Navjot Sidhu to meet Devendra Yadav: ਆਪਣੇ ਪੱਧਰ 'ਤੇ ਤਿੰਨ ਰੈਲੀਆਂ ਕਰਕੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੋਂ ਹੁਣ ਜਵਾਬਦੇਹੀ ਤੈਅ ਹੋ ਸਕਦੀ ਹੈ। ਪੰਜਾਬ ਕਾਂਗਰਸ ਦੇ ਇੰਚਾਰਜ ਦੇਵੇਂਦਰ ਯਾਦਵ ਨੇ ਨਵਜੋਤ ਸਿੱਧੂ ਨੂੰ ਤਲਬ ਕਰ ਲਿਆ ਹੈ। ਬੀਤੇ ਦਿਨ ਵੀ ਦੇਵੇਂਦਰ ਯਾਦਵ ਨੇ ਕਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖੀ ਜਾਰੀ ਰਹੀ ਹੈ ਉਹਨਾਂ ਤੋਂ ਇਸ ਦਾ ਜਵਾਬ ਲਿਆ ਜਾਵੇਗਾ। 


ਜਿਸ ਤੋਂ ਬਾਅਦ ਹੁਣ ਨਵਜੋਤ ਸਿੰਘ ਸਿੱਧੂ ਚੰਡੀਗੜ੍ਹ ਲਈ ਰਵਾਨਾ ਹੋ ਗਏ ਹਨ। ਇਸ ਸਬੰਧੀ  ਮੁਲਾਕਾਤ ਤੋਂ ਪਹਿਲਾਂ ਸਿੱਧੂ ਨੇ ਸ਼ੋਸ਼ਲ ਮੀਡੀਆ (ਐਕਸ) 'ਤੇ  ਇੱਕ ਵੀਡੀਓ ਸਾਂਝੀ ਕੀਤੀ ਅਤੇ ਕਿਹਾ - "ਕੌਡੀ ਕੌਡੀ ਵਿਕੇ ਹੋਏ ਲੋਕ, ਸਮਝੌਤਾ ਕਰਕੇ ਗੋਡਿਆ 'ਤੇ ਟਿਕੇ ਹੋਏ ਲੋਕ, ਬੋਹੜ ਦੇ ਰੁੱਖਾਂ ਦੀ ਗੱਲ ਕਰਦੇ ਗਮਲਿਆਂ 'ਚ ਉੱਗੇ ਹੋਏ ਲੋਕ।."



ਨਵਜੋਤ ਸਿੱਧੂ ਦਾ ਇਹ ਤੰਜ  ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨਾਲ ਜੋੜਿਆ ਜਾ ਰਿਹਾ ਹੈ। ਰਾਜਾ ਵੜਿੰਗ ਨੇ ਕੱਲ੍ਹ ਕਿਹਾ ਸੀ - ਕਿ ਕਿਸੇ ਵੀ ਸੂਬੇ ਵਿੱਚ ਜੋ ਪਾਰਟੀ ਪ੍ਰਧਾਨ ਹੁੰਦਾ ਹੈ ਪਾਰਟੀ ਦੇ ਪ੍ਰੋਗਰਾਮ ਉਸ ਦੇ ਅਨੁਸਾਰ ਹੀ ਹੁੰਦੇ ਹਨ ਪਰ ਇੱਥੇ ਇਸ ਤਰ੍ਹਾਂ ਨਹੀਂ ਚੱਲ ਰਿਹਾ ਅਤੇ ਇਹ ਨਹੀਂ ਹੋਣਾ ਚਾਹੀਦਾ। ਪਰ ਫਿਰ ਵੀ ਮੇਰਾ ਦਿਲ ਬਹੁਤ ਵੱਡਾ ਹੈ, ਮੈਨੂੰ ਕਿਸੇ ਤੋਂ ਅਸਰੁੱਖਿਅਤ ਨਹੀਂ ਹਾਂ, ਕਈ ਲੋਕ ਅਜਿਹੇ ਹਨ ਕੱਦ ਵੱਡਾ ਉਨ੍ਹਾਂ ਦੇ ਦਿਲ ਬੜੇ ਛੋਟੇ ਹਨ।


ਉਨ੍ਹਾਂ ਨੂੰ ਘਬਰਾਹਟ ਜਲਦੀ ਹੋ ਜਾਂਦੀ ਹੈ ਪਰ ਮੈਂ ਫਿਰ ਵੀ ਕਹਿਣਾ ਚਾਹੁੰਦਾ ਹਾਂ ਕਿ ਕਾਂਗਰਸ ਪਾਰਟੀ ਦੀ ਮਜ਼ਬੂਤੀ ਦੀ ਕੋਈ ਕੰਮ ਕਰੇ ਤਾਂ ਉਹ ਕੋਈ ਇਤਰਾਜ਼ ਨਹੀਂ ਪਰ ਕਾਂਗਰਸ ਪਾਰਟੀ ਦੇ ਵਿਰੁੱਧ ਕੰਮ ਕਰਨ ਵਾਲਿਆਂ ਨੂੰ ਲੈ ਕੇ ਕੋਈ ਮੰਚ 'ਤੇ ਚੜ੍ਹਾ ਕੇ ਤੇ ਕਾਂਗਰਸ ਪਾਰਟੀ ਦੇ ਲੀਡਰਾਂ ਦੇ ਖ਼ਿਲਾਫ਼ ਗਾਲਾਂ ਕਢਾਏ ਉਹਦੇ 'ਤੇ ਬਿਲਕੁਲ ਇਤਰਾਜ਼ ਹੈ ਅਤੇ ਜੇਕਰ ਅਜਿਹਾ ਹੋਏਗਾ 100% ਆਉਣ ਵਾਲੇ ਸਮੇਂ 'ਤੇ ਕਾਰਵਾਈ ਹੋਵੇਗੀ।


 


ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਅੰਦਰ ਕਾਟੋ ਕਲੇਸ਼ ਮੁੜ ਜੱਗ ਜਾਹਰ ਹੁੰਦਾ ਦਿਖਾਈ ਦੇ ਰਿਹਾ ਹੈ। ਕਾਂਗਰਸ ਹਾਈਕਮਾਨ ਅੱਗੇ ਦੋ ਵੱਡੀਆਂ ਮੁਸ਼ਕਲਾਂ ਹਨ ਇੱਕ ਪੰਜਾਬ ਵਿੱਚ ਆਮ ਆਦਮੀ ਪਾਰਟੀ ਨਾਲ ਗਠਜੋੜ ਅਤੇ ਦੂਸਰਾ ਨਵਜੋਤ ਸਿੰਘ ਸਿੱਧੂ ਦੇ ਪਾਰਟੀ ਦੇ ਲੀਡਰਾਂ ਪ੍ਰਤੀ ਤਲਖ ਤੇਵਰ। ਨਵਜੋਤ ਸਿੱਧੂ ਵੱਲੋਂ ਆਪਣੇ ਪੱਧਰ 'ਤੇ ਕੀਤੀਆਂ ਜਾ ਰਹੀਆਂ ਰੈਲੀਆਂ 'ਤੇ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਸਾਫ਼ ਸਾਫ਼ ਸ਼ਬਦਾਂ 'ਚ ਕਰਾਰਾ ਜਵਾਬ ਦੇ ਦਿੱਤਾ ਹੈ। ਰਾਜਾ ਵੜਿੰਗ ਨੇ  ਕਿਹਾ, 'ਕਿਸੇ ਨੂੰ ਕਮਜ਼ੋਰ ਨਹੀਂ ਸਮਝਣਾ ਚਾਹੀਦਾ। ਕੋਈ ਕਮਜ਼ੋਰ ਨਹੀਂ ਹੈ।