹਮਲੇ ਕੀਤੇ।

ਭਾਰਤ ਨੇ ਇਨ੍ਹਾਂ ਹਮਲਿਆਂ ਦਾ ਢੁਕਵਾਂ ਜਵਾਬ ਦਿੱਤਾ ਅਤੇ ਪਾਕਿਸਤਾਨੀ ਮਿਜ਼ਾਈਲਾਂ ਅਤੇ ਡਰੋਨਾਂ ਨੂੰ ਹਵਾ ਵਿੱਚ ਹੀ ਤਬਾਹ ਕਰ ਦਿੱਤਾ। ਪਰ ਉਕਤ ਤਬਾਹ ਹੋਏ ਬੰਬ ਦੇ ਟੁਕੜੇ ਪੰਜਾਬ ਦੇ ਕਈ ਹਿੱਸਿਆਂ ਵਿੱਚ ਡਿੱਗ ਪਏ ਸਨ। ਕਈ ਟੁਕੜੇ ਅਜੇ ਵੀ ਜ਼ਿੰਦਾ ਸਨ।