ਰਮਨਦੀਪ ਕੌਰ ਦੀ ਰਿਪੋਰਟ


ਚੰਡੀਗੜ੍ਹ: ਪੰਜਾਬ ਸਰਕਾਰ ਨੇ ਸੂਬੇ ਤੋਂ ਬਾਹਰ ਆਉਣ ਵਾਲੇ ਲੋਕਾਂ ਲਈ ਨਵੀਆਂ ਗਾਇਡਲਾਈਨਸ ਜਾਰੀ ਕੀਤੀਆਂ ਹਨ। ਇਸ ਤਹਿਤ ਭਾਰਤ 'ਚ ਵੱਖ-ਵੱਖ ਥਾਵਾਂ ਤੋਂ ਜਹਾਜ਼, ਰੇਲ ਜਾਂ ਸੜਕੀ ਆਵਾਜਾਈ ਰਾਹੀਂ ਆਉਣ ਵਾਲੇ ਹਰ ਯਾਤਰੀ ਨੂੰ 14 ਦਿਨਾਂ ਲਈ ਘਰ 'ਚ ਕੁਆਰੰਟਾਇਨ ਹੋਣਾ ਲਾਜ਼ਮੀ ਹੈ। ਇਸ ਤੋਂ ਪਹਿਲਾਂ ਸਰਕਾਰ ਵੱਲੋਂ ਨਿਰਧਾਰਤ ਕੇਂਦਰਾਂ 'ਚ ਕੁਆਰੰਟਾਇਨ ਕੀਤਾ ਜਾਣਾ ਸੀ।


ਇਸ ਤੋਂ ਇਲਾਵਾ ਸਾਰੇ ਅੰਤਰ ਰਾਸ਼ਟਰੀ ਯਾਤਰੀਆਂ ਲਈ ਕੁਆਰੰਟਾਇਨ ਸੈਂਟਰਾਂ 'ਚ ਸੱਤ ਦਿਨ ਰਹਿਣਾ ਲਾਜ਼ਮੀ ਹੈ। ਨਵੀਆਂ ਸਰਕਾਰੀ ਹਿਦਾਇਤਾਂ ਮੁਤਾਬਕ ਕਿਸੇ ਵੀ ਰਾਹ ਜ਼ਰੀਏ ਪੰਜਾਬ 'ਚ ਦਾਖ਼ਲ ਹੋਣ ਵਾਲੇ ਅੰਤਰ ਰਾਸ਼ਟਰੀ ਯਾਤਰੀ ਆਪਣੀ ਨਿੱਜੀ ਤੇ ਸਿਹਤ ਸਬੰਧੀ ਜਾਣਕਾਰੀ ਦਾ ਇਕ ਹਲਫ਼ੀਆ ਬਿਆਨ ਜਮ੍ਹਾ ਕਰਾਉਣਗੇ। ਸਕਰੀਨਿੰਗ ਦੌਰਾਨ ਜਿੰਨ੍ਹਾਂ 'ਚ ਕੋਰੋਨਾ ਵਾਇਰਸ ਦੇ ਲੱਛਣ ਦਿਖਾਈ ਦਿੱਤੇ ਉਨ੍ਹਾਂ ਦਾ ਟੈਸਟ ਕੀਤਾ ਜਾਵੇਗਾ। ਜੇਕਰ ਰਿਪੋਰਟ ਪੌਜ਼ੇਟਿਵ ਆਉਂਦੀ ਹੈ ਤਾਂ ਉਨ੍ਹਾਂ ਨੂੰ ਕੋਵਿਡ ਕੇਅਰ ਸੈਂਟਰ 'ਚ ਰੱਖਿਆ ਜਾਵੇਗਾ।


ਇਹ ਵੀ ਪੜ੍ਹੋ: ਲੌਕਡਾਊਨ ਦੌਰਾਨ ਪਾਕਿਸਤਾਨ 'ਚ ਫਸਿਆ ਅੰਮ੍ਰਿਤਸਰ ਦਾ ਪਰਿਵਾਰ


ਬਿਨਾਂ ਲੱਛਣਾ ਵਾਲੇ ਤੇ ਨੈਗੇਟਿਵ ਯਾਤਰੀਆਂ ਨੂੰ ਕੇਂਦਰਾਂ 'ਚ ਕੁਆਰੰਟਾਇਨ ਕੀਤਾ ਜਾਵੇਗਾ। ਜਿੱਥੇ ਉਨ੍ਹਾਂ ਦਾ ਪੰਜ ਦਿਨ ਬਾਅਦ ਟੈਸਟ ਹੋਵੇਗਾ ਜੇਕਰ ਰਿਪੋਰਟ ਪੌਜ਼ੇਟਿਵ ਆਉਂਦੀ ਹੈ ਤਾਂ ਇਨ੍ਹਾਂ ਲੋਕਾਂ ਨੂੰ ਸਰਕਾਰੀ ਆਈਸੋਲੇਸ਼ਨ ਕੇਂਦਰਾਂ 'ਚ ਸ਼ਿਫਟ ਕਰ ਦਿੱਤਾ ਜਾਵੇਗਾ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ