ਅੰਮ੍ਰਿਤਸਰ: ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਨੂੰ ਪੰਥ ਵਿੱਚੋਂ ਛੇਕਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਪਹੁੰਚ ਕੀਤੀ ਹੈ। ਸਿੱਧੂ ਨੇ ਸ਼੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਬੇਅਦਬੀ ਦੀਆਂ ਘਟਨਾਵਾਂ ਵਿੱਚ ਗ਼ੈਰ-ਜ਼ਿੰਮੇਵਾਰਾਨਾ ਵਤੀਰੇ ਕਾਰਨ ਦੋਵਾਂ ਨੂੰ ਪੰਥ ਵਿੱਚੋਂ ਕੱਢਣ ਲਈ ਲਿਖਤੀ ਤੌਰ 'ਤੇ ਸ਼ਿਕਾਇਤ ਦਿੱਤੀ ਹੈ।


ਹਾਲਾਂਕਿ, ਜਥੇਦਾਰ ਖ਼ੁਦ ਹਾਜ਼ਰ ਨਹੀਂ, ਪਰ ਸਿੱਧੂ ਨੇ ਬੰਦ ਲਿਫ਼ਾਫੇ ਵਿੱਚ ਇਹ ਚਿੱਠੀ ਜਥੇਦਾਰ ਲਈ ਸਕੱਤਰੇਤ ਦੇ ਅਮਲੇ ਨੂੰ ਸੌਂਪ ਦਿੱਤੀ। ਇਸੇ ਬਾਬਤ ਸਿੱਧੂ ਕੁਝ ਸਮੇਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਵੀ ਕਰਨਗੇ।

ਸਿੱਧੂ ਵੱਲੋਂ ਅਕਾਲ ਤਖ਼ਤ ਨੂੰ ਲਿਖੀ ਚਿੱਠੀ ਹੇਠਾਂ ਪੜ੍ਹੋ-