ਪੜਚੋਲ ਕਰੋ

ਪੰਜਾਬ ਦੇ ਸਾਬਕਾ DGP ਤੇ ਸਾਬਕਾ ਮੰਤਰੀ ਦੇ ਪੁੱਤ ਦੀ ਮੌਤ ਮਾਮਲੇ 'ਚ ਨਵਾਂ ਮੋੜ, 4 ਨੌਕਰਾਂ ਦੇ ਬਿਆਨ ਦਰਜ, ਜਾਣੋ ਹੁਣ ਤੱਕ ਕੀ-ਕੀ ਹੋਇਆ?

ਹਰਿਆਣਾ ਦੇ ਪੰਚਕੂਲਾ ਵਿੱਚ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਦੇ ਪੁੱਤਰ ਅਕੀਲ ਅਖਤਰ ਦੀ ਮੌਤ ਦਾ ਮਾਮਲਾ ਚਰਚਾ ਦੇ ਵਿੱਚ ਬਣਿਆ ਹੋਇਆ ਹੈ। ਅਕਲੀ ਦੀ ਮੌਤ ਦੇ ਰਹੱਸ ਨੂੰ ਖੋਲਣ ਲਈ ਐਸਆਈਟੀ ਨਿਰੰਤਰ ਜੁੱਟੀ ਹੋਈ ਹੈ।

ਹਰਿਆਣਾ ਦੇ ਪੰਚਕੂਲਾ ਵਿੱਚ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਦੇ ਪੁੱਤਰ ਅਕੀਲ ਅਖਤਰ ਦੀ ਮੌਤ ਦਾ ਮਾਮਲਾ ਚਰਚਾ ਦੇ ਵਿੱਚ ਬਣਿਆ ਹੋਇਆ ਹੈ। ਅਕਲੀ ਦੀ ਮੌਤ ਦੇ ਰਹੱਸ ਨੂੰ ਖੋਲਣ ਲਈ ਐਸਆਈਟੀ ਨਿਰੰਤਰ ਜੁੱਟੀ ਹੋਈ ਹੈ। 29 ਨਵੰਬਰ ਨੂੰ ਵੀ ਦੇਰ ਰਾਤ ਤੱਕ ਉਨ੍ਹਾਂ ਦੇ ਚਾਰ ਨੌਕਰਾਂ ਦੇ ਬਿਆਨ ਲਿਖੇ ਗਏ ਹਨ।

ਪੰਚਕੂਲਾ SIT ਟੀਮ ਨੇ ਬੁੱਧਵਾਰ ਨੂੰ ਮੁਸਤਫਾ ਦੀ ਕੋਠੀ 'ਚ ਕੰਮ ਕਰਨ ਵਾਲੇ 4 ਨੌਕਰਾਂ ਨਾਲ ਪੁੱਛਗਿੱਛ ਕੀਤੀ। ਜਦਕਿ 3 ਨੌਕਰਾਂ ਨਾਲ ਵੀਰਵਾਰ ਨੂੰ ਪੁੱਛਗਿੱਛ ਕੀਤੀ ਜਾਵੇਗੀ। ਨੌਕਰਾਂ ਤੋਂ ਸਾਬਕਾ DGP ਅਤੇ ਉਸਦੇ ਪੁੱਤ ਦੇ ਆਪਸੀ ਰਿਸ਼ਤਿਆਂ ਬਾਰੇ ਵੀ ਪੁੱਛਿਆ ਗਿਆ। ਪੁਲਿਸ ਸੂਤਰਾਂ ਅਨੁਸਾਰ, ਨੌਕਰਾਂ ਨੇ ਕੁਝ ਅਜਿਹੀਆਂ ਗੱਲਾਂ ਦੱਸੀਆਂ ਹਨ, ਜਿਨ੍ਹਾਂ ਨਾਲ ਪਿਤਾ-ਪੁੱਤ ਵਿੱਚ ਮਨਮੁਟਾਅ ਦੀ ਗੱਲ ਸਾਹਮਣੇ ਆਈ ਹੈ। ਪੁਲਿਸ ਇਸ ਵੇਲੇ ਉਹਨਾਂ ਬਿਆਨਾਂ ਦੀ ਸਮੀਖਿਆ ਕਰ ਰਹੀ ਹੈ।

ਪੁਲਿਸ ਅਕੀਲ ਦੀ ਪਤਨੀ ਦੇ ਵੱਖਰੇ ਘਰ ਵਿੱਚ ਰਹਿਣ ਦੇ ਕਾਰਨ ਦੀ ਵੀ ਜਾਂਚ ਕਰ ਰਹੀ ਹੈ, ਪਰ ਅਜੇ ਤੱਕ ਉਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਦੱਸਿਆ ਜਾ ਰਿਹਾ ਹੈ ਕਿ ਪਤੀ-ਪਤਨੀ ਦੇ ਝਗੜੇ ਤੋਂ ਬਾਅਦ ਦੋਵੇਂ ਵੱਖ ਰਹਿੰਦੇ ਸਨ। ਪੁਲਿਸ ਇਸ ਦੀ ਵੀ ਪੁਸ਼ਟੀ ਕਰਨ ਵਿੱਚ ਲੱਗੀ ਹੋਈ ਹੈ।

ਅੱਜ ਲਿਆ ਜਾ ਸਕਦਾ ਹੈ ਲਿਖਤ ਦਾ ਸੈਂਪਲ
ਪੁਲਿਸ ਅਜੇ ਤੱਕ ਅਕੀਲ ਅਖ਼ਤਰ ਦੀ ਲਿਖਤ ਦਾ ਸੈਂਪਲ ਨਹੀਂ ਲੈ ਸਕੀ ਹੈ। ਪੁਲਿਸ ਸੂਤਰਾਂ ਅਨੁਸਾਰ, ਅੱਜ ਉਸਦੇ ਕਾਲਜ ਜਾਂ ਯੂਨੀਵਰਸਿਟੀ 'ਚ ਜਾ ਕੇ ਲਿਖਤ ਦੇ ਸੈਂਪਲ ਲਏ ਜਾ ਸਕਦੇ ਹਨ। ਆਮ ਤੌਰ 'ਤੇ ਪੁਲਿਸ ਦਸਤਖਤਾਂ ਨਾਲ ਹੀ ਪੁਸ਼ਟੀ ਕਰ ਲੈਂਦੀ ਹੈ ਅਤੇ ਬੈਂਕ ਤੋਂ ਸਿਗਨੇਚਰ ਲੈਂਦੀ ਹੈ, ਪਰ ਇਹ ਮਾਮਲਾ ਹਾਈ-ਪ੍ਰੋਫਾਈਲ ਹੋਣ ਤੇ ਨੋਟਾਂ ਦੀ ਗਿਣਤੀ ਵੱਧ ਹੋਣ ਕਰਕੇ ਇਸ ਵਾਰ ਵੱਡੇ ਸੈਂਪਲ ਦੀ ਲੋੜ ਪੈ ਗਈ ਹੈ।

1985 ਬੈਚ ਦੇ IPS, ਕੈਪਟਨ ਅਮਰਿੰਦਰ ਦੇ ਕਰੀਬੀ ਰਹੇ ਮੁਸਤਫਾ

ਮੁਹੰਮਦ ਮੁਸਤਫਾ 1985 ਬੈਚ ਦੇ IPS ਅਫ਼ਸਰ ਰਹੇ ਹਨ। ਪੰਜਾਬ 'ਚ ਕਾਂਗਰਸ ਸਰਕਾਰ ਦੇ ਦੌਰਾਨ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ, ਤਦੋਂ ਮੁਸਤਫਾ ਉਨ੍ਹਾਂ ਦੇ ਕਰੀਬੀਆਂ 'ਚ ਗਿਣੇ ਜਾਂਦੇ ਸਨ। ਹਾਲਾਂਕਿ, ਜਦੋਂ ਕੈਪਟਨ ਨੇ ਮੁਸਤਫਾ ਨੂੰ ਪੰਜਾਬ ਪੁਲਿਸ ਦਾ DGP ਨਹੀਂ ਬਣਾਇਆ ਤਾਂ ਦੋਵਾਂ ਦੇ ਰਿਸ਼ਤੇ ਖਰਾਬ ਹੋ ਗਏ। ਕੈਪਟਨ ਨੇ ਜਦੋਂ ਦਿਨਕਰ ਗੁਪਤਾ ਨੂੰ DGP ਨਿਯੁਕਤ ਕੀਤਾ, ਤਾਂ ਸੀਨੀਅਰਟੀ ਦਾ ਹਵਾਲਾ ਦੇ ਕੇ ਮੁਸਤਫਾ ਸਿੱਧੇ ਸੁਪਰੀਮ ਕੋਰਟ ਚਲੇ ਗਏ, ਪਰ ਸੁਪਰੀਮ ਕੋਰਟ ਨੇ ਉਨ੍ਹਾਂ ਦੀ ਅਰਜ਼ੀ ਰੱਦ ਕਰ ਦਿੱਤਾ।

ਇਸ ਤੋਂ ਬਾਅਦ 2021 'ਚ ਮੁਸਤਫਾ ਰਿਟਾਇਰ ਹੋ ਗਏ। ਉਸੇ ਸਾਲ ਜਦੋਂ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾਇਆ, ਤਾਂ ਮੁਸਤਫਾ ਦੁਬਾਰਾ ਕਾਂਗਰਸ 'ਚ ਸਰਗਰਮ ਹੋ ਗਏ। ਉਨ੍ਹਾਂ ਨੇ ਖੁੱਲ੍ਹੇ ਤੌਰ 'ਤੇ ਕੈਪਟਨ ਦੇ ਖਿਲਾਫ਼ ਬਿਆਨਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਇਸ ਦੌਰਾਨ ਉਹ ਨਵਜੋਤ ਸਿੱਧੂ ਦੇ ਸਲਾਹਕਾਰ ਵੀ ਰਹੇ।

ਕਾਂਗਰਸ ਸਰਕਾਰ 'ਚ ਕੈਬਨਿਟ ਮੰਤਰੀ ਰਹੀ ਪਤਨੀ ਰਜ਼ੀਆ ਸੁਲਤਾਨਾ

ਮੁਹੰਮਦ ਮੁਸਤਫਾ ਦੀ ਪਤਨੀ ਰਜ਼ੀਆ ਸੁਲਤਾਨਾ ਨੇ ਸਾਲ 2000 ਦੇ ਸ਼ੁਰੂ 'ਚ ਰਾਜਨੀਤੀ 'ਚ ਕਦਮ ਰੱਖਿਆ। ਉਸ ਤੋਂ ਬਾਅਦ 2002 ਅਤੇ 2007 'ਚ ਲਗਾਤਾਰ ਦੋ ਵਾਰ ਮਾਲੇਰਕੋਟਲਾ ਤੋਂ ਕਾਂਗਰਸ ਦੀ ਟਿਕਟ 'ਤੇ ਵਿਧਾਇਕ ਰਹੀ। 2012 'ਚ ਉਹ ਚੋਣ ਹਾਰ ਗਈ, ਪਰ 2017 'ਚ ਮੁੜ ਚੋਣ ਜਿੱਤ ਕੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ 'ਚ ਮੰਤਰੀ ਦਾ ਅਹੁਦਾ ਮਿਲਿਆ।

2021 'ਚ ਜਦੋਂ ਕੈਪਟਨ ਦੀ ਥਾਂ ਚਰਨਜੀਤ ਚੰਨੀ ਮੁੱਖ ਮੰਤਰੀ ਬਣੇ, ਤਾਂ ਰਜ਼ੀਆ ਨੂੰ ਦੁਬਾਰਾ ਮੰਤਰੀ ਬਣਾਇਆ ਗਿਆ। ਇਸ ਦੌਰਾਨ ਨਵਜੋਤ ਸਿੱਧੂ ਨੇ ਚੰਨੀ ਨਾਲ ਨਾਰਾਜ਼ਗੀ ਜਤਾਉਂਦੇ ਹੋਏ ਪੰਜਾਬ ਕਾਂਗਰਸ ਦੇ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ, ਤਾਂ ਰਜ਼ੀਆ ਨੇ ਵੀ ਉਨ੍ਹਾਂ ਦੇ ਸਮਰਥਨ 'ਚ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਬਾਅਦ 'ਚ ਇੱਕ ਕੈਬਨਿਟ ਮੀਟਿੰਗ 'ਚ ਸ਼ਾਮਲ ਹੋ ਕੇ ਉਨ੍ਹਾਂ ਨੇ ਆਪਣਾ ਅਸਤੀਫਾ ਵਾਪਸ ਲੈ ਲਿਆ। 2022 ਦੀ ਚੋਣ 'ਚ ਰਜ਼ੀਆ ਸੁਲਤਾਨਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੋਲੋਂ ਚੋਣ ਹਾਰ ਗਈ।

ਮੁਸਤਫਾ ਦੀ ਨੂੂੰਹ ਰਹੀ ਪੰਜਾਬ ਵਕਫ਼ ਬੋਰਡ ਦੀ ਚੇਅਰਪਰਸਨ

ਮੁਹੰਮਦ ਮੁਸਤਫਾ ਦੀ ਨੂੰਹ ਨੂੰ ਲਗਭਗ 4 ਸਾਲ ਪਹਿਲਾਂ ਪੰਜਾਬ ਵਕਫ਼ ਬੋਰਡ ਦੀ ਚੇਅਰਪਰਸਨ ਨਿਯੁਕਤ ਕੀਤਾ ਗਿਆ ਸੀ। ਇਹ ਨਿਯੁਕਤੀ ਉਸ ਸਮੇਂ ਕਾਫ਼ੀ ਚਰਚਾ 'ਚ ਰਹੀ ਸੀ, ਕਿਉਂਕਿ ਉਸ ਵੇਲੇ ਵਕਫ਼ ਬੋਰਡ ਦਾ ਚੇਅਰਪਰਸਨ ਦਾ ਅਹੁਦਾ ਇੱਕ ਮਹੀਨੇ ਤੋਂ ਖਾਲੀ ਪਿਆ ਸੀ। ਉਨ੍ਹਾਂ ਦੀ ਨਿਯੁਕਤੀ ਸ਼ਨੀਵਾਰ ਦੇ ਦਿਨ ਹੋਈ ਸੀ, ਜੋ ਕਿ ਛੁੱਟੀ ਦਾ ਦਿਨ ਹੁੰਦਾ ਹੈ।

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਸਕੂਲ ਵੇਲੇ ਸਿਰਫ ਪੜ੍ਹਾਈ ਕਰਵਾਉਣਗੇ ਅਧਿਆਪਕ, ਸਿੱਖਿਆ ਵਿਭਾਗ ਦਾ ਵੱਡਾ ਫੈਸਲਾ; ਜਾਣੋ ਨਵੇਂ ਹੁਕਮ
ਸਕੂਲ ਵੇਲੇ ਸਿਰਫ ਪੜ੍ਹਾਈ ਕਰਵਾਉਣਗੇ ਅਧਿਆਪਕ, ਸਿੱਖਿਆ ਵਿਭਾਗ ਦਾ ਵੱਡਾ ਫੈਸਲਾ; ਜਾਣੋ ਨਵੇਂ ਹੁਕਮ
ਸਾਬਕਾ ਵਿਦੇਸ਼ ਮੰਤਰੀ ਦੇ ਪਤੀ ਸਵਰਾਜ ਕੌਸ਼ਲ ਦਾ ਦੇਹਾਂਤ, ਲੰਮੇਂ ਸਮੇਂ ਤੋਂ ਸਨ ਬਿਮਾਰ; ਸਿਆਸੀ ਜਗਤ 'ਚ ਸੋਗ ਦੀ ਲਹਿਰ
ਸਾਬਕਾ ਵਿਦੇਸ਼ ਮੰਤਰੀ ਦੇ ਪਤੀ ਸਵਰਾਜ ਕੌਸ਼ਲ ਦਾ ਦੇਹਾਂਤ, ਲੰਮੇਂ ਸਮੇਂ ਤੋਂ ਸਨ ਬਿਮਾਰ; ਸਿਆਸੀ ਜਗਤ 'ਚ ਸੋਗ ਦੀ ਲਹਿਰ
ਵੱਡੀ ਖ਼ਬਰ! ਪੰਜਾਬ ਦੇ ਗਵਰਨਰ ਨੇ ਬਦਲਿਆ ਪੰਜਾਬ ਰਾਜ ਭਵਨ ਦਾ ਨਾਮ
ਵੱਡੀ ਖ਼ਬਰ! ਪੰਜਾਬ ਦੇ ਗਵਰਨਰ ਨੇ ਬਦਲਿਆ ਪੰਜਾਬ ਰਾਜ ਭਵਨ ਦਾ ਨਾਮ
Dharmendra Asthi Visarjan: ਧਰਮਿੰਦਰ ਦੀਆਂ ਅਸਥੀਆਂ ਦੇ ਵਿਸਰਜਨ ਲਈ ਘਾਟ 'ਤੇ ਨਹੀਂ ਗਏ ਸੰਨੀ ਅਤੇ ਬੌਬੀ, ਪੋਤੇ ਕਰਨ ਨੇ ਕੀਤਾ ਅਸਥੀ ਪ੍ਰਵਾਹ; ਜਾਣੋ ਵਜ੍ਹਾ...
ਧਰਮਿੰਦਰ ਦੀਆਂ ਅਸਥੀਆਂ ਦੇ ਵਿਸਰਜਨ ਲਈ ਘਾਟ 'ਤੇ ਨਹੀਂ ਗਏ ਸੰਨੀ ਅਤੇ ਬੌਬੀ, ਪੋਤੇ ਕਰਨ ਨੇ ਕੀਤਾ ਅਸਥੀ ਪ੍ਰਵਾਹ; ਜਾਣੋ ਵਜ੍ਹਾ...
Advertisement

ਵੀਡੀਓਜ਼

Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha
Fatehgarh Sahib News | ਹੱਡਾਂ ਰੋੜੀ ਨੇੜੇ ਅਵਾਰਾ ਕੁੱਤਿਆਂ ਕੋਲੋਂ ਮਿਲਿਆ 7 ਮਹੀਨੇ ਦੇ ਬੱਚੇ ਦਾ ਭਰੂਣ |Abp Sanjha
Aam Aadmi Party | ਮਨਰੇਗਾ ਘੋਟਾਲੇ 'ਚ 25 ਅਧਿਕਾਰੀਆਂ 'ਤੇ ਕਾਰਵਾਈ 2 ਕਰੋੜ ਦੀ ਜਾਇਦਾਦ ਕੀਤੀ ਜ਼ਬਤ |Abp Sanjha
Big Breaking News | PU Senate Election ਨੂੰ ਮਿਲੀ ਹਰੀ ਝੰਡੀ, 2026 'ਚ ਹੋਣਗੀਆਂ ਚੋਣਾਂ  | Panjab University
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸਕੂਲ ਵੇਲੇ ਸਿਰਫ ਪੜ੍ਹਾਈ ਕਰਵਾਉਣਗੇ ਅਧਿਆਪਕ, ਸਿੱਖਿਆ ਵਿਭਾਗ ਦਾ ਵੱਡਾ ਫੈਸਲਾ; ਜਾਣੋ ਨਵੇਂ ਹੁਕਮ
ਸਕੂਲ ਵੇਲੇ ਸਿਰਫ ਪੜ੍ਹਾਈ ਕਰਵਾਉਣਗੇ ਅਧਿਆਪਕ, ਸਿੱਖਿਆ ਵਿਭਾਗ ਦਾ ਵੱਡਾ ਫੈਸਲਾ; ਜਾਣੋ ਨਵੇਂ ਹੁਕਮ
ਸਾਬਕਾ ਵਿਦੇਸ਼ ਮੰਤਰੀ ਦੇ ਪਤੀ ਸਵਰਾਜ ਕੌਸ਼ਲ ਦਾ ਦੇਹਾਂਤ, ਲੰਮੇਂ ਸਮੇਂ ਤੋਂ ਸਨ ਬਿਮਾਰ; ਸਿਆਸੀ ਜਗਤ 'ਚ ਸੋਗ ਦੀ ਲਹਿਰ
ਸਾਬਕਾ ਵਿਦੇਸ਼ ਮੰਤਰੀ ਦੇ ਪਤੀ ਸਵਰਾਜ ਕੌਸ਼ਲ ਦਾ ਦੇਹਾਂਤ, ਲੰਮੇਂ ਸਮੇਂ ਤੋਂ ਸਨ ਬਿਮਾਰ; ਸਿਆਸੀ ਜਗਤ 'ਚ ਸੋਗ ਦੀ ਲਹਿਰ
ਵੱਡੀ ਖ਼ਬਰ! ਪੰਜਾਬ ਦੇ ਗਵਰਨਰ ਨੇ ਬਦਲਿਆ ਪੰਜਾਬ ਰਾਜ ਭਵਨ ਦਾ ਨਾਮ
ਵੱਡੀ ਖ਼ਬਰ! ਪੰਜਾਬ ਦੇ ਗਵਰਨਰ ਨੇ ਬਦਲਿਆ ਪੰਜਾਬ ਰਾਜ ਭਵਨ ਦਾ ਨਾਮ
Dharmendra Asthi Visarjan: ਧਰਮਿੰਦਰ ਦੀਆਂ ਅਸਥੀਆਂ ਦੇ ਵਿਸਰਜਨ ਲਈ ਘਾਟ 'ਤੇ ਨਹੀਂ ਗਏ ਸੰਨੀ ਅਤੇ ਬੌਬੀ, ਪੋਤੇ ਕਰਨ ਨੇ ਕੀਤਾ ਅਸਥੀ ਪ੍ਰਵਾਹ; ਜਾਣੋ ਵਜ੍ਹਾ...
ਧਰਮਿੰਦਰ ਦੀਆਂ ਅਸਥੀਆਂ ਦੇ ਵਿਸਰਜਨ ਲਈ ਘਾਟ 'ਤੇ ਨਹੀਂ ਗਏ ਸੰਨੀ ਅਤੇ ਬੌਬੀ, ਪੋਤੇ ਕਰਨ ਨੇ ਕੀਤਾ ਅਸਥੀ ਪ੍ਰਵਾਹ; ਜਾਣੋ ਵਜ੍ਹਾ...
ਨਸ਼ੇ 'ਚ ਧੁੱਤ ASI ਨੇ 10 ਗੱਡੀਆਂ ਨੂੰ ਮਾਰੀ ਟੱਕਰ, ਕਈ ਹੋਏ ਜ਼ਖ਼ਮੀ; ਫਿਰ ਜੋ ਹੋਇਆ...
ਨਸ਼ੇ 'ਚ ਧੁੱਤ ASI ਨੇ 10 ਗੱਡੀਆਂ ਨੂੰ ਮਾਰੀ ਟੱਕਰ, ਕਈ ਹੋਏ ਜ਼ਖ਼ਮੀ; ਫਿਰ ਜੋ ਹੋਇਆ...
ਪੰਜਾਬ ਦੀ ਸਿਆਸਤ ‘ਚ ਮੱਚੀ ਹਲਚਲ, ਆਹ ਆਗੂ ਭਾਜਪਾ ‘ਚ ਹੋਏ ਸ਼ਾਮਲ
ਪੰਜਾਬ ਦੀ ਸਿਆਸਤ ‘ਚ ਮੱਚੀ ਹਲਚਲ, ਆਹ ਆਗੂ ਭਾਜਪਾ ‘ਚ ਹੋਏ ਸ਼ਾਮਲ
ਹੈਰੀ ਬਾਕਸਰ ਦੀ ਗੋਲਡੀ ਬਰਾੜ ਨੂੰ ਖੁੱਲ੍ਹੀ ਧਮਕੀ! ਆਪਣੀ ਆਖਰੀ ਖਵਾਹਿਸ਼ ਪੂਰੀ ਕਰ ਲੈ, ਅਗਲਾ ਨੰਬਰ ਤੇਰਾ...
ਹੈਰੀ ਬਾਕਸਰ ਦੀ ਗੋਲਡੀ ਬਰਾੜ ਨੂੰ ਖੁੱਲ੍ਹੀ ਧਮਕੀ! ਆਪਣੀ ਆਖਰੀ ਖਵਾਹਿਸ਼ ਪੂਰੀ ਕਰ ਲੈ, ਅਗਲਾ ਨੰਬਰ ਤੇਰਾ...
ਸ਼ਾਮ ਹੁੰਦਿਆਂ ਹੀ ਅਸਮਾਨ 'ਚ ਰੱਖੋ ਨਜ਼ਰ, ਸੂਪਰਮੂਨ ਪੂਰੀ ਕਰ ਸਕਦਾ ਤੁਹਾਡੀ Wish
ਸ਼ਾਮ ਹੁੰਦਿਆਂ ਹੀ ਅਸਮਾਨ 'ਚ ਰੱਖੋ ਨਜ਼ਰ, ਸੂਪਰਮੂਨ ਪੂਰੀ ਕਰ ਸਕਦਾ ਤੁਹਾਡੀ Wish
Embed widget