Punjab News: ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ (Navjot Singh Sidhu) ਨੇ ਇਸ ਸਾਲ ਦੀਵਾਲੀ ਨਹੀਂ ਮਨਾਈ। ਸਿੱਧੂ ਨੇ ਕਿਸਾਨ ਅੰਦੋਲਨ (Support Farmers Protest) ਦਾ ਸਮਰਥਨ ਕਰਨ ਲਈ ਦੀਵਾਲੀ (Diwali) ਨਾ ਮਨਾਉਣ ਦਾ ਫ਼ੈਸਲਾ ਕੀਤਾ। ਇਸ ਦੀ ਜਾਣਕਾਰੀ ਸਿੱਧੂ ਦੀ ਬੇਟੀ ਰਾਬੀਆ (Sidhu Daughter Rabia) ਨੇ ਦਿੱਤੀ। ਰਾਬੀਆ ਨੇ ਕਿਹਾ ਕਿ ਇਸ ਸਾਲ ਸਾਡੇ ਲਈ ਕੋਈ ਦੀਵਾਲੀ ਨਹੀਂ।


ਇੱਕ ਇੰਸਟਾਗ੍ਰਾਮ ਪੋਸਟ ਰਾਹੀਂ ਰਾਬੀਆ (Rabia Instagram) ਨੇ ਪੂਰੇ ਪਰਿਵਾਰ ਦੇ ਦੀਵਾਲੀ ਨਾ ਮਨਾਉਣ ਦੀ ਜਾਣਕਾਰੀ ਦਿੱਤੀ। ਰਾਬੀਆ ਨੇ ਕਿਹਾ, "ਇਸ ਸਾਲ ਸਾਡੇ ਘਰ ਕਿਸੇ ਨੇ ਦੀਵਾਲੀ ਨਹੀਂ ਮਨਾਈ। ਇਹ ਦੀਵਾਲੀ ਸਾਡੇ ਲਈ ਨਹੀਂ ਹੈ। ਸਾਡੇ ਕਿਸਾਨ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਲੜ ਰਹੇ ਹਨ।"


ਨਵਜੋਤ ਸਿੰਘ ਸਿੱਧੂ ਦੀ ਬੇਟੀ ਰਾਬੀਆ ਸ਼ੁਰੂ ਤੋਂ ਹੀ ਕਿਸਾਨ ਅੰਦੋਲਨ ਦਾ ਸਮਰਥਨ ਕਰਦੀ ਆ ਰਹੀ ਹੈ। ਰਾਬੀਆ ਨੇ ਕਿਸਾਨ ਅੰਦੋਲਨ ਦੇ ਸਮਰਥਨ 'ਚ ਆਪਣੇ ਹੋਲੀ ਸਿਟੀ ਹਾਊਸ 'ਚ ਕਾਲਾ ਝੰਡਾ ਲਹਿਰਾਇਆ। ਰਾਬੀਆ ਨੇ ਕਿਹਾ ਸੀ ਕਿ ਇਹ ਝੰਡਾ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਦਾ ਪ੍ਰਤੀਕ ਹੈ।


ਸਿੱਧੂ ਸਰਕਾਰ 'ਤੇ ਹਮਲਾ ਬੋਲ ਰਹੇ


ਹਾਲਾਂਕਿ ਨਵਜੋਤ ਸਿੰਘ ਸਿੱਧੂ ਨੇ ਦੀਵਾਲੀ ਦਾ ਪੂਰਾ ਦਿਨ ਪਰਿਵਾਰ ਨਾਲ ਬਤੀਤ ਕੀਤਾ। ਦੀਵਾਲੀ ਮੌਕੇ ਸਿੱਧੂ ਦੇ ਘਰ ਨੂੰ ਨਹੀਂ ਸਜਾਇਆ ਗਿਆ। ਸਿੱਧੂ ਦੇ ਪਰਿਵਾਰ ਨੇ ਸਪੱਸ਼ਟ ਕੀਤਾ ਸੀ ਕਿ ਇਸ ਵਾਰ ਸਾਡੇ ਲਈ ਕੋਈ ਦੀਵਾਲੀ ਨਹੀਂ ।


ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਇਸ ਸਮੇਂ ਪੰਜਾਬ ਦੇ ਸਭ ਤੋਂ ਹਰਮਨ ਪਿਆਰੇ ਨੇਤਾਵਾਂ 'ਚੋਂ ਇੱਕ ਹਨ। ਸੂਬਾ ਕਾਂਗਰਸ ਪ੍ਰਧਾਨ ਹੋਣ ਦੇ ਬਾਵਜੂਦ ਸਿੱਧੂ ਨੇ ਹਾਲ ਹੀ 'ਚ ਸਰਕਾਰ ਦੇ ਫ਼ੈਸਲਿਆਂ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਸੀਐਮ ਚਰਨਜੀਤ ਸਿੰਘ ਚੰਨੀ ਵੀ ਸਿੱਧੂ ਨੂੰ ਜਵਾਬ ਦੇਣ 'ਚ ਕੋਈ ਕਸਰ ਨਹੀਂ ਛੱਡ ਰਹੇ ਹਨ।


ਇਹ ਵੀ ਪੜ੍ਹੋ: Punjab Congress: ਪੰਜਾਬ ਕਾਂਗਰਸ 'ਚ ਮੁੜ ਧਮਾਕਾ! ਨਵਜੋਤ ਸਿੱਧੂ ਅੱਜ 3.30 ਵਜੇ ਕਰ ਰਹੇ ਪ੍ਰੈੱਸ ਕਾਨਫਰੰਸ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904