ਬਰਨਾਲਾ : ਬਰਨਾਲਾ ਦੇ ਕਸਬਾ ਭਦੌੜ ਵਿੱਚ ਪਿਉ-ਪੁੱਤਰ ਨੇ ਮਿਲ ਕੇ ਆਪਣੇ ਗੁਆਂਢੀ ਨੌਜਵਾਨ ਨੂੰ ਤੇਜ਼ਧਾਰ ਹਥਿਆਰ ਨਾਲ ਨਿੱਜੀ ਰਜਿੰਸ਼ ਦੇ ਚੱਲਦੇ ਕਤਲ ਕਰ ਦਿੱਤਾ। ਜਦਕਿ ਦੂਜਾ ਭਰਾ ਹਸਪਤਾਲ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ।
ਮਿਲੀ ਜਾਣਕਾਰੀ ਮੁਤਾਬਕ, ਦੋਹੇਂ ਪਰਿਵਾਰ ਇੱਕ ਹੀ ਮੁਹੱਲੇ ਵਿੱਚ ਰਹਿੰਦੇ ਸਨ। ਪਹਿਲਾਂ ਦੋਹਾਂ ਪਰਿਵਾਰਾਂ ਵਿੱਚ ਕਿਸੇ ਮੁੱਦੇ 'ਤੇ ਰਜਿੰਸ਼ ਚੱਲ ਰਹੀ ਸੀ, ਪਰ ਬਾਅਦ ਵਿੱਚ ਉਹ ਰਜਿੰਸ਼ ਇੰਨੀ ਵੱਧ ਗਈ ਕਿ ਪਿਉ ਨੇ ਆਪਣੇ ਪੁੱਤਰ ਨਾਲ ਮਿਲ ਕੇ ਗੁਆਂਢੀ ਨੌਜਵਾਨ ਦਾ ਕਤਲ ਕਰ ਦਿੱਤਾ। ਇਨ੍ਹਾਂ ਹੀ ਨਹੀਂ ਸਗੋਂ ਗੁਆਂਢੀ ਨੌਜਵਾਨ ਦੇ ਦੂਜੇ ਭਰਾ ਦੇ ਢਿੱਡ ਵਿੱਚ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ। ਜੋਕਿ ਇਸ ਸਮੇਂ ਲੁਧਿਆਣਾ ਦੇ ਇੱਕ ਹਸਪਤਾਲ ਵਿੱਚ ਜੇਰੇ ਇਲਾਜ ਭਰਤੀ ਹੈ।
ਦੂਜੇ ਪਾਸੇ ਮ੍ਰਿਤਕ ਨੌਜਵਾਨ ਦੇ ਪਿਉ ਨੇ ਕਿਹਾ ਕਿ ਕਤਲ ਦੇ ਕਾਰਨ ਦਾ ਕੁੱਝ ਸਮਝ ਨਹੀਂ ਆ ਰਿਹਾ ਹੈ। ਜਦਕਿ ਪੁਲਿਸ ਅਫ਼ਸਰ ਇਸ ਨੂੰ ਆਪਸੀ ਰਜਿੰਸ਼ ਦਾ ਮਾਮਲਾ ਹੀ ਦੱਸ ਰਹੇ ਹਨ। ਉਨ੍ਹਾਂ ਕਿਹਾ ਕਿ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦੇ ਆਧਾਰ 'ਤੇ 3 ਲੋਕਾਂ ਖ਼ਿਲਾਫ਼ ਮਾਮਲਾ ਦਰਜ਼ ਕਰ ਲਿਆ ਗਿਆ ਹੈ।