ਗਗਨਦੀਪ ਸ਼ਰਮਾ
ਅੰਮ੍ਰਿਤਸਰ: ਸਾਬਕਾ ਸੰਸਦੀ ਸਕੱਤਰ ਡਾ. ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਸੰਸਦ ਮੈਂਬਰ ਹਰਸਿਮਰਤ ਬਾਦਲ ਨੂੰ ਜਵਾਬ ਦਿੰਦਿਆਂ ਕਿਹਾ ਹੈ ਕਿ ਪਹਿਲਾਂ ਬਿਕਰਮ ਮਜੀਠੀਆ ਦੀ ਜਮਾਨਤ ਕਰਵਾਓ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਦੇ ਆਉਣ ਨਾਲ ਅਧਿਕਾਰੀਆਂ ਵਿੱਚ ਹਿੰਮਤ ਆਈ ਹੈ ਨਹੀਂ ਤਾਂ ਪਹਿਲਾਂ ਮਜੀਠੀਆ ਨੇ ਅਧਿਕਾਰੀਆਂ ਨੂੰ ਡਰਾ ਕੇ ਰੱਖਿਆ ਸੀ। ਨਵਜੋਤ ਕੌਰ ਸਿੱਧੂ ਨੇ ਕਿਹਾ ਮਜੀਠੀਆ ਦੇ ਸਬੰਧਾਂ ਦੀਆਂ ਰਿਪੋਰਟਾਂ ਹੁਣ ਸਾਹਮਣੇ ਆ ਰਹੀਆਂ ਹਨ ਕਿ ਉਸ ਦੀਆਂ ਗੱਡੀਆਂ ਵਿੱਚ ਤਸਕਰ ਘੁੰਮਦੇ ਰਹੇ ਹਨ।
ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਤਲਖੀ 'ਚ ਕਿਉਂ ਆਉਂਦੇ ਜਦਕਿ ਉਹ ਜਵਾਬ ਦੇਵੇ ਕਿ ਨਸ਼ੇ ਲਈ ਜਿੰਮੇਵਾਰ ਕੌਣ ਹੈ, ਸੁਖਬੀਰ ਖਿਝ ਕਿਉਂ ਰਿਹਾ, ਹਾਈਕੋਰਟ ਨੇ ਕੁਝ ਦੇਖ ਕੇ ਹੀ ਮਜੀਠੀਆ ਦੀ ਜਮਾਨਤ ਰੱਦ ਕੀਤੀ ਹੈ। ਹਰਸਿਮਰਤ ਬਾਦਲ ਵੱਲੋਂ ਮਜੀਠੀਆ ਦੇ ਪੂਰਬੀ ਤੋਂ ਚੋਣ ਲੜਨ 'ਤੇ ਉਨ੍ਹਾਂ ਕਿਹਾ ਕਿ ਪੂਰਬੀ ਹਲਕੇ ਦੇ ਲੋਕ ਬੇਵਕੂਫ ਨਹੀਂ ਕਿ ਨਸ਼ੇ ਦੇ ਸੌਦਾਗਰਾਂ ਨੂੰ ਵੋਟਾਂ ਪਾ ਦੇਣ।
ਕੈਪਟਨ ਦੇ ਇਲਜਾਮਾਂ ਦਾ ਜਵਾਬ ਦਿੰਦਿਆਂ ਡਾ. ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਅਰੂਸਾ ਆਲਮ ਦੇ ਕਹਿਣ 'ਤੇ ਅਸੀਂ ਟੈਂਡਰ ਨਹੀਂ ਦਿੰਦੇ। ਕੈਪਟਨ ਦੇ ਪਾਕਿਸਤਾਨੋਂ ਸਿਫਾਰਸ਼ ਬਾਰੇ ਉਨ੍ਹਾਂ ਕਿਹਾ ਕਿ ਪਹਿਲਾਂ ਕੈਪਟਨ ਨੂੰ ਫੜਨਾ ਚਾਹੀਦਾ ਹੈ ਕਿ ਕੌਣ ਉਨ੍ਹਾਂ ਨਾਲ ਲੰਬੀਆਂ ਸਲਾਹਾਂ ਕਰਦਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਦੀ ਹੁਣ ਉਮਰ ਹੋ ਗਈ ਹੈ, ਉਨ੍ਹਾਂ ਨੂੰ ਆਰਾਮ ਕਰਨਾ ਚਾਹੀਦਾ ਹੈ।
ਵਿਧਾਨ ਸਭਾ ਹਲਕਾ ਪੂਰਬੀ 'ਚ ਡੋਰ-ਟੂ-ਡੋਰ ਚੋਣ ਪ੍ਰਚਾਰ ਕਰਨ ਲਈ ਪੁੱਜੀ ਡਾ. ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਜਦ ਅਸੀਂ ਹਲਕੇ 'ਚ ਪਹਿਲੀ ਚੋਣ ਲੜੀ ਸੀ ਤਾਂ ਉਸ ਦੇ ਮੁਕਾਬਲੇ ਅੱਜ ਹਲਕੇ ਹਰ ਪੱਧਰ 'ਤੇ ਕੰਮ ਹੋਇਆ ਹੈ। ਹੁਣ ਪੰਜਾਬ ਪੱਧਰ 'ਤੇ ਸਿੱਧੂ ਦਾ ਪੰਜਾਬ ਮਾਡਲ ਪੇਸ਼ ਕੀਤਾ ਜਾ ਰਿਹਾ ਹੈ ਜਿਸ ਨੂੰ ਦਿੱਲੀ ਤੋਂ ਮਨਜੂਰੀ ਵੀ ਮਿਲ ਗਈ ਹੈ। ਸਿੱਧੂ ਦੇ ਖਿਲਾਫ ਲੋਕ ਤਾਂ ਬੋਲਦੇ ਹਨ ਕਿ ਉਹ ਕਿਸੇ ਨੂੰ ਖਾਣ ਨਹੀਂ ਦਿੰਦੇ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin