ਚੰਡੀਗੜ੍ਹ: ਨਵਜੋਤ ਕੌਰ ਸਿੱਧੂ ਨੇ ਬਾਦਲ ਪਰਿਵਾਰ ਤੇ ਅਕਾਲੀ ਦਲ ਵੱਲੋਂ ਭੁੱਲਾਂ ਬਕਸ਼ਾਉਣ ਲਈ ਕੀਤੀ ਗਈ ਸੇਵਾ ’ਤੇ ਨਿਸ਼ਾਨਾ ਸਾਧਿਆ ਹੈ। ਸਿੱਧੂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਇੰਨੇ ਗੁਨਾਹ ਕੀਤੇ ਹਨ ਕਿ ਜੇਕਰ ਉਹ ਲਗਾਤਾਰ 10 ਸਾਲ ਤੱਕ ਜੇ ਇਵੇਂ ਹੀ ਸੇਵਾ ਕਰਦੇ ਰਹਿਣ ਤਾਂ ਹੋ ਸਕਦਾ ਹੈ ਕਿ ਲੋਕ ਇਨ੍ਹਾਂ ਨੂੰ ਮਾਫ ਕਰ ਦੇਣ।

ਇਹ ਵੀ ਪੜ੍ਹੋ- ਬਾਦਲਾਂ ਨੇ ਕੀਤੀ 'ਖਿਮਾ ਜਾਚਨਾ' ਕਿ ਭੁਗਤੀ ਧਾਰਮਿਕ ਸਜ਼ਾ..?

ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਬਾਦਲ ਇਹ ਤਾਂ ਦੱਸਣ ਕਿ ਆਖ਼ਰ ਉਹ ਮਾਫ਼ੀ ਕਿਸ ਗੱਲ ਦੀ ਮੰਗ ਰਹੇ ਹਨ? ਉਨ੍ਹਾਂ ਕਿਹਾ ਕਿ ਬਾਦਲਾਂ ਨੇ ਗੁਨਾਹ ਨਹੀਂ ਬਲਕਿ ਪਾਪ ਕੀਤੇ ਹਨ। ਇਸ ਲਈ ਉਨ੍ਹਾਂ ਨੂੰ 10 ਸਾਲਾਂ ਤਕ ਸੇਵਾ ਕਰਨ ਦੀ ਲੋੜ ਹੈ ਤਾਂ ਹੋ ਸਕਦਾ ਹੈ ਕਿ ਲੋਕ ਉਨ੍ਹਾਂ ਨੂੰ ਮਾਫ ਕਰ ਦੇਣ।

ਇਹ ਵੀ ਪੜ੍ਹੋ- ਬਾਦਲ ਪਰਿਵਾਰ ਸਮੂਹ ਲੀਡਰਾਂ ਨਾਲ ਭੁੱਲਾਂ ਬਖਸ਼ਾਉਣ ਅਕਾਲ ਤਖ਼ਤ ਸਾਹਿਬ ਪਹੁੰਚਿਆ

ਨਵਜੋਤ ਸਿੰਘ ਸਿੱਧੂ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਿੱਧੂ ਜਲਦ ਸਹਿਤਮੰਦ ਹੋ ਕੇ ਵਾਪਿਸ ਮੈਦਾਨ ਵਿੱਚ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਨਵਜੋਤ ਸਿੰਘ ਸਿੱਧੂ ਦੀ ਹਾਲਤ ਕਾਫੀ ਹੱਦ ਤੱਕ ਠੀਕ ਹੈ ਤੇ ਜਲਦ ਹੀ ਉਹ ਮੈਦਾਨ ਵਿੱਚ ਆ ਕੇ ਮੋਰਚਾ ਸਾਂਭਣਗੇ।

ਇਹ ਵੀ ਪੜ੍ਹੋ- ਸਿੱਧੂ ਦੀ ਸਿਹਤ ’ਚ ਸੁਧਾਰ, ਕੱਲ੍ਹ ਸਾਂਭਣਗੇ ਪੰਜਾਬ 'ਚ ਮੋਰਚਾ