ਮਾਨਸਾ: ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇ ਵਾਲੇ ਦੇ ਪਿੰਡ ਮੂਸਾ 'ਚ ਅਣਪਛਾਤੇ ਵਿਅਕਤੀਆਂ ਵੱਲੋਂ ਮਾਂ ਪੁੱਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਮਰਨ ਵਾਲਿਆਂ ਦੀ ਪਛਾਣ ਜਗਸੀਰ ਸਿੰਘ 40 ਸਾਲ ਤੇ ਜਸਵਿੰਦਰ ਕੌਰ 65 ਸਾਲ ਦੱਸੀ ਜਾ ਰਹੀ ਹੈ।
ਮਾਨਸਾ ਦੇ ਪਿੰਡ ਮੂਸਾ 'ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਪਿੰਡ ਦੇ ਬਾਹਰ ਖੇਤਾਂ 'ਚ ਰਹਿ ਰਹੇ ਮਾਂ-ਪੁੱਤ ਦਾ ਬੇਰਹਿਮੀ ਨਾਲ ਕਤਲ ਹੋਣ ਦੀ ਗੱਲ ਸਾਹਮਣੇ ਆਈ ਹੈ। ਹਾਸਲ ਜਾਣਕਾਰੀ ਅਨੁਸਾਰ ਘਰ ਵਿੱਚ ਕੰਮ ਕਰਦੀ ਔਰਤ ਦੋ ਦਿਨ ਤੋਂ ਦਰਵਾਜ਼ਾ ਘੜਕਾ ਕੇ ਵਾਪਸ ਚਲੀ ਜਾਂਦੀ ਸੀ। ਜਦੋਂ ਉਸ ਨੇ ਇਸ ਦੀ ਜਾਣਕਾਰੀ ਪਿੰਡ ਵਾਸੀਆਂ ਨੂੰ ਦਿੱਤੀ ਤਾਂ ਪਿੰਡ ਵਾਸੀਆਂ ਨੇ ਕੰਧ ਟੱਪ ਕੇ ਦੇਖਿਆ ਤਾਂ ਦੋਵੇਂ ਮਾਂ-ਪੁੱਤ ਦੀਆਂ ਲਾਸ਼ਾਂ ਘਰ 'ਚ ਮਿਲੀਆਂ।
ਦੱਸਿਆ ਜਾ ਰਿਹਾ ਹੈ ਕਿ ਅੰਜ਼ਾਮ ਦੇਣ ਵਾਲਿਆਂ ਨੇ ਜਿੱਥੇ ਘਰ ਦੀ ਪੂਰੀ ਤਲਾਸ਼ੀ ਲਈ ਹੈ, ਉੱਥੇ ਹੀ ਕਤਲ ਇਨ੍ਹਾਂ ਬੇਰਹਿਮੀ ਨਾਲ ਕੀਤਾ ਹੈ ਕਿ ਦੇਖ ਰੂਹ ਕੰਬ ਜਾਵੇ। ਦੱਸਣਯੋਗ ਹੈ ਕਿ ਮਾਂ ਦਾ ਸਿਰ ਧੜ ਤੋਂ ਅਲੱਗ ਕੀਤਾ ਹੋਇਆ ਸੀ ਜਦਕਿ ਪੁੱਤ ਦਾ ਵੀ ਗਲ ਵੱਢਿਆ ਹੋਇਆ ਮਿਲਿਆ ਹੈ। ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਜਲਦ ਕਾਤਲਾਂ ਨੂੰ ਗ੍ਰਿਫਤਾਰ ਕੀਤਾ ਜਾਵੇ।
ਘਟਨਾ ਬਾਰੇ ਜਾਣਕਾਰੀ ਮਿਲਣ 'ਤੇ ਮਾਨਸਾ ਥਾਣਾ ਸਦਰ ਪੁਲਿਸ ਤੇ ਸੀਨੀਅਰ ਅਧਿਕਾਰੀ ਘਟਨਾ ਸਥਾਨ 'ਤੇ ਪੁੱਜੇ ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਮਾਨਸਾ ਦੇ ਐਸਐਸਪੀ ਪ੍ਰਵੀਨ ਪਾਰਕ ਤੇ ਡੀਐਸਪੀ ਗੁਬਿੰਦਰ ਸਿੰਘ ਨੇ ਕਿਹਾ ਕਿ ਉਹ ਮਾਂ-ਪੁੱਤ ਦੇ ਕਤਲ ਨੂੰ ਨਿੱਜੀ ਰੰਜਿਸ਼ 'ਤੇ ਲੁੱਟ ਖੋਹ ਦੀ ਘਟਨਾ ਨਾਲ ਜੋੜ ਜਾਂਚ ਕਰ ਰਹੇ ਹਨ ਤੇ ਫਰਾਂਸਿਕ ਟੀਮ ਤੇ ਡਾਗ ਸੂਕੈਇਡ ਆਪਣਾ ਕੰਮ ਕਰ ਰਹੇ ਹਨ ਹੈ। ਜਲਦ ਹੀ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904