ਹੁਸ਼ਿਆਰਪੁਰ: ਪਿਛਲੇ ਦਿਨੀਂ ਜਿੱਥੇ ਕਾਂਗਰਸ ਨਾਲ ਸਬੰਧਤ ਕੁਝ ਐਮਸੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸੀ। ਉੱਥੇ ਹੀ ਮੇਅਰ ਤੇ ਹੋਰਨਾਂ ਐਮਸੀ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਨਗਰ ਨਿਗਮ ਹੁਣ 'ਆਪ' ਦੀ ਹੋ ਗਈ ਹੈ। ਇਸ ਸਬੰਧੀ ਜ਼ਿਲ੍ਹਾ ਦਫ਼ਤਰ ਵਿੱਚ ਪ੍ਰੋਗਰਾਮ ਵਿੱਚ 'ਆਪ' ਵਿੱਚ ਸ਼ਾਮਲ ਹੋਏ ਐਮਸੀ ਦਾ ਸਵਾਗਤ ਕਰਕੇ ਸਨਮਾਨ ਕੀਤਾ ਗਿਆ। 'ਆਪ' ਵਿੱਚ ਸ਼ਾਮਲ ਹੋਏ 20 ਐਮਸੀਜ਼ ਨੇ ਲੋਕ ਸਭਾ ਇੰਚਾਰਜ ਹਰਮਿੰਦਰ ਸਿੰਘ ਬਖਸ਼ੀ, ਕੈਬਿਨਟ ਮੰਤਰੀ ਬ੍ਰਹਮਸ਼ੰਕਰ ਜਿੰਪਾ, ਜ਼ਿਲ੍ਹਾ ਪ੍ਰਧਾਨ ਕਰਮਜੀਤ ਕੌਰ, ਜ਼ਿਲ੍ਹਾ ਸੱਕਤਰ ਐਮਸੀ ਜਸਪਾਲ ਸਿੰਘ ਚੇਚੀ ਦੀ ਅਗਵਾਈ ਵਿੱਚ 'ਆਪ' ਦੀ ਮਜਬੂਤੀ ਲਈ ਕੰਮ ਕਰਨ ਤੇ ਨੀਤੀਆਂ 'ਤੇ ਚਲਣ ਦੀ ਸਹੁੰ ਖਾਧੀ।

ਇਸ ਮੌਕੇ ਮੇਅਰ ਸੁਰਿੰਦਰ ਕੁਮਾਰ ਨਾਲ ਸੀਨੀਅਰ ਡਿਪਟੀ ਮੇਅਰ ਪਰਵੀਨ ਲੱਤਾ ਸੈਣੀ, ਵਾਰਡ 45 ਤੋਂ ਕੁਲਵਿੰਦਰ ਕੌਰ ਕਪੂਰ, 34 ਤੋਂ ਵਿਜੇ ਅਗਰਵਾਲ, 38 ਤੋਂ ਪ੍ਰਦੀਪ ਕੁਮਾਰ ਬਿੱਟੂ, 8 ਤੋਂ ਮੁੱਖੀ ਰਾਮ, 17 ਤੋਂ ਮਨਜੀਤ ਕੌਰ, 40 ਤੋਂ ਅਨਮੋਲ ਜੈਨ, 39 ਤੋਂ ਬਲਵਿੰਦਰ ਕੌਰ, 23 ਤੋਂ ਮਨਮੀਤ ਕੌਰ ਤੁਲੀ, 32 ਤੋਂ ਮੋਹਿਤ ਸੈਣੀ ਗੱਪਾ, 26 ਤੋਂ ਹਰਵਿੰਦਰ ਸਿੰਘ, 14 ਤੋਂ ਬਲਵਿੰਦਰ ਬਿੰਦੀ, 13 ਤੋਂ ਜਤਿੰਦਰ ਕੌਰ, 31 ਤੋਂ ਮੋਨਿਕਾ ਕਤਨਾ, 42 ਤੋਂ ਦ੍ਰਿਪਨ ਸੈਣੀ, 15 ਤੋਂ ਚੰਦਰਾਵਤੀ ਦੇਵੀ, 47 ਤੋਂ ਬਿਮਲਾ ਦੇਵੀ, 19 ਤੋਂ ਇੰਦਰਜੀਤ ਕੌਰ ਦੇ ਆਪ ਵਿੱਚ ਸ਼ਾਮਿਲ ਹੋਣ ਨਾਲ ਹੁਣ ਨਗਰ ਨਿਗਮ ਵਿੱਚ ਆਪ ਦਾ ਮੇਅਰ ਬਣ ਗਿਆ ਹੈ।

ਇਸ ਮੌਕੇ ਕੈਬਿਨਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਨੇ ਕਿਹਾ ਕਿ ਪਾਰਟੀ ਸੁਪਰੀਮੋ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਲਾਗੂ ਕੀਤੀਆਂ ਜਾ ਰਹਿਆ ਨੀਤੀਆਂ ਤੇ ਲੋਕਾਂ ਦਾ ਵਿਸ਼ਵਾਸ ਹੋਰ ਵੀ ਵੱਧ ਗਿਆ ਹੈ। ਹੁਣ ਨਗਰ ਨਿਗਮ ਵੀ ਆਪ ਦੀ ਹੋਣ ਨਾਲ ਸ਼ਹਿਰ ਦਾ ਵਿਕਾਸ ਤੇਜੀ ਨਾਲ ਕਰਵਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕਾਂਗਰਸ, ਭਾਜਪਾ ਤੇ ਹੋਰਨਾਂ ਰਾਜਸੀ ਪਾਰਟੀਆਂ ਦੀਆਂ ਨੀਤੀਆਂ ਤੇ ਨੀਅਤ ਨੂੰ ਜਨਤਾ ਜਾਣ ਚੁੱਕੀ ਹੈ ਤੇ ਹੁਣ ਇਨ੍ਹਾਂ ਦੇ ਝਾਂਸੇ ਵਿੱਚ ਆਉਣ ਵਾਲੀ ਨਹੀਂ ਹੈ। ਜਿੰਪਾ ਨੇ ਸਰਕਾਰ ਵੱਲੋਂ ਮੇਅਰ ਅਤੇ ਐਮਸੀਆਂ ਨੂੰ ਭਰੋਸਾ ਦਿੱਤਾ ਕਿ ਵਿਕਾਸ ਕਾਰਜਾਂ ਲਈ ਗ੍ਰਾਂਟ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ ਤੇ ਵਿਕਾਸ ਕਾਰਜ ਰੁਕਣ ਨਹੀਂ ਦਿੱਤੇ ਜਾਣਗੇ।