ਚੰਡੀਗੜ੍ਹ: ਪੰਜਾਬ ’ਚ ਕੋਰੋਨਾ ਦੀ ਹਾਲਤ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ। ਹੁਣ ਪੰਜਾਬ ਸਰਕਾਰ ਨੇ ਰਾਜ ਵਿੱਚ ਲਾਗੂ ਰਾਤ ਦੇ ਕਰਫ਼ਿਊ ਦੇ ਹੁਕਮ ਨੂੰ ਇੱਕ ਜਨਵਰੀ, 2021 ਤੋਂ ਵਾਪਸ ਲੈ ਲਿਆ ਹੈ। ਇਸ ਦੇ ਨਾਲ ਹੀ ਹੋਟਲਾਂ, ਰੈਸਟੋਰੈਂਟਾਂ ਤੇ ਮੈਰਿਜ ਪੈਲੇਸਾਂ ਦੀ ਟਾਈਮਿੰਗ ਉੱਤੇ ਰਾਤ ਦੇ ਕਰਫ਼ਿਊ ਕਾਰਨ ਕੀਤੀ ਗਈ ਤਬਦੀਲੀ ਵੀ ਵਾਪਸ ਲੈ ਲਈ ਗਈ ਹੈ।
ਹੁਣ ਸੂਬੇ ’ਚ ਕਿਸੇ ਬੰਦ ਜਗ੍ਹਾ ਉੱਤੇ 200 ਤੇ ਖੁੱਲ੍ਹੀ ਥਾਂ ਉੱਤੇ ਹੋਣ ਵਾਲੇ ਸਮਾਰੋਹਾਂ ’ਚ 500 ਲੋਕ ਹਿੱਸਾ ਲੈ ਸਕਣਗੇ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕ੍ਰਮਵਾਰ 100 ਤੇ 200 ਲੋਕਾਂ ਦੇ ਕਿਸੇ ਸਮਾਰੋਹ ’ਚ ਸ਼ਾਮਲ ਹੋਣ ਦੀ ਪ੍ਰਵਾਨਗੀ ਸੀ। ਉਂਝ ਸੂਬੇ ’ਚ ਕੋਰੋਨਾ ਤੋਂ ਬਚਾਅ ਦੀਆਂ ਹਦਾਇਤਾਂ ਪਹਿਲਾਂ ਵਾਂਗ ਹੀ ਲਾਗੂ ਰਹਿਣਗੀਆਂ। ਸਰਕਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਖ਼ਤੀ ਨਾਲ ਇਹ ਹਦਾਇਤਾਂ ਲਾਗੂ ਕਰਨ ਦਾ ਹੁਕਮ ਜਾਰੀ ਕੀਤਾ ਹੈ।
ਪੰਜਾਬ ਦੇ ਗ੍ਰਹਿ ਤੇ ਨਿਆਂ ਵਿਭਾਗ ਨੇ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ 28 ਦਸੰਬਰ ਨੂੰ ਜਾਰੀ ਹਦਾਇਤਾਂ ਦੇ ਹਵਾਲੇ ਨਾਲ ਸਾਰੇ ਡਿਵੀਜ਼ਨਲ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ ਤੇ ਸਾਰੇ ਜ਼ੋਨਲ ਆਈਜੀ, ਪੁਲਿਸ ਕਮਿਸ਼ਨਰਾਂ, ਡੀਆਈਜੀ ਤੇ ਐਸਐਸਪੀਜ਼ ਨੂੰ ਚਿੱਠੀ ਜਾਰੀ ਕੀਤੀ ਗਈ ਸੀ; ਜਿਸ ਵਿੱਚ ਕਿਹਾ ਗਿਆ ਸੀ ਕਿ ਸੂਬੇ ’ਚ ਰਾਤ ਦਾ ਕਰਫ਼ਿਊ, ਹੋਟਲਾਂ ਤੇ ਰੈਸਟੋਰੈਂਟਾਂ ਤੇ ਜੰਝ ਘਰਾਂ ਦੀ ਸਮਾਂ ਸੀਮਾ ਤੇ ਇਨਡੋਰ-ਆਊਟਡੋਰ ਸਮਾਰੋਹਾਂ ’ਚ ਲੋਕਾਂ ਦੀ ਮੌਜੂਦਗੀ ਨਾਲ ਸਬੰਧਤ ਹਦਾਇਤਾਂ 31 ਦਸੰਬਰ, 2020 ਤੱਕ ਲਾਗੂ ਰਹਿਣਗੇ।
ਪਹਿਲੀ ਜਨਵਰੀ, 2021 (ਭਾਵ ਅੱਜ ਅੱਧੀ ਰਾਤ) ਤੋਂ ਪੰਜਾਬ ਵਿੱਚ ਰਾਤ ਦਾ ਕਰਫ਼ਿਊ ਖ਼ਤਮ ਹੋ ਜਾਵੇਗਾ। ਹੋਟਲ, ਰੈਸਟੋਰੈਂਟ ਤੇ ਜੰਝ ਘਰ ਰਾਤੀਂ 11 ਵਜੇ ਤੱਕ ਖੁੱਲ੍ਹੇ ਰਹਿਣਗੇ।
ਪੰਜਾਬ ’ਚ ਕੋਰੋਨਾ ਪਾਬੰਦੀਆਂ ਖ਼ਤਮ! ਵਿਆਹ ਤੇ ਹੋਰ ਸਮਾਗਮਾਂ ਲਈ ਵੱਡੀ ਰਾਹਤ
ਏਬੀਪੀ ਸਾਂਝਾ
Updated at:
31 Dec 2020 10:49 AM (IST)
ਪੰਜਾਬ ’ਚ ਕੋਰੋਨਾ ਦੀ ਹਾਲਤ ਵਿੱਚ ਲਗਾਤਾਰ ਸੁਧਾਰ ਹੋ ਰਿਹਾ ਹੈ। ਹੁਣ ਪੰਜਾਬ ਸਰਕਾਰ ਨੇ ਰਾਜ ਵਿੱਚ ਲਾਗੂ ਰਾਤ ਦੇ ਕਰਫ਼ਿਊ ਦੇ ਹੁਕਮ ਨੂੰ ਇੱਕ ਜਨਵਰੀ, 2021 ਤੋਂ ਵਾਪਸ ਲੈ ਲਿਆ ਹੈ। ਇਸ ਦੇ ਨਾਲ ਹੀ ਹੋਟਲਾਂ, ਰੈਸਟੋਰੈਂਟਾਂ ਤੇ ਮੈਰਿਜ ਪੈਲੇਸਾਂ ਦੀ ਟਾਈਮਿੰਗ ਉੱਤੇ ਰਾਤ ਦੇ ਕਰਫ਼ਿਊ ਕਾਰਨ ਕੀਤੀ ਗਈ ਤਬਦੀਲੀ ਵੀ ਵਾਪਸ ਲੈ ਲਈ ਗਈ ਹੈ।
- - - - - - - - - Advertisement - - - - - - - - -