ਮੁਕਤਸਰ ਦੇ ਵਿਧਾਇਕ ਰੋਜੀ ਬਰਕੰਦੀ ਵੀ ਕੋਰੋਨਾ ਦਾ ਸ਼ਿਕਾਰ
ਏਬੀਪੀ ਸਾਂਝਾ | 18 Aug 2020 03:31 PM (IST)
ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਕੋਵਿਡ-19 ਮਹਾਮਾਰੀ ਆਮ ਤੋਂ ਖਾਸ ਹਰ ਵਿਅਕਤੀ ਲਈ ਮੁਸੀਬਤ ਬਣੀ ਹੋਈ ਹੈ।
ਮੁਕਤਸਰ: ਕੋਰੋਨਾਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ। ਕੋਵਿਡ-19 ਮਹਾਮਾਰੀ ਆਮ ਤੋਂ ਖਾਸ ਹਰ ਵਿਅਕਤੀ ਲਈ ਮੁਸੀਬਤ ਬਣੀ ਹੋਈ ਹੈ। ਤਾਜ਼ਾ ਜਾਣਕਾਰੀ ਮੁਤਾਬਕ ਮੁਕਤਸਰ ਤੋਂ ਵਿਧਾਇਕ ਕੰਵਰਜੀਤ ਸਿੰਘ ਰੋਜੀ ਬਰਕੰਦੀ ਵੀ ਕੋਰੋਨਾਵਾਇਰਸ ਨਾਲ ਪੌਜ਼ੇਟਿਵ ਟੈਸਟ ਕੀਤੇ ਗਏ ਹਨ। ਰੋਜੀ ਬਰਕੰਦੀ ਨੇ ਸੋਸ਼ਲ ਮੀਡਿਆ ਰਾਹੀਂ ਇਸ ਦੀ ਪੁਸ਼ਟੀ ਖੁੱਦ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਦੇ ਹਲਕੇ ਲੱਛਣਾਂ ਦੇ ਚੱਲਦੇ ਉਨ੍ਹਾਂ ਨੇ ਕੋਰੋਨਾ ਟੈਸਟ ਕਰਵਾਇਆ ਜਿਸ ਦੀ ਰਿਪੋਰਟ ਪੌਜ਼ੇਟਿਵ ਆਈ ਹੈ।