ਚੰਡੀਗੜ੍ਹ : ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਕਥਿਤ ਵੀਡੀਓ ਮਾਮਲੇ ਵਿੱਚ ਯੂ-ਟਰਨ ਆਉਣ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਅਕਾਲੀ ਦਲ ਤੋਂ ਬਾਅਦ ਹੁਣ ਕਾਂਗਰਸੀ ਲੀਡਰਾਂ ਨੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ। ਮਾਨਸਾ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਨਾਜ਼ਰ ਸਿੰਘ ਮਨਸ਼ਾਹੀਆ ਨੇ ਤਿੱਖੇ ਅੰਦਾਜ਼ ਵਿੱਚ ਮਾਮਲੇ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਯਾਨੀ SIT ਅਤੇ ਭਗਵੰਤ ਮਾਨ ਸਰਕਾਰ ਨੂੰ ਘੇਰਿਆ ਹੈ। ਕਾਂਗਰਸੀ ਲੀਡਰ ਨਾਜ਼ਰ ਸਿੰਘ ਮਨਸ਼ਾਹੀਆ ਨੇ ਵਿਸ਼ੇਸ਼ ਜਾਂਚ ਟੀਮ (SIT ) ਅਤੇ ਪੰਜਾਬ ਸਰਕਾਰ ਨੂੰ ਧਿਆਨ 'ਚ ਰੱਖਦਿਆਂ ਤਵਾ ਲਗਾਉਂਦੇ ਹੋਏ ਕੱਟੇ ਅਤੇ ਬਛੇਰੇ ਦੀ ਕਹਾਣੀ ਲਿਖ ਕੇ ਸੋਸ਼ਲ ਮੀਡੀਆਂ 'ਤੇ ਸ਼ੇਅਰ ਕੀਤੀ ਹੈ। ਇਸ ਕਹਾਣੀ ਦਾ ਸਾਰ ਕਾਂਗਰਸ ਦੇ ਸਾਬਕਾ ਵਿਧਾਇਕ ਨਾਜ਼ਰ ਸਿੰਘ ਮਨਸ਼ਾਹੀਆ ਨੇ ਇਹ ਕੱਢਿਆ ਕਿ ਵਿਸ਼ੇਸ਼ ਜਾਂਚ ਟੀਮ ਨੇ ਇਨਸਾਫ਼ ਲਾਲ ਚੰਦ ਕਟਾਰੂਚੱਕ ਨੂੰ ਦਵਾਇਆ ਹੈ ਨਾ ਕਿ ਪੀੜਤ ਲੜਕੇ ਨੂੰ ਇਨਸਾਫ਼ ਦਿੱਤਾ ਅਤੇ ਸਿੱਟ ਨੂੰ ਸਰਕਾਰ ਨੇੜੇ ਹੈ ਨਾ ਕਿ ਪੀੜਤ ਲੜਕਾ।
ਮਾਮਲਾ ਵੀ ਪੂਰਾ ਦੱਸਦੇ ਹਾਂ ਪਹਿਲਾਂ ਨਾਜ਼ਰ ਸਿੰਘ ਮਨਸ਼ਾਹੀਆ ਦੀ ਪੋਸਟ ਨੂੰ ਪੜ੍ਹੋ -
ਦਰਅਸਲ ਲਾਲ ਚੰਦ ਕਟਾਰੂਚੱਕ 'ਤੇ ਜਿਨਸੀ ਸ਼ੋਸ਼ਨ ਕਰਨ ਦੇ ਇਲਜ਼ਾਮ ਲਾਉਣ ਵਾਲੇ ਲੜਕਾ ਕੇਸ਼ਵ ਕੁਮਾਰ ਆਪਣੇ ਬਿਆਨਾਂ ਤੋਂ ਪਲਟ ਮਾਰਿਆ ਸੀ। 5 ਜੂਨ ਨੂੰ ਪੀੜਤ ਨੇ ਵਿਸ਼ੇਸ਼ ਜਾਂਚ ਟੀਮ ਨੂੰ ਆਪਣਾ ਬਿਆਨ ਭੇਜ ਕੇ ਅਪੀਲ ਕੀਤੀ ਸੀ ਕਿ ਉਹ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕਰਾਉਣਾ ਚਾਹੁੰਦਾ ਹੈ ਅਤੇ ਪੀੜਤ ਨੇ ਬਿਆਨ ਲਿਖਦੇ ਹੋਏ ਦੀ ਇੱਕ ਵੀਡੀਓ ਵੀ ਬਣਾਈ ਹੈ। ਲਿਖਤੀ ਅਤੇ ਵੀਡੀਓ ਬਿਆਨ ਸਾਹਮਣੇ ਆਉਣ ਤੋਂ ਵਿਸ਼ੇਸ਼ੇ ਜਾਂਚ ਟੀਮ ਨੇ ਪੀੜਤ ਕੇਸ਼ਵ ਨੂੰ ਨਿੱਜੀ ਤੌਰ 'ਤੇ ਪੇਸ਼ ਹੁਣ ਲਈ ਹੁਕਮ ਜਾਰੀ ਕੀਤੇ ਸਨ ਤਾਂ ਉਸ ਨੇ ਸਿੱਟ ਤੋਂ 10 ਜੂਨ ਦਾ ਸਮਾਂ ਲਿਆ ਸੀ। ਇਸ ਦੇ ਨਾਲ ਹੀ ਜੋ ਜਾਣਕਾਰੀ ਮਿਲੀ ਹੈ ਕਿ ਪੀੜਤ ਨੇ 8 ਜੂਨ ਨੂੰ ਹੀ ਸਿੱਟ ਨਾਲ ਸੰਪਰਕ ਕੀਤਾ ਅਤੇ 9 ਜੂਨ ਨੂੰ ਪੀੜਤ ਵਿਸ਼ੇਸ਼ ਜਾਂਚ ਟੀਮ ਅੱਗੇ ਪੇਸ਼ ਹੋ ਗਿਆ ਸੀ। ਇਸ ਮਾਮਲੇ ਦੀ ਜਾਂਚ ਕਰ ਰਹੀ ਤਿੰਨ ਮੈਂਬਰੀ ਟੀਮ ਨੇ ਪੀੜਤ ਦੇ ਪੇਸ਼ ਹੋਣ ਮੌਕੇ ਦੀ ਵੀਡੀਓਗਰਾਫ਼ੀ ਵੀ ਕਰਵਾਈ ਅਤੇ ਪੀੜਤ ਨੇ ਹਿੰਦੀ ਭਾਸ਼ਾ ਵਿੱਚ ਲਿਖ ਕੇ ਦਿੱਤਾ ਕਿ ਇਸ ਮਾਮਲੇ ਵਿੱਚ ਕੋਈ ਵੀ ਐਕਸ਼ਨ ਨਾ ਲਿਆ ਜਾਵੇ।
ਪੰਜਾਬ ਦੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ (Lal Chand Kataruchak) ਦੀ ਕਥਿਤ ਵੀਡੀਓ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ (SIT) ਗਠਨ ਕੀਤਾ ਸੀ । DIG ਨਰਿੰਦਰ ਭਾਰਗਵ ਦੀ ਅਗਵਾਈ ‘ਚ SIT ਬਣਾਈ ਗਈ ਅਤੇ ਪਠਾਨਕੋਟ ਅਤੇ ਗੁਰਦਾਸਪੁਰ ਦੇ SSP ਵੀ ਇਸ ਵਿੱਚ ਸ਼ਾਮਲ ਸਨ।