Punjab news: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੇ ਘਰ ਪ੍ਰੈਸ ਕਾਨਫਰੰਸ ਕਰਕੇ ਨਜਾਇਜ਼ ਮਾਈਨਿੰਗ ਸਬੰਧੀ ਕਈ ਖੁਲਾਸੇ ਕੀਤੇ। ਉਨ੍ਹਾਂ ਕਿਹਾ ਕਿ ਅੱਜ ਵੀ ਪੰਜਾਬ ਵਿੱਚ ਗੈਰ-ਕਾਨੂੰਨੀ ਮਾਈਨਿੰਗ ਚੱਲ ਰਹੀ ਹੈ, ਜਿਹੜੇ ਲੋਕ ਸਰਕਾਰ ਬਣਨ ਤੋਂ ਪਹਿਲਾਂ ਮਾਈਨਿੰਗ ਵਿਰੁੱਧ ਬੋਲਦੇ ਸਨ, ਅੱਜ ਉਨ੍ਹਾਂ ਦੀ ਸ਼ਮੂਲੀਅਤ ਤੋਂ ਬਿਨਾਂ ਇਹ ਸੰਭਵ ਨਹੀਂ ਹੈ ਕਿ ਪੰਜਾਬ ਵਿੱਚ ਮਾਈਨਿੰਗ ਹੋ ਸਕੇ।  


ਉੱਥੇ ਹੀ ਸਾਬਕਾ ਡੀ.ਐਸ.ਪੀ ਭੋਲਾ ਦੀ ਜ਼ਮੀਨ 'ਤੇ ਹੋ ਰਹੀ ਮਾਈਨਿੰਗ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਕ ਪਾਸੇ ਇਹ ਜ਼ਮੀਨ ਈ.ਡੀ ਦੇ ਕਬਜ਼ੇ 'ਚ ਹੈ ਅਤੇ ਦੂਜੇ ਪਾਸੇ ਇਸ ਜ਼ਮੀਨ 'ਤੇ ਅੰਨ੍ਹੇਵਾਹ ਮਾਈਨਿੰਗ ਹੋ ਰਹੀ ਹੈ ਅਤੇ ਉਹ ਇਸ ਦੀ ਸੀ.ਬੀ.ਆਈ ਜਾਂਚ ਦੀ ਮੰਗ ਕਰਦੇ ਹਨ, ਕਿਉਂਕਿ ਸੀਬੀਆਈ ਹੀ ਇਹ ਸਾਰੇ ਖੁਲਾਸੇ ਕਰ ਸਕੇਗੀ। ਉਨ੍ਹਾਂ ਕੇਜਰੀਵਾਲ 'ਤੇ ਵੀ ਬੋਲਦਿਆਂ ਕਿਹਾ ਕਿ ਮਾਈਨਿੰਗ ਬਾਰੇ ਵੱਡੇ-ਵੱਡੇ ਦਾਅਵੇ ਕਰਨ ਵਾਲੇ ਕੇਜਰੀਵਾਲ ਅੱਜ ਮਾਈਨਿੰਗ ਬਾਰੇ ਕੁਝ ਨਹੀਂ ਬੋਲਦੇ, ਜਿਹੜੇ ਲੋਕ ਪੈਸੇ ਕਮਾਉਣ ਦੀ ਗੱਲ ਕਰ ਰਹੇ ਸਨ, 20 ਹਜ਼ਾਰ ਕਰੋੜ ਰੁਪਏ ਦੀ ਗੱਲ ਕਰ ਰਹੇ ਸਨ, ਅੱਜ ਸਿਰਫ 150 ਕਰੋੜ ਰੁਪਏ ਮਾਈਨਿੰਗ ਤੋਂ ਇਕੱਠੇ ਕਰ ਰਹੇ ਹਨ। ਉਨ੍ਹਾਂ ਨੇ ਭਗਵੰਤ ਮਾਨ 'ਤੇ ਵੀ ਸਖਤ ਰੁਖ ਅਪਣਾਇਆ ਅਤੇ ਜ਼ੁਮਲੇਬਾਜ਼ੀ ਕਰਦਿਆਂ ਉਨ੍ਹਾਂ ‘ਤੇ ਸ਼ਬਦੀ ਵਾਰ ਕੀਤਾ।


ਇਹ ਵੀ ਪੜ੍ਹੋ: Exclusive: ਭਾਰਤੀ ਖ਼ੂਫੀਆ ਏਜੰਸੀਆਂ ਦੇ ਹੱਥ ਲੱਗਿਆ ਪਾਕਿਸਤਾਨ ਦਾ 'Secret Message', ਜਾਣੋ ਕੀ ਹੈ ਖ਼ਾਸ


 ਸਿੱਧੂ ਨੇ ਸੁਪਰੀਮ ਕੋਰਟ ਵੱਲੋਂ ਨਾੜ ਨੂੰ ਅੱਗ ਲਾਉਣ ‘ਤੇ ਦਿੱਤੇ ਸੁਝਾਅ 'ਤੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਕੋਲ ਖ਼ਜ਼ਾਨੇ 'ਚ ਦੇਣ ਲਈ ਕੁਝ ਨਹੀਂ ਹੈ, ਨਹੀਂ ਤਾਂ ਉਹ ਉਨ੍ਹਾਂ ਲੋਕਾਂ ਨੂੰ ਕੀ ਜਵਾਬ ਦੇਣਗੇ ਜੋ ਪਹਿਲਾਂ ਕਹਿੰਦੇ ਸਨ ਕਿ ਪੰਜਾਬ ਦਾ ਖ਼ਜ਼ਾਨਾ ਭਰ ਗਿਆ ਹੈ। ਪੰਜਾਬ ਵਿੱਚ ਸਰਕਾਰ ਵੱਲੋਂ ਕੋਈ ਕੰਮ ਨਹੀਂ ਕੀਤਾ ਜਾ ਰਿਹਾ, ਇਹ ਕੇਂਦਰ ਸਰਕਾਰ ’ਤੇ ਨਿਰਭਰ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਡਿਊਟੀ ਇੰਡੀਆ ਗਠਜੋੜ ਨੂੰ ਲੈ ਕੇ ਲਗਾਈ ਗਈ ਤਾਂ ਉਹ ਪ੍ਰਚਾਰ ਤਾਂ ਕਰਨਗੇ ਪਰ ਜੋ ਸਹੀ ਹੋਵੇਗਾ, ਉਸ ਦਾ ਸਾਥ ਦੇਣਗੇ।


ਇਹ ਵੀ ਪੜ੍ਹੋ: Ram rahim news: ਰਾਮ ਰਹੀਮ ਸੁਰੱਖਿਆ ਹੇਠ ਜੇਲ੍ਹ ਤੋਂ ਆਇਆ ਬਾਹਰ, 21 ਦਿਨਾਂ ਦੀ ਮਿਲੀ ਫਰਲੋ