Mosquito in indigo flight: ਅੰਮ੍ਰਿਤਸਰ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਅੰਮ੍ਰਿਤਸਰ ਤੋਂ ਅਹਿਮਦਾਬਾਦ ਜਾਣ ਵਾਲੀ ਇੰਡੀਗੋ ਫਲਾਈਟ ਦੇ ਯਾਤਰੀਆਂ ਨੂੰ ਸਫਰ ਦੌਰਾਨ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਦੱਸ ਦਈਏ ਕਿ 2 ਘੰਟਿਆਂ ਦੇ ਸਫਰ ਦੌਰਾਨ ਯਾਤਰੀਆਂ ਨੂੰ ਮੱਛਰਾਂ ਨੇ ਕਾਫੀ ਤੰਗ ਕੀਤਾ। ਇਸ ਤੋਂ ਬਾਅਦ ਮੁਸਾਫਰਾਂ ਨੇ ਇਸ ਦੀ ਸ਼ਿਕਾਇਤ ਸਟਾਫ ਦੇ ਨਾਲ-ਨਾਲ ਏਅਰਲਾਈਨਜ਼ ਨੂੰ ਵੀ ਕੀਤੀ। ਇਸ ਤੋਂ ਬਾਅਦ ਏਅਰਲਾਈਨਜ਼ (Airlines) ਨੇ ਇਸ ਲਈ ਮੁਆਫੀ ਮੰਗੀ ਅਤੇ ਭਵਿੱਖ 'ਚ ਇਸ ਦਾ ਧਿਆਨ ਰੱਖਣ ਦਾ ਵਾਅਦਾ ਵੀ ਕੀਤਾ ਹੈ।


ਡਾਕਟਰ ਕਿਊਰ ਮਜੂਮਦਾਰ ਨੇ ਕੀਤੀ ਸ਼ਿਕਾਇਤ


ਜਾਣਕਾਰੀ ਮੁਤਾਬਕ ਅੰਮ੍ਰਿਤਸਰ ਹਵਾਈ ਅੱਡੇ ਤੋਂ ਅਹਿਮਦਾਬਾਦ ਲਈ ਫਲਾਈਟ ਨੰਬਰ 6E645 ਬੀਤੀ ਰਾਤ 8 ਵਜੇ ਰਵਾਨਾ ਹੋਈ ਅਤੇ ਰਾਤ 10:15 ਵਜੇ ਅਹਿਮਦਾਬਾਦ ਪਹੁੰਚੀ। ਅਹਿਮਦਾਬਾਦ ਦੇ ਹੋਮਿਓਪੈਥਿਕ ਡਾਕਟਰ ਕਿਊਰ ਮਜੂਮਦਾਰ ਨੇ ਸ਼ਿਕਾਇਤ ਕੀਤੀ ਕਿ ਫਲਾਈਟ ਮੱਛਰਾਂ ਨਾਲ ਭਰੀ ਹੋਈ ਸੀ। ਜਿਸ ਕਾਰਨ ਉਨ੍ਹਾਂ ਦੀ ਯਾਤਰਾ ਸੁਖਾਵੀਂ ਨਹੀਂ ਰਹੀ। ਇਸ ਦੌਰਾਨ ਉਨ੍ਹਾਂ ਨੂੰ ਕਾਫੀ ਤੰਗ ਹੋਣਾ ਪਿਆ। ਮੱਛਰਾਂ ਨੇ ਵੀ ਕੱਟ-ਕੱਟ ਕੇ ਪਰੇਸ਼ਾਨ ਕਰ ਦਿੱਤਾ।


ਇਹ ਵੀ ਪੜ੍ਹੋ: Punjab Haryana Weather: ਪੰਜਾਬ-ਹਰਿਆਣਾ 'ਚ ਮੀਂਹ ਦੀ ਸੰਭਾਵਨਾ, ਹੀਟਵੇਵ ਤੋਂ ਰਾਹਤ, IMD ਨੇ ਜਾਰੀ ਕੀਤਾ ਅਲਰਟ


ਏਅਰਲਾਈਨਜ਼ ਨੇ ਮੰਗੀ ਮੁਆਫੀ


ਸ਼ਿਕਾਇਤ ਤੋਂ ਬਾਅਦ ਏਅਰਲਾਈਨਜ਼ ਨੇ ਯਾਤਰੀਆਂ ਤੋਂ ਮੁਆਫੀ ਮੰਗੀ। ਏਅਰਲਾਈਨਜ਼ ਕਹਿੰਦੀ ਹੈ- ਅਸੀਂ ਸਮਝਦੇ ਹਾਂ ਕਿ ਆਨ ਬੋਰਡ ਮੱਛਰਾਂ ਨੂੰ ਦੇਖਣਾ ਯਕੀਨੀ ਤੌਰ 'ਤੇ ਅਸੁਵਿਧਾਜਨਕ ਹੈ ਅਤੇ ਅਸੀਂ ਅਜਿਹੇ ਫੀਡਬੈਕ ਨੂੰ ਗੰਭੀਰਤਾ ਨਾਲ ਲੈਂਦੇ ਹਾਂ। ਜਦੋਂ ਕਿ ਸਾਡੀਆਂ ਸਾਰੀਆਂ ਉਡਾਣਾਂ ਨੂੰ ਹਰ ਰਵਾਨਗੀ ਤੋਂ ਪਹਿਲਾਂ ਫਿਊਮੀਗੇਸ਼ਨ ਕੀਤਾ ਜਾਂਦਾ ਹੈ। ਸਾਡੀ ਟੀਮ ਫਲਾਈਟ ਵਿੱਚ ਬਿਹਤਰ ਉਪਾਅ ਕਰੇਗੀ।


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ: Kedarnath Yatra 2023: ਕੇਦਾਰਨਾਥ ਧਾਮ 'ਚ ਬਰਫਬਾਰੀ ਨੇ ਵਧਾਈ ਯਾਤਰੀਆਂ ਦੀ ਚਿੰਤਾ, ਮੀਂਹ ਪੈਣ ਨਾਲ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ