ਫਗਵਾੜਾ: ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇੱਕ ਚੋਣ ਜਨ ਸਭਾ 'ਚ ਵਾਅਦਾ ਕੀਤਾ ਹੈ ਕਿ ਜੇਕਰ ਸੂਬੇ 'ਚ ਦੁਬਾਰਾ ਕਾਂਗਰਸ ਦੀ ਸਰਕਾਰ ਆਈ ਤਾਂ 5 ਲੱਖ ਗਰੀਬਾਂ ਨੂੰ ਰੁਜ਼ਗਾਰ ਦਿੱਤਾ ਜਾਵੇਗਾ ਤੇ ਜੇਕਰ ਅਜਿਹਾ ਨਾ ਹੋਇਆ ਤਾਂ ਉਹ ਰਾਜਨੀਤੀ ਛੱਡ ਦੇਣਗੇ। ਸਿੱਧੂ ਨੇ ਇਹ ਗੱਲ ਐਤਵਾਰ ਨੂੰ ਫਗਵਾੜਾ 'ਚ ਕਾਂਗਰਸੀ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਦੇ ਸਮਰਥਨ 'ਚ ਵਿਸ਼ਾਲ ਰੈਲੀ 'ਚ ਕਹੀ। ਇਸ ਦੌਰਾਨ ਕਾਂਗਰਸੀ ਆਗੂ ਨੇ ਪੰਜਾਬ ਵਿੱਚ ਮਾਫੀਆ ਰਾਜ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦੀ ਗੱਲ ਵੀ ਕਹੀ।
ਰੈਲੀ ਦੌਰਾਨ ਸਿੱਧੂ ਨੇ ਭਾਜਪਾ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ 5 ਸਾਲਾਂ 'ਚ ਜਲੰਧਰ 'ਚ ਆਪਣਾ ਦਫਤਰ ਨਹੀਂ ਖੋਲ੍ਹਿਆ, ਕਿਉਂਕਿ ਪਾਰਟੀ ਆਗੂਆਂ ਨੂੰ ਪਤਾ ਸੀ ਕਿ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਕਾਂਗਰਸ ਪ੍ਰਧਾਨ ਨੇ ਆਪਣੇ ਇਲਜ਼ਾਮਾਂ ਵਿੱਚ ਕਿਹਾ ਕਿ ਡਰਾ-ਧਮਕਾ ਕੇ ਤੇ ਈਡੀ ਦਾ ਡਰ ਦਿਖਾ ਕੇ ਭਾਜਪਾ ਦੂਜੀਆਂ ਪਾਰਟੀਆਂ ਦੇ ਆਗੂਆਂ ਨੂੰ ਆਪਣੇ ਖੇਮੇ ਵਿੱਚ ਸ਼ਾਮਲ ਕਰ ਰਹੀ ਹੈ।
ਇਸ ਦੇ ਨਾਲ ਹੀ ਨਵਜੋਤ ਸਿੱਧੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਬੀਰ ਬਾਦਲ 'ਤੇ ਵੀ ਜੰਮ ਕੇ ਨਿਸ਼ਾਨੇ ਸਾਧੇ। ਲੋਕਾਂ ਨੂੰ ਯਾਦ ਕਰਵਾਉਂਦੇ ਹੋਏ ਸਿੱਧੂ ਨੇ ਸਵਾਲ ਕੀਤਾ ਕਿ ਮਾਤਾ ਚੰਦ ਕੌਰ ਦਾ ਕਤਲ ਕਿਸ ਨੇ ਕਰਵਾਇਆ, ਅਕਾਲੀ ਦਲ ਦੇ ਯੂਥ ਵਿੰਗ ਵੱਲੋਂ ਆਪਣੀ ਧੀ ਨਾਲ ਆਏ ਪੁਲਿਸ ਮੁਲਾਜ਼ਮ ਨੂੰ ਮਾਰਨ ਤੋਂ ਬਾਅਦ ਨਾਅਰੇਬਾਜ਼ੀ ਕਿਸ ਨੇ ਕੀਤੀ, ਕਿਸ ਨੇ ਜਨਮੇਜਾ ਜੀ ਨੂੰ ਜਲੰਧਰ ਵਿੱਚ ਮਰਵਾਇਆ?
ਇਹ ਵੀ ਪੜ੍ਹੋ: Sonu Sood News: ਐਕਟਰ ਸੋਨੂੰ ਸੂਦ ਖੁਦ ਚੋਣ ਮੈਦਾਨ 'ਚ ਉਤਰਨਗੇ? ਜਲਦੀ ਹੀ ਕਰਨਗੇ ਪਾਰਟੀ ਬਾਰੇ ਐਲਾਨ!
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin