ਚੰਡੀਗੜ੍ਹ: ਨਾਭਾ ਜੇਲ੍ਹ ਬਰੇਕ ਕਾਂਡ ਵਿੱਚ ਸ਼ਾਮਲ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਪਰਮਿੰਦਰ ਸਿੰਘ ਨਾਂ ਦੇ ਵਿਅਕਤੀ ਨੂੰ ਉੱਤਰ ਪ੍ਰਦੇਸ਼ ਦੇ ਸ਼ਾਮਲੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
ਸੂਤਰਾਂ ਮੁਤਾਬਕ ਨਾਭਾ ਜੇਲ੍ਹ ਵਿੱਚੋਂ ਕੈਦੀਆਂ ਨੂੰ ਭਜਾਉਣ ਵਿੱਚ ਪਰਮਿੰਦਰ ਨੇ ਮਦਦ ਕੀਤੀ ਸੀ। ਪਰਮਿੰਦਰ ਕਰੀਬ ਡੇਢ ਮਹੀਨੇ ਪਹਿਲਾਂ ਆਪ ਵੀ ਜੇਲ੍ਹ ਵਿੱਚੋਂ ਭੱਜਿਆ ਸੀ। ਪਰਮਿੰਦਰ ਜਲੰਧਰ ਦਾ ਰਹਿਣ ਵਾਲਾ ਹੈ।
ਅਤਿ ਸੁਰੱਖਿਅਤ ਮੰਨੀ ਜਾਣ ਵਾਲੀ ਨਾਭਾ ਮੈਕਸੀਮਮ ਸਕਿਊਰਿਟੀ ਜੇਲ੍ਹ ‘ਤੇ ਅੱਜ ਸਵੇਰੇ ਕਰੀਬ 8 ਵਜੇ 10 ਦੇ ਕਰੀਬ ਹਥਿਆਰਬੰਦ ਬੰਦਿਆਂ ਨੇ ਧਾਵਾ ਬੋਲ ਦਿੱਤਾ। ਪੁਲਿਸ ਦੀ ਵਰਦੀ ਵਿੱਚ ਹਮਲਾਵਰ ਆਪਣੇ ਚਾਰ ਸਾਥੀਆਂ ਤੇ ਦੋ ਅੱਤਵਾਦੀਆਂ ਨੂੰ ਲੈ ਕੇ ਫਰਾਰ ਹੋ ਗਏ।
ਹਮਲਾਵਰ ਜੇਲ੍ਹ ਵਿੱਚ ਬੰਦ ਗੈਗਸਟਰ ਵਿੱਕੀ ਗੌਂਡਰ, ਗੁਰਪ੍ਰੀਤ ਸੇਖੋਂ, ਨੀਟਾ ਦਿਓਲ, ਵਿਕਰਮਜੀਤ ਸਮੇਤ ਖਾਲਿਸਤਾਨੀ ਹਰਮਿੰਦਰ ਮਿੰਟੂ ਤੇ ਕਸ਼ਮੀਰਾ ਨੂੰ ਲ਼ੈ ਕੇ ਫਰਾਰ ਹੋ ਗਏ। ਜੇਲ੍ਹ ਦੇ ਸੁਰੱਖਿਆ ਕਰਮੀ ਸਿਰਫ ਹਵਾਈ ਫਾਇਰ ਹੀ ਕਰਦੇ ਰਹੇ।