ਪਟਿਆਲਾ : ਨਵਜੋਤ ਸਿੰਘ ਸਿੱਧੂ ਦੇ ਘਰ ਜਲਦ ਹੀ ਖੁਸ਼ੀਆਂ ਆਉਣ ਵਾਲੀਆਂ ਹਨ। ਸਿੱਧੂ ਦੇ ਲੜਕੇ ਕਰਣ ਦੀ ਮੰਗਣੀ ਹੋ ਗਈ ਹੈ। ਇਸ ਦੀ ਜਾਣਕਾਰੀ ਕਾਂਗਰਸੀ ਲੀਡਰ ਨਵਜੋਤ ਸਿੰਘ ਸਿੱਧੂ ਨੇ ਸਾਂਝੀ ਕੀਤੀ ਹੈ। ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਦੇ ਹੋਏ ਲਿਖਿਆ ਕਿ - ਇੱਕ ਪੁੱਤਰ ਆਪਣੀ ਪਿਆਰੀ ਮਾਂ ਦੀ ਸਭ ਤੋਂ ਪਿਆਰੀ ਇੱਛਾ ਦਾ ਸਨਮਾਨ ਕਰਦਾ ਹੈ..  ਦੁਰਗਾ-ਅਸ਼ਟਮੀ ਦੇ ਇਸ ਸ਼ੁਭ ਦਿਹਾੜੇ 'ਤੇ ਮਾਂ ਗੰਗਾ ਦੀ ਗੋਦ ਵਿੱਚ, ਇੱਕ ਨਵੀਂ ਸ਼ੁਰੂਆਤ.. ਸਾਡੀ ਹੋਣ ਵਾਲੀ ਨੂੰਹ ਇਨਾਇਤ ਰੰਧਾਵਾ ਨਾਲ। 



 


ਨਵਜੋਤ ਸਿੰਘ ਸਿੱਧੂ ਅਤੇ ਡਾ. ਨਵਜੋਤ ਕੌਰ ਸਿੱਧੂ ਦੀ ਨੂੰਹ ਇਨਾਇਤ ਰੰਧਾਵਾ ਪਟਿਆਲਾ ਦੀ ਹੀ ਰਹਿਣ ਵਾਲੀ ਹੈ। ਇਨਾਇਤ ਰੰਧਾਵਾ ਦੇ ਪਿਤਾ ਪਟਿਆਲੇ ਦੇ ਜਾਣੀ ਪਛਾਣੀ ਸਖਸ਼ੀਅਤ ਮਨਿੰਦਰ ਰੰਧਾਵਾ ਦੀ ਧੀ ਹੈ। ਮਨਿੰਦਰ ਰੰਧਾਵਾ ਫੌਜ ਵਿੱਚ ਸੇਵਾ ਨਿਭਾਅ ਚੁੱਕੇ ਹਨ। ਇਸ ਸਮੇਂ ਉਹ ਪੰਜਾਬ ਰੱਖਿਆ ਸੇਵਾਵਾਂ ਭਲਾਈ ਵਿਭਾਗ ਵਿੱਚ ਡਿਪਟੀ ਡਾਇਰੈਕਟਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ। 




ਹਲਾਂਕਿ ਕਰਣ ਸਿੱਧੂ ਅਤੇ ਇਨਾਇਤ ਰੰਧਾਵਾ ਦਾ ਵਿਆਹ ਕਦੋਂ ਤੈਅ ਕੀਤਾ ਹੈ। ਇਸ ਦੀ ਜਾਣਕਾਰੀ ਸਿੱਧੂ ਪਰਿਵਾਰ ਵੱਲੋਂ ਨਹੀਂ ਦਿੱਤੀ ਗਈ। ਪਰ ਨਵਜੋਤ ਸਿੰਘ ਸਿੱਧੂ ਨੇ ਇੰਨਾ ਜ਼ਰੂਰ ਸਾਂਝਾ ਕੀਤਾ ਕਿ ਉਹਨਾਂ ਨੇ ਆਪਣੇ ਪੁੱਤਰ ਦੀ ਮੰਗਣੀ ਗੰਗਾ ਦੇ ਕਿਨਾਰੇ 'ਤੇ ਪਵਿੱਤਰ ਸਥਾਨ 'ਤੇ ਕੀਤੀ ਹੈ। 




ਨਵਜੋਤ ਸਿੰਘ ਸਿੱਧੂ ਇਸ ਸਮੇਂ ਪਹਾੜਾਂ ਦੀ ਸੈਰ 'ਤੇ ਆਪਣੇ ਪਰਿਵਾਰ ਨਾਲ ਨਿਕਲੇ ਹੋਏ ਹਨ। ਡਾ. ਨਵਜੋਤ ਕੌਰ ਸਿੱਧੂ ਕੈਂਸਰ ਦੀ ਬਿਮਾਰ ਨਾਲ ਲੜ ਰਹੇ ਹਨ। ਉਹਨਾਂ ਦਾ ਇਲਾਜ ਲਗਾਤਾਰ ਚੱਲ ਰਿਹਾ ਹੈ। ਹੁਣ ਤੋਂ ਤਿੰਨ ਕਿਮੋਥੈਰੇਪੀ ਹੋ ਚੁੱਕੀਆਂ ਹਨ। 



 


 


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


Join Our Official Telegram Channel : - 
https://t.me/abpsanjhaofficial


ਇਹ ਵੀ ਪੜ੍ਹੋ : -  700 ਬੱਚਿਆਂ ਨੂੰ ਜਾਅਲੀ ਆਫਰ ਲੈਟਰ ਦੇ ਕੈਨੇਡਾ ਭੇਜਣ ਵਾਲਾ ਗ੍ਰਿਫ਼ਤਾਰ


- ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ


- ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :


- Android ਫੋਨ ਲਈ ਕਲਿਕ ਕਰੋ


- Iphone ਲਈ ਕਲਿਕ ਕਰੋ