ਬਠਿੰਡਾ ਟ੍ਰਿਪਲ ਮਡਰ ਕੇਸ 'ਚ ਨਵਾਂ ਮੋੜ, ਕਾਤਲ ਨੇ ਜੁਰਮ ਕਬੂਲ ਕਰਨ ਮਗਰੋਂ ਚੁੱਕਿਆ ਇਹ ਕੱਦਮ
ਏਬੀਪੀ ਸਾਂਝਾ | 23 Nov 2020 07:47 PM (IST)
ਬਠਿੰਡਾ ਸ਼ਹਿਰ ਦੀ ਕਮਲਾ ਨਹਿਰੂ ਕਲੋਨੀ ਵਿੱਚ ਇੱਕ ਪਰਿਵਾਰ ਦੇ ਤਿੰਨ ਮੈਂਬਰਾਂ ਦੇ ਕਤਲ ਮਾਮਲੇ 'ਚ ਨਵਾਂ ਮੋੜ ਆ ਗਿਆ ਹੈ।ਜਿਸ ਨੋਜਵਾਨ ਨੇ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਹੈ ਨੇ ਵੀਡੀਓ ਬਣਾ ਕੇ ਕਤਲ ਦੀ ਵਾਰਦਾਤ ਕਬੂਲੀ ਹੈ।
ਬਠਿੰਡਾ: ਬਠਿੰਡਾ ਸ਼ਹਿਰ ਦੀ ਕਮਲਾ ਨਹਿਰੂ ਕਲੋਨੀ ਵਿੱਚ ਇੱਕ ਪਰਿਵਾਰ ਦੇ ਤਿੰਨ ਮੈਂਬਰਾਂ ਦੇ ਕਤਲ ਮਾਮਲੇ 'ਚ ਨਵਾਂ ਮੋੜ ਆ ਗਿਆ ਹੈ।ਜਿਸ ਨੋਜਵਾਨ ਨੇ ਇਸ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਹੈ ਨੇ ਵੀਡੀਓ ਬਣਾ ਕੇ ਕਤਲ ਦੀ ਵਾਰਦਾਤ ਕਬੂਲੀ ।ਵੀਡੀਓ 'ਚ ਇਹ ਨੋਜਵਾਨ ਕਹਿ ਰਿਹਾ ਹੈ ਕਿ ਇਸ ਪਰਿਵਾਰ ਨੇ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਸੀ।ਜਿਸ ਤੋਂ ਬਾਅਦ ਅੱਕ ਕੇ ਉਸਨੇ ਪਰਿਵਾਰ ਦਾ ਕਤਲ ਕਰ ਦਿੱਤਾ।ਮੁਲਜ਼ਮ ਨੌਜਵਾਨ ਨੇ ਵੀ ਹੁਣ ਖੁਦਕੁਸ਼ੀ ਕਰ ਲਈ ਹੈ। ਦਰਅਸਲ, ਲੜਕੀ ਅਤੇ ਉਸਦਾ ਪਰਿਵਾਰ ਵਲੋਂ ਮੁਲਜ਼ਮ ਲੜਕੇ ਨੂੰ ਵਿਆਹ ਲਈ ਮਜਬੂਰ ਕੀਤਾ ਜਾ ਰਿਹਾ ਸੀ। ਲੜਕੇ ਨੇ ਇਹ ਗੱਲਾਂ ਦਾ ਖੁਲਾਸਾ ਖੁਦਕੁਸ਼ੀ ਕਰਨ ਤੋਂ ਪਹਿਲਾਂ ਬਣਾਈ ਵੀਡੀਓ ਵਿੱਚ ਕੀਤਾ ਹੈ।ਲੜਕੇ ਨੇ ਕਿਹਾ ਕਿ ਲੜਕੀ ਉਸ ਤੇ ਝੂਠਾ ਪਰਚਾ ਪਾਉਣ ਦੀ ਧਮਕੀ ਵੀ ਦਿੰਦੀ ਸੀ।ਜਿਸ ਮਗਰੋਂ ਅੱਕ ਕੇ ਉਸਨੇ ਤਿੰਨਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ।ਮ੍ਰਿਤਕ ਲੜਕੇ ਦੀ ਪਛਾਣ ਯੁਵਕਰਨ ਵਜੋਂ ਹੋਈ ਹੈ। ਸੋਮਵਾਰ ਨੂੰ ਸ਼ਹਿਰ ਦੇ ਇੱਕ ਮਕਾਨ ’ਚੋਂ ਤਿੰਨ ਲਾਸ਼ਾਂ ਮਿਲਣ ਨਾਲ ਪੂਰੇ ਇਲਾਕੇ ਵਿੱਚ ਸਨਸਨੀ ਫੈਲ ਗਈ ਸੀ। ਇਹ ਲਾਸ਼ਾਂ ਪਰਿਵਾਰ ਦੇ ਮੁਖੀ, ਉਸ ਦੀ ਪਤਨੀ ਤੇ ਧੀ ਦੀਆਂ ਸੀ।ਕਮਲਾ ਨਹਿਰੂ ਕਲੋਨੀ ਦੀ ਕੋਠੀ ਨੰਬਰ 387 ’ਚੋਂ ਮਿਲੀਆਂ ਸੀ।ਮ੍ਰਿਤਕਾਂ ਦੀ ਸ਼ਨਾਖ਼ਤ ਚਰਨਜੀਤ ਸਿੰਘ ਖੋਖਰ, ਉਸ ਦੀ ਪਤਨੀ ਜਸਵਿੰਦਰ ਕੌਰ ਤੇ ਧੀ ਸਿਮਰਨ ਕੌਰ ਵਜੋਂ ਹੋਈ ਹੈ। ਤਿੰਨਾਂ ਦੇ ਸਿਰ ’ਚ ਗੋਲੀ ਲੱਗੀ ਸੀ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਾਣਕਾਰੀ ਮੁਤਾਬਿਕ ਚਰਨਜੀਤ ਸਿੰਘ ਖੋਖਰ ਪਿੰਡ ਬੀਬੀਵਾਲਾ ਦੀ ਕਾਰਪੋਰੇਟ ਸੁਸਾਇਟੀ ਦੇ ਸਕੱਤਰ ਵਜੋਂ ਸੇਵਾਵਾਂ ਨਿਭਾਅ ਰਹੇ ਸੀ। ਅੱਜ ਸਵੇਰੇ ਹੋਰ ਪਰਿਵਾਰਕ ਮੈਂਬਰਾਂ ਨੇ ਇਨ੍ਹਾਂ ਤਿੰਨਾਂ ਨੂੰ ਮ੍ਰਿਤਕ ਹਾਲਤ ਵਿੱਚ ਵੇਖਿਆ।