Nangal News- ਖੇਡਦਾ ਖੇਡਦਾ ਬੱਚਾ ਬਾਥਰੂਮ 'ਚ ਚਲਾ ਗਿਆ ਤੇ ਪਰਿਵਾਰਿਕ ਮੈਂਬਰਾਂ ਨੂੰ ਪਤਾ ਹੀ ਨਹੀਂ ਲੱਗਿਆ, ਕਦੋਂ ਪਾਣੀ ਦੀ ਬਾਲਟੀ ਦੇ ਵਿੱਚ ਡਿੱਗ ਗਿਆ। ਜਦੋਂ ਕੁੱਝ ਸਮੇਂ ਬਾਅਦ ਘਰ ਵਿਚਲੇ ਹੋਰ ਬੱਚੇ ਨੇ ਦੇਖਿਆ ਤਾਂ ਉਸਨੇ ਰੋਲਾ ਪਾਇਆ, ਤਾਂ ਪਰਿਵਾਰਿਕ ਮੈਂਬਰਾਂ ਨੂੰ ਪਤਾ ਲੱਗਿਆ। ਜਦੋਂ ਉਹਨਾਂ ਆ ਕੇ ਦੇਖਿਆ ਉਦੋਂ ਤੱਕ ਬੱਚਾ ਪਾਣੀ ਵਿੱਚ ਡੁੱਬ ਚੁੱਕਿਆ ਸੀ ਤੇ ਜਦੋਂ ਬੱਚੇ ਨੂੰ ਬਾਹਰ ਕੱਢ ਕੇ ਜਲਦੀ ਦੇ ਨਾਲ ਹਸਪਤਾਲ 'ਚ ਲਿਜਾਇਆ ਗਿਆ ਤਾਂ ਉੱਥੇ ਉਸ ਨੂੰ ਡਾਕਟਰਾਂ ਨੇ ਮ੍ਰਿਤਕ ਘੋਸ਼ਿਤ ਕਰ ਦਿੱਤਾ ।
ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਦਾ ਰੋ-ਰੋ ਬੁਰਾ ਹਾਲ ਹੋਇਆ ਪਿਆ। ਇਸ ਖਬਰ ਦੇ ਸਾਹਮਣੇ ਆਉਣ ਨਾਲ ਮੁਹੱਲੇ ਦੇ ਵਿੱਚ ਸੋਗ ਛਾਇਆ ਪਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।