ਜਲੰਧਰ: ਪੰਜਾਬ ‘ਚ ਚਾਰ ਵਿਧਾਨ ਸਭਾ ਹਲਕਿਆਂ ‘ਚ ਜਿਮਨੀ ਚੋਣਾਂ 21 ਅਕਤੂਬਰ ਨੂੰ ਹੋਣਗੀਆਂ। ਇਨ੍ਹਾਂ ਚੋਣਾਂ ‘ਚ ਵੀ ਲੋਕਸਭਾ ਚੋਣਾਂ ‘ਚ 9 ਵੋਟਾਂ ਹਾਸਲ ਕਰ ਮੀਡੀਆ ਸਾਹਮਣੇ ਫੁਟ-ਫੁਟ ਕੇ ਰੋਣ ਵਾਲੇ ਉਮੀਦਵਾਰ ਨੀਟੂ ਸ਼ਟਰਾਂਵਾਲਾ ਫੇਰ ਤੋਂ ਚੋਣ ਮੈਦਾਨ ‘ਚ ਉੱਤਰੇ ਹਨ। ਉਨ੍ਹਾਂ ਨੇ ਜਲਧੰਰ ਤੋਂ ਆਜ਼ਾਦ ਉਮੀਦਵਾਰ ਵੱਜੋਂ ਆਪਣਾ ਨੋਮੀਨੇਸ਼ਨ ਫਾਈਲ ਕੀਤਾ ਸੀ।


ਆਪਣੇ ਚੋਣ ਪ੍ਰਚਾਰ ਦੌਰਾਨ ਨੀਟੂ ਆਪਣੀ ਮੋਟਰਸਾਈਕਲ ਤੋਂ ਉਤਰਦੇ ਹਨ ਅਤੇ ਜ਼ਮੀਨ ‘ਤੇ ਬੈਠ ਜਾਂਦੇ ਹਨ ਅਤੇ ਕਦੇ ਸੜਕ ‘ਤੇ ਪੈ ਜਾਂਦੇ ਹਨ। ਉਨ੍ਹਾਂ ਦੀਆਂ ਇਹ ਹਰਕਤਾਂ ਵੇਖ ਕੇ ਉਨ੍ਹਾਂ ਕੋਲ ਖੜ੍ਹੇ ਲੋਕ ਅਤੇ ਪੁਲਿਸ ਕਰਮੀ ਹੈਰਾਨ ਹੋ ਜਾਂਦੇ ਹਨ। ਉਨ੍ਹਾਂ ਦਾ ਕਹਿਣਾ ਹੈ ਉਨ੍ਹਾਂ ਅਜਿਹਾ ਇਸ ਲਈ ਕੀਤਾ ਕਿ ਉਹ ਦਿਖਾਉਣਾ ਚਾਹੁੰਦੇ ਹਨ ਕਿ ਚੁਣੇ ਜਾਣ ‘ਤੇ ਉਹ ਕਿਵੇਂ ਜ਼ਮੀਨ ਨਾਲ ਜੁੜੇ ਰਹਿਣਗੇ ਅਤੇ ਸ਼ਿਸ਼ਟ ਬਣੇ ਰਹਿਣਗੇ।

ਇਸ ਦੇ ਨਾਲ ਹੀ ਇੱਕ ਇੰਟਰਵਿਊ ‘ਚ ਉਨ੍ਹਾਂ ਕਿਹਾ, “ਮੈਂ ਸੜਕ ਕੰਡੇ ਚਾਦਰ ਬਿਛਾ ਕੇ ਲੋਕਾਂ ਦੀ ਸਮੱਸਿਆਵਾਂ ਸੁਣਾਂਗੇ ਅਤੇ ਉਨ੍ਹਾਂ ਨੂੰ ਹੱਲ ਕਰਾਂਗਾ”। ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਉਹ ਆਜ਼ਾਦ ਉਮੀਦਵਾਰ ਵੱਜੋਂ ਰਾਸ਼ਟਰਪਤੀ ਦੀ ਚੋਣ ਵੀ ਲੜਣਗੇ। ਨੀਟੂ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਲੋਕਾਂ ਨੂੰ ਅਪੀਲ ਕੀਤੀ ਕਿ ਲੋਕ ਉਨ੍ਹਾਂ ਨੂੰ ਵੋਟ ਨਾ ਵੀ ਪਾਉਣ ਉਹ ਬੁਰਾ ਨਹੀ ਮਨਣਗੇ। ਪਰ ਲੋਕ ਤਿੰਨੋਂ ਪਾਰਟੀਆਂ- ਅਕਾਲੀ, ਬੀਜੇਪੀ ਅਤੇ ਕਾਂਗਰਸ ਨੂੰ ਵੀ ਵੋਟ ਨਾ ਪਾਉਣ।