ਇਮਰਾਨ ਖ਼ਾਨ


ਜਲੰਧਰ: ਲੋਕ ਸਭਾ ਚੋਣਾਂ ਦੇ ਨਤੀਜਿਆਂ ਦੌਰਾਨ ਸੋਸ਼ਲ ਮੀਡੀਆ ਸਨਸਨੀ ਬਣੇ ਨੀਟੂ ਸ਼ਟਰਾਂ ਵਾਲਾ ਇਨ੍ਹੀਂ ਦਿਨੀਂ ਫਗਵਾੜਾ ਜ਼ਿਮਨੀ ਚੋਣ ਦੀ ਤਿਆਰੀ ਕਰ ਰਿਹਾ ਹੈ। 'ਏਬੀਪੀ ਸਾਂਝਾ' ਨਾਲ ਗੱਲਬਾਤ ਕਰਦਿਆਂ ਨੀਟੂ ਨੇ ਇਹ ਵੀ ਕਿਹਾ ਹੈ ਕਿ ਹੁਣ ਉਹ ਆਪਣਾ ਜਨਮ ਦਿਨ 23 ਮਈ ਨੂੰ ਹੀ ਮਨਾਵੇਗਾ। ਮਸ਼ਹੂਰ ਹੋਣ ਮਗਰੋਂ ਨੀਟੂ ਦੀ ਜ਼ਿੰਦਗੀ ਕਾਫੀ ਬਦਲੀ ਹੈ ਪਰ ਉਸ ਦਾ ਕਹਿਣਾ ਹੈ ਕਿ ਪਹਿਲਾਂ ਵੀ ਬੈਂਕ ਬੈਲੰਸ ਜ਼ੀਰੋ ਸੀ ਤੇ ਹੁਣ ਵੀ ਜ਼ੀਰੋ ਹੈ।

ਦਰਅਸਲ, 23 ਮਈ ਨੂੰ ਲੋਕ ਸਭਾ ਚੋਣਾਂ ਦੇ ਨਤੀਜੇ ਆਏ ਸਨ ਤੇ ਇਸ ਦੌਰਾਨ ਹੀ ਘੱਟ ਵੋਟਾਂ ਪੈਣ ਕਾਰਨ ਨੀਟੂ ਦਾ ਰੋਂਦੇ ਹੋਏ ਦਾ ਵੀਡੀਓ ਵੀ ਵਾਇਰਲ ਹੋਇਆ ਸੀ। ਨੀਟੂ ਨੇ 'ਏਬੀਪੀ ਸਾਂਝਾ' ਨੂੰ ਦੱਸਿਆ ਕਿ ਇਸ ਮਸ਼ਹੂਰੀ ਤੋਂ ਬਾਅਦ ਸ਼ਟਰਾਂ ਦੇ ਆਰਡਰ ਕਾਫੀ ਵਧ ਗਏ ਹਨ। ਇੰਨਾ ਹੀ ਨਹੀਂ ਨੀਟੂ ਇਸ ਸਮੇਂ ਚਾਰ ਫਿਲਮਾਂ ਦੀ ਸ਼ੂਟਿੰਗ ਵੀ ਕਰ ਰਿਹਾ ਹੈ। ਨੀਟੂ ਨੇ ਦੱਸਿਆ ਕਿ ਉਹ ਖਲਨਾਇਕ ਦਾ ਰੋਲ ਜ਼ਿੰਦਗੀ ਵਿੱਚ ਕਦੇ ਨਹੀਂ ਕਰੇਗਾ।

ਉਸ ਨੇ 'ਏਬੀਪੀ ਸਾਂਝਾ' ਨੂੰ ਦੱਸਿਆ ਕਿ ਉਸ ਨੇ ਗਾਇਕਾਂ ਨਾਲ ਮਿਲ ਕੇ ਮਿਊਜ਼ੀਕਲ ਗਰੁੱਪ ਬਣਾਇਆ ਹੈ ਅਤੇ ਮਸ਼ਹੂਰ ਧਾਰਮਿਕ ਗਾਇਕ ਨਰਿੰਦਰ ਚੰਚਲ ਉਸ 'ਤੇ ਇੱਕ ਧਾਰਮਿਕ ਭੇਟ ਬਣਾ ਰਹੇ ਹਨ। ਗ੍ਰੇਟ ਖਲੀ ਨਾਲ ਵੀ ਨੀਟੂ ਦੀ ਫ਼ਿਲਮ ਸ਼ੂਟ ਹੋਵੇਗੀ ਅਤੇ ਵੱਡੇ ਸਟਾਰ ਉਸ ਤੋਂ ਗਾਣੇ ਦੀ ਪ੍ਰਮੋਸ਼ਨ ਕਰਵਾ ਰਹੇ ਹਨ। ਨੀਟੂ ਨੇ ਦੱਸਿਆ ਕਿ ਇਨ੍ਹਾਂ 30 ਦਿਨਾਂ ਵਿੱਚ ਉਸ ਨੇ 35 ਸਾਲ ਜਿੰਨੀ ਜ਼ਿੰਦਗੀ ਜਿਊਂ ਲਈ। ਉਸ ਨੇ ਦੱਸਿਆ ਕਿ ਕਪਿਲ ਸ਼ਰਮਾ ਦੇ ਸ਼ੋਅ ਲਈ ਇੰਟਰਵਿਊ ਹੋਵੇਗੀ।