Punjab News: ਨਗਰ ਨਿਗਮ ਲੁਧਿਆਣਾ ਨੇ ਸ਼ਹਿਰ ਵਾਸੀਆਂ ਦੀ ਸਹੂਲਤ ਅਤੇ ਸਰਕਾਰੀ ਖਜ਼ਾਨੇ ਨੂੰ ਭਰਨ ਲਈ ਇੱਕ ਵੱਡਾ ਕਦਮ ਚੁੱਕਿਆ ਹੈ। ਪੰਜਾਬ ਸਰਕਾਰ ਵੱਲੋਂ ਆਮ ਲੋਕਾਂ ਨੂੰ ਸਾਲ 2025-26 ਲਈ ਪ੍ਰੋਪਰਟੀ ਟੈਕਸ 31 ਮਾਰਚ, 2026 ਤੋਂ ਪਹਿਲਾਂ ਜਮ੍ਹਾ ਕਰਵਾਉਣ 'ਤੇ ਦਿੱਤੀ ਜਾ ਰਹੀ ਵਿਆਜ ਛੋਟ ਦਾ ਲਾਭ ਪ੍ਰਦਾਨ ਕਰਨ ਲਈ ਨਿਗਮ ਨੇ ਛੁੱਟੀਆਂ ਦੌਰਾਨ ਵੀ ਦਫ਼ਤਰ ਖੁੱਲ੍ਹੇ ਰੱਖਣ ਦਾ ਹੁਕਮ ਜਾਰੀ ਕੀਤਾ ਹੈ।

Continues below advertisement

ਕਮਿਸ਼ਨਰ ਨਗਰ ਨਿਗਮ ਵੱਲੋਂ ਜਾਰੀ ਹੁਕਮਾਂ ਅਨੁਸਾਰ ਹੁਣ ਆਉਣ ਵਾਲੀਆਂ ਸਰਕਾਰੀ ਛੁੱਟੀਆਂ ਅਤੇ ਐਤਵਾਰ ਨੂੰ ਵੀ ਨਿਗਮ ਦੇ ਸਾਰੇ ਜ਼ੋਨਲ ਦਫ਼ਤਰ, ਪਾਣੀ, ਸੀਵਰੇਜ, ਡਿਸਪੋਜ਼ਲ ਸਟਾਫ਼ ਅਤੇ ਸੁਵਿਧਾ ਕੇਂਦਰ ਆਮ ਦਿਨਾਂ ਵਾਂਗ ਖੁੱਲ੍ਹੇ ਰਹਿਣਗੇ।

Continues below advertisement

ਨਿਗਮ ਪ੍ਰਸ਼ਾਸਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ 31 ਮਾਰਚ ਦੀ ਆਖਰੀ ਮਿਤੀ ਨੇੜੇ ਆਉਣ 'ਤੇ ਲੋਕਾਂ ਨੂੰ ਟੈਕਸ ਜਮ੍ਹਾ ਕਰਨ ਵਿੱਚ ਕੋਈ ਮੁਸ਼ਕਲ ਨਾ ਆਵੇ, ਇਸ ਲਈ ਸਟਾਫ਼ ਨੂੰ ਸੁਚੇਤ ਰਹਿਣ ਲਈ ਕਿਹਾ ਗਿਆ ਹੈ।

ਹੁਕਮਾਂ ਅਨੁਸਾਰ, ਮਾਰਚ ਵਿੱਚ ਵੱਡੀਆਂ ਛੁੱਟੀਆਂ, ਜਿਵੇਂ ਕਿ ਈਦ-ਉਲ-ਫਿਤਰ, ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ, ਰਾਮ ਨੌਮੀ ਅਤੇ ਮਹਾਂਵੀਰ ਜਯੰਤੀ 'ਤੇ ਵੀ ਦਫ਼ਤਰ ਖੁੱਲ੍ਹੇ ਰਹਿਣਗੇ। ਹਾਲਾਂਕਿ, ਇਨ੍ਹਾਂ ਛੁੱਟੀਆਂ ਦੌਰਾਨ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਆਪਣੀ ਛੁੱਟੀ ਅਗਲੇ ਦਿਨਾਂ ਵਿੱਚ ਐਡਜਸਟ ਕਰਨ ਦੀ ਆਗਿਆ ਦਿੱਤੀ ਗਈ ਹੈ।