ਚੰਡੀਗੜ੍ਹ: ਮੁਹਾਲੀ ਵਿੱਚ ਡਰੱਗ ਇੰਸਪੈਕਟਰ ਨੇਹਾ ਸ਼ੋਰੀ ਦੇ ਕਤਲ ਦੀ ਜਾਂਚ ਅਜੇ ਕਿਸੇ ਤਣ-ਪੱਤਣ ਨਹੀਂ ਲੱਗੀ। ਮਾਮਲੇ ਦੀ ਚੱਲ ਰਹੀ ਤਫਤੀਸ਼ ਬਾਰੇ ਜਾਣਨ ਲਈ ਨੇਹਾ ਸ਼ੋਰੀ ਦੇ ਮਾਤਾ-ਪਿਤਾ ਪੰਜਾਬ ਤੇ ਹਰਿਆਣਾ ਹਾਈਕੋਰਟ ਪਹੁੰਚੇ ਹਨ। ਨੇਹਾ ਦੇ ਪਰਿਵਾਰਕ ਮੈਂਬਰਾਂ ਨੇ ਹਾਈਕੋਰਟ ਕੋਲ ਗੁਹਾਰ ਲਾਈ ਕਿ ਪੰਜਾਬ ਪੁਲਿਸ ਆਖਰਕਾਰ ਆਪਣੀ ਤਫ਼ਤੀਸ਼ ਬਾਰੇ ਦੱਸੇ ਕਿ ਕਿੱਥੇ ਤੱਕ ਪਹੁੰਚ ਚੁੱਕੀ ਹੈ।
ਪਰਿਵਾਰਕ ਮੈਂਬਰਾਂ ਵੱਲੋਂ ਪਾਈ ਗਈ ਪਟੀਸ਼ਨ 'ਤੇ ਹਾਈਕੋਰਟ ਨੇ ਪੰਜਾਬ ਪੁਲਿਸ ਦੇ ਡੀਜੀਪੀ, ਆਈਜੀ ਰੋਪੜ ਰੇਂਜ ਦੇ ਐਸਐਸਪੀ ਮੁਹਾਲੀ ਨੂੰ ਨੋਟਿਸ ਜਾਰੀ ਕਰ ਦਿੱਤਾ ਹੈ। ਨੇਹਾ ਦੇ ਮਾਤਾ-ਪਿਤਾ ਦਾ ਕਹਿਣਾ ਹੈ ਕਿ ਸੱਤ ਮਹੀਨੇ ਤੋਂ ਉਹ ਲਗਾਤਾਰ ਪੰਜਾਬ ਪੁਲਿਸ ਕੋਲ ਜਾਂਚ ਬਾਰੇ ਜਾਣਨ ਲਈ ਜਾ ਰਹੇ ਹਾਂ, ਪਰ ਪੁਲਿਸ ਵੱਲੋਂ ਕਿਸੇ ਰਾਹ ਨਹੀਂ ਪਾਇਆ ਜਾ ਰਿਹਾ।
ਨੇਹਾ ਦੇ ਮਾਤਾ-ਪਿਤਾ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਧੀ ਨੂੰ ਸਾਜ਼ਿਸ਼ ਤਹਿਤ ਮਾਰਿਆ ਹੈ ਜਦਕਿ ਪੰਜਾਬ ਪੁਲਿਸ ਦੀ ਤਫ਼ਤੀਸ਼ ਆਪਸੀ ਰੰਜਿਸ਼ 'ਤੇ ਰੁਕੀ ਹੋਈ ਹੈ। 29 ਮਾਰਚ ਨੂੰ ਡਰੱਗ ਇੰਸਪੈਕਟਰ ਨੇਹਾ ਦਾ ਕਤਲ ਉਸ ਦੇ ਦਫ਼ਤਰ ਵਿੱਚ ਕੀਤਾ ਗਿਆ ਸੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਐਸਆਈਟੀ ਦਾ ਗਠਨ ਕੀਤਾ ਗਿਆ ਸੀ ਤਾਂ ਕਿ ਇਸ ਦੀ ਜਾਂਚ ਵੱਖਰੇ ਪੱਧਰ 'ਤੇ ਹੋ ਸਕੇ।
ਹੁਣ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਜਾਂਚ ਤੋਂ ਪਰਿਵਾਰਕ ਮੈਂਬਰ ਨਾਖੁਸ਼ ਹਨ। ਇਸੇ ਕਰਕੇ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਮਾਮਲੇ ਦੀ ਅਗਲੀ ਸੁਣਵਾਈ 20 ਦਸੰਬਰ ਨੂੰ ਹੋਵੇਗੀ।
ਡਰੱਗ ਇੰਸਪੈਕਟਰ ਨੇਹਾ ਸ਼ੋਰੀ ਦੇ ਕਤਲ ਦੀ ਜਾਂਚ ਤੋਂ ਮਾਪੇ ਨਾਖੁਸ਼, ਹਾਈਕੋਰਟ ਪਹੁੰਚੇ
ਏਬੀਪੀ ਸਾਂਝਾ
Updated at:
13 Nov 2019 01:31 PM (IST)
ਮੁਹਾਲੀ ਵਿੱਚ ਡਰੱਗ ਇੰਸਪੈਕਟਰ ਨੇਹਾ ਸ਼ੋਰੀ ਦੇ ਕਤਲ ਦੀ ਜਾਂਚ ਅਜੇ ਕਿਸੇ ਤਣ-ਪੱਤਣ ਨਹੀਂ ਲੱਗੀ। ਮਾਮਲੇ ਦੀ ਚੱਲ ਰਹੀ ਤਫਤੀਸ਼ ਬਾਰੇ ਜਾਣਨ ਲਈ ਨੇਹਾ ਸ਼ੋਰੀ ਦੇ ਮਾਤਾ-ਪਿਤਾ ਪੰਜਾਬ ਤੇ ਹਰਿਆਣਾ ਹਾਈਕੋਰਟ ਪਹੁੰਚੇ ਹਨ। ਨੇਹਾ ਦੇ ਪਰਿਵਾਰਕ ਮੈਂਬਰਾਂ ਨੇ ਹਾਈਕੋਰਟ ਕੋਲ ਗੁਹਾਰ ਲਾਈ ਕਿ ਪੰਜਾਬ ਪੁਲਿਸ ਆਖਰਕਾਰ ਆਪਣੀ ਤਫ਼ਤੀਸ਼ ਬਾਰੇ ਦੱਸੇ ਕਿ ਕਿੱਥੇ ਤੱਕ ਪਹੁੰਚ ਚੁੱਕੀ ਹੈ।
- - - - - - - - - Advertisement - - - - - - - - -