ਚੰਡੀਗੜ੍ਹ: ਕੋਟਕਪੁਰਾ ਗੋਲੀਕਾਂਡ ਮਾਮਲੇ ਵਿੱਚ ਹਾਈ ਕਾਰਟ ਫੈਸਲੇ ਦੀ ਕਾਪੀ ਜਾਰੀ ਕਰ ਦਿੱਤੀ ਹੈ।ਇਸ ਵਿੱਚ ਕੁੰਵਰ ਵਿਜੇ ਪ੍ਰਤਾਪ ਖਿਲਾਫ ਸਖ਼ਤ ਟਿੱਪਣੀ ਕੀਤੀ ਗਈ ਹੈ।ਅਦਾਲਤ ਨੇ ਇਸ ਕੇਸ ਦੀ ਜਾਂਚ ਜਾਰੀ ਰੱਖਣ ਲਈ ਕੁੰਵਰ ਵਿਜੇ ਤੋਂ ਬਿਨ੍ਹਾਂ ਨਵੀਂ ਤਿੰਨ ਮੈਂਬਰੀ SIT ਬਣਾਉਣ ਦੇ ਹੁਕਮ ਦਿੱਤੇ ਹਨ।
ਹਾਈ ਕੋਰਟ ਦੇ ਆਦੇਸ਼ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਰਕਾਰ ਜਾਂ ਪੁਲਿਸ ਨੂੰ ਇਹ SIT ਰਿਪੋਰਟ ਨਹੀਂ ਕਰੇਗੀ।ਇਹ
ਕਾਨੂੰਨ ਦੇ ਅਨੁਸਾਰ ਸਿਰਫ ਸਬੰਧਿਤ ਮੈਜਿਸਟ੍ਰੇਟ ਨੂੰ ਹੀ ਰਿਪੋਰਟ ਕਰੇਗੀ।ਇਸ ਦੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਰਿਟਾਇਰਮੈਂਟ, ਅਸਮਰਥਾ ਜਾਂ ਸਬੰਧਤ ਅਧਿਕਾਰੀ ਦੀ ਮੌਤ ਤੋਂ ਇਲਾਵਾ ਸਰਕਾਰ SIT 'ਚ ਬਦਲਾਅ ਨਹੀਂ ਕਰ ਸਕਦੀ।ਅਦਾਲਤ ਨੇ ਇਹ ਵੀ ਕਿਹਾ ਕਿ ਇਸ ਨਵੀਂ SIT ਵਿੱਚ ਕੁੰਵਰ ਵਿਜੇ ਪ੍ਰਤਾਪ ਦੀ ਰੈਂਕ ਤੋਂ ਉੱਚੇ ਅਹੁੱਦੇ ਦਾ ਘੱਟੋ-ਘੱਟ ਇੱਕ ਅਫ਼ਸਰ ਹੋਣਾ ਚਾਹੀਦਾ ਹੈ।
ਅਦਾਲਤ ਨੇ ਇਹ ਵੀ ਕਿਹਾ ਕਿ, ਸੂਬਾ ਸਰਕਾਰ ਵੱਲੋਂ ਬਣਾਈ ਗਈ SIT ਸਾਂਝੇ ਤੌਰ ਤੇ ਕੰਮ ਕਰੇਗੀ। SIT ਦੇ ਸਾਰੇ ਮੈਂਬਰ ਤਫ਼ਤੀਸ਼ ਦੀ ਹਰੇਕ ਕਾਰਵਾਈ 'ਤੇ ਆਪਣੇ ਦਸਤਖਤ ਇਸ ਤੱਥ ਦੇ ਨਿਸ਼ਾਨ ਵਜੋਂ ਦੇਣਗੇ ਕਿ ਉਹ ਉਕਤ ਜਾਂਚ 'ਤੇ ਸਹਿਮਤ ਹਨ।