ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਨੂੰ ਝਟਕੇ ਤੋਂ ਬਾਅਦ ਝਟਕਾ ਲੱਗ ਰਿਹਾ ਹੈ। ਪੰਜਾਬ ਵਿੱਚ ਉਭਾਰ ਵੇਲੇ ਪਾਰਟੀ ਵਿੱਚ ਵੱਡੀ ਪੱਧਰ 'ਤੇ ਬੁੱਧੀਜੀਵੀ, ਪੱਤਰਕਾਰ, ਪ੍ਰੋਫੈਸਰ, ਡਾਕਟਰ ਤੇ ਸਾਬਕਾ ਅਫਸਰ ਸ਼ਾਮਲ ਹੋਏ ਸੀ। ਪਾਰਟੀ ਦੇ ਅੰਦਰੂਨੀ ਕਲੇਸ਼ ਕਰਕੇ ਹੁਣ ਜਿੱਥੇ ਆਮ ਵਰਕਰ ਕਈ ਧੜਿਆਂ ਵਿੱਚ ਵੰਡੇ ਗਏ ਹਨ, ਉੱਥੇ ਪਾਰਟੀ ਦੀ ਸਾਖ ਸਮਝੀਆਂ ਜਾਂਦੀਆਂ ਸ਼ਖ਼ਸੀਅਤਾਂ ਵੀ ਲਾਂਭੇ ਹੋ ਰਹੀਆਂ ਹਨ।
ਹੁਣ ਆਮ ਆਦਮੀ ਪਾਰਟੀ (ਆਪ) ਦੇ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਦੇ ਕਨਵੀਨਰ ਤੇ ਸੇਵਾਮੁਕਤ ਆਈਏਐਸ ਅਧਿਕਾਰੀ ਹਰਕੇਸ਼ ਸਿੰਘ ਸਿੱਧੂ ਨੇ ਝਟਕਾ ਦਿੱਤਾ ਹੈ। ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਕੇ ਇਸੇ ਪਾਰਟੀ ਦੇ ਆਗੂਆਂ ਵਿਰੁੱਧ 5 ਲੱਖ ਰੁਪਏ ਦੀ ਠੱਗੀ ਮਾਰਨ ਦੇ ਇਲਜ਼ਾਮ ਤਹਿਤ ਕੇਸ ਦਰਜ ਕਰਵਾਉਣ ਦਾ ਐਲਾਨ ਕੀਤਾ ਹੈ।
ਸਿੱਧੂ ਨੇ ਕਿਹਾ ਕਿ ਉਹ ਇਨਕਲਾਬੀ ਪਾਰਟੀ ਸਮਝ ਕੇ ‘ਆਪ’ ’ਚ ਸ਼ਾਮਲ ਹੋਏ ਸਨ ਪਰ ਇਸ ਦੀ ਲੀਡਰਸ਼ਿਪ ਵੀ ਹੋਰ ਪਾਰਟੀਆਂ ਵਰਗੀ ਹੀ ਨਿਕਲੀ। ਉਨ੍ਹਾਂ ਕਿਹਾ ਕਿ ‘ਆਪ’ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਮੁੱਖ ਮੰਤਰੀ ਬਣਨ ਦੇ ਸੁਫਨੇ ਲਏ ਸਨ। ਇਸੇ ਲਾਲਸਾ ਤਹਿਤ ਉਸ ਨੇ ਪਾਰਟੀ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਤੇ ਗੁਰਪ੍ਰੀਤ ਸਿੰਘ ਘੁੱਗੀ ਆਦਿ ਨੂੰ ਪਾਰਟੀ ਵਿਚੋਂ ਕਢਵਾਇਆ ਸੀ।
ਉਨ੍ਹਾਂ ਉਸ ਵੇਲੇ ਰਾਜ ਸਭਾ ਮੈਂਬਰ ਨਵਜੋਤ ਸਿੰਘ ਸਿੱਧੂ, ਵਿਧਾਇਕ ਪ੍ਰਗਟ ਸਿੰਘ ਤੇ ਇੰਦਰਬੀਰ ਸਿੰਘ ਬੁਲਾਰੀਆ ਆਦਿ ਨੂੰ ਪਾਰਟੀ ਵਿੱਚ ਸ਼ਾਮਲ ਹੋਣ ਤੋਂ ਰੋਕਿਆ ਸੀ। ਉਨ੍ਹਾਂ ਦੱਸਿਆ ਕਿ ਪਾਰਟੀ ਦੇ ਕੁਝ ਆਗੂਆਂ ਨੇ ਉਸ ਕੋਲੋਂ ਚੋਣਾਂ ਦੌਰਾਨ ਪੰਜ ਲੱਖ ਰੁਪਏ ਲਏ ਸਨ, ਜੋ ਅੱਜ ਤਕ ਵਾਪਸ ਨਹੀਂ ਕੀਤੇ। ਉਨ੍ਹਾਂ ਕੋਲ ਇਸ ਸਬੰਧੀ ਪੂਰੇ ਸਬੂਤ ਮੌਜੂਦ ਹਨ ਤੇ ਉਹ ਸਬੰਧਤ ਆਗੂਆਂ ਵਿਰੁੱਧ ਜਲਦੀ ਐਫਆਈਆਰ ਦਰਜ ਕਰਵਾਉਣਗੇ।
ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚੋਂ ਆਏ ਫੰਡ ਨੂੰ ਖੁਰਦ-ਬੁਰਦ ਕਰਨ ਦੇ ਇਲਜ਼ਾਮ ਵੀ ਲੱਗੇ ਸਨ ਪਰ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਇਨ੍ਹਾਂ ਦੀ ਕੋਈ ਜਾਂਚ ਨਹੀਂ ਕਰਵਾਈ। ਇਸ ਮੌਕੇ ਤਰਲੋਚਨ ਸਿੰਘ ਚੱਠਾ ਨੇ ਵੀ ਇਲਜ਼ਾਮ ਲਾਇਆ ਕਿ ਚੋਣਾਂ ਦੌਰਾਨ ਉਸ ਵੇਲੇ ਪੰਜਾਬ ਦੇ ਜਥੇਬੰਦਕ ਇੰਚਾਰਜ ਦੁਰਗੇਸ਼ ਪਾਠਕ ਤੇ ਹੋਰ ਆਗੂਆਂ ਨੇ ਉਸ ਕੋਲੋਂ 50 ਲੱਖ ਰੁਪਏ ਲਏ ਸਨ ਤੇ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਕਰ ਦਿੱਤੀ ਹੈ।
ਆਮ ਆਦਮੀ ਪਾਰਟੀ 'ਚ ਵੱਡਾ ਧਮਾਕਾ, ਸਵਾਲਾਂ ਦੇ ਘੇਰੇ 'ਚ ਭਗਵੰਤ ਮਾਨ
ਏਬੀਪੀ ਸਾਂਝਾ
Updated at:
12 May 2019 01:08 PM (IST)
ਆਮ ਆਦਮੀ ਪਾਰਟੀ (ਆਪ) ਨੂੰ ਝਟਕੇ ਤੋਂ ਬਾਅਦ ਝਟਕਾ ਲੱਗ ਰਿਹਾ ਹੈ। ਪੰਜਾਬ ਵਿੱਚ ਉਭਾਰ ਵੇਲੇ ਪਾਰਟੀ ਵਿੱਚ ਵੱਡੀ ਪੱਧਰ 'ਤੇ ਬੁੱਧੀਜੀਵੀ, ਪੱਤਰਕਾਰ, ਪ੍ਰੋਫੈਸਰ, ਡਾਕਟਰ ਤੇ ਸਾਬਕਾ ਅਫਸਰ ਸ਼ਾਮਲ ਹੋਏ ਸੀ। ਪਾਰਟੀ ਦੇ ਅੰਦਰੂਨੀ ਕਲੇਸ਼ ਕਰਕੇ ਹੁਣ ਜਿੱਥੇ ਆਮ ਵਰਕਰ ਕਈ ਧੜਿਆਂ ਵਿੱਚ ਵੰਡੇ ਗਏ ਹਨ, ਉੱਥੇ ਪਾਰਟੀ ਦੀ ਸਾਖ ਸਮਝੀਆਂ ਜਾਂਦੀਆਂ ਸ਼ਖ਼ਸੀਅਤਾਂ ਵੀ ਲਾਂਭੇ ਹੋ ਰਹੀਆਂ ਹਨ।
- - - - - - - - - Advertisement - - - - - - - - -