Punjab News: ਦੇਸ਼ ਭਾਰ ਵਿੱਚ ਜਨਗਣਨਾ ਚੱਲ ਰਹੀ ਹੈ, ਉੱਥੇ ਹੀ ਜਨਗਣਨਾ ਦੀ ਡਿਊਟੀ ਵਿੱਚ ਲੱਗੇ ਮੁਲਾਜ਼ਮਾਂ ‘ਤੇ ਦਿਨੋਂ ਦਿਨ ਸਖ਼ਤ ਵਧਾਈ ਜਾ ਰਹੀ ਹੈ। ਇਸ ਕਰਕੇ ਮੁਲਾਜ਼ਮਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸ ਦਈ ਪਹਿਲਾਂ ਜਿੱਥੇ ਜਿਹੜੇ ਮੁਲਾਜ਼ਮ ਡਿਊਟੀ ‘ਤੇ ਨਹੀਂ ਆ ਰਹੇ ਸਨ, ਉਨ੍ਹਾਂ ‘ਤੇ ਪੁਲਿਸ ਕੇਸ ਦਰਜ ਕਰਵਾਉਣ ਅਤੇ ਤਨਖ਼ਾਹ ਰੋਕਣ ਦਾ ਆਦੇਸ਼ ਜਾਰੀ ਕੀਤਾ ਗਿਆ ਸੀ।

Continues below advertisement

ਪਰ ਇਹ ਨਵੇਂ ਤੋਂ ਨਵੇਂ ਫੁਰਮਾਨ ਜਾਰੀ ਹੋਣ ਦਾ ਸਿਲਸਿਲਾ ਇੱਥੇ ਨਹੀਂ ਰੁੱਕਿਆ ਹੁਣ ਮੁਲਾਜ਼ਮਾਂ ਦੀ ਡਿਊਟੀ ਨੂੰ ਲੈਕੇ ਨਵਾਂ ਫੁਰਮਾਨ ਜਾਰੀ ਕਰ ਦਿੱਤਾ ਗਿਆ ਹੈ।  ਉੱਥੇ ਹੀ ਹੁਣ ਇਹ ਨਵਾਂ ਫ਼ਰਮਾਨ ਜਾਰੀ ਕਰ ਦਿੱਤਾ ਗਿਆ ਹੈ ਕਿ ਜਨਗਣਨਾ ਡਿਊਟੀ ’ਚ ਲੱਗੇ ਮੁਲਾਜ਼ਮਾਂ ਨੂੰ ਛੁੱਟੀ ਵਾਲੇ ਦਿਨ ਵੀ ਸਟੇਸ਼ਨ ਲੀਵ ਨਹੀਂ ਮਿਲੇਗੀ। ਇਸ ਸਬੰਧੀ ਜਾਰੀ ਆਰਡਰ ’ਚ ਜਨਗਣਨਾ ਦਾ ਕੰਮ ਹਰ ਹਾਲ ’ਚ 13 ਜੂਨ ਤੱਕ ਪੂਰਾ ਕਰਨ ਦੇ ਟੀਚੇ ਦਾ ਹਵਾਲਾ ਦਿੱਤਾ ਗਿਆ ਹੈ, ਜਿਸ ਦੇ ਮੱਦੇਨਜ਼ਰ ਜਨਗਣਨਾ ਡਿਊਟੀ ’ਚ ਲੱਗੇ ਮੁਲਾਜ਼ਮਾਂ ’ਤੇ ਛੁੱਟੀ ਵਾਲੇ ਦਿਨ ਵੀ ਸਟੇਸ਼ਨ ਛੱਡਣ ਤੋਂ ਪਹਿਲਾਂ NOC ਲੈਣ ਦੀ ਸ਼ਰਤ ਲਾ ਦਿੱਤੀ ਗਈ ਹੈ।

Continues below advertisement

 ਇਹ ਫ਼ੈਸਲਾ ਉਨ੍ਹਾਂ ਮੁਲਾਜ਼ਮਾਂ ’ਤੇ ਵੀ ਲਾਗੂ ਹੋਵੇਗਾ, ਜਿਨ੍ਹਾਂ ਦੀ ਛੁੱਟੀ ਉਨ੍ਹਾਂ ਦੇ ਵਿਭਾਗ ਵੱਲੋਂ ਪਹਿਲਾਂ ਤੋਂ ਮਨਜ਼ੂਰ ਹੈ ਜਾਂ ਜਿਨ੍ਹਾਂ ਨੇ ਵਿਦੇਸ਼ ਯਾਤਰਾ ਲਈ ਅਪਲਾਈ ਕੀਤਾ ਹੋਇਆ ਹੈ। ਇਸ ਸਰਕੂਲਰ ਦੀ ਕਾਪੀ ਡੀ. ਸੀ. ਦੇ ਨਾਲ-ਨਾਲ ਡੀ. ਈ. ਓ. ਅਤੇ ਉਨ੍ਹਾਂ ਵਿਭਾਗਾਂ ਦੇ ਮੁਖੀਆਂ ਨੂੰ ਭੇਜੀ ਗਈ ਹੈ, ਜਿਨ੍ਹਾਂ ਦੇ ਮੁਲਾਜ਼ਮ ਜਨਗਣਨਾ ਡਿਊਟੀ ’ਚ ਲੱਗੇ ਹੋਏ ਹਨ।