ਹਰਿਆਣਾ ਦੇ ਪੰਚਕੂਲਾ ਵਿੱਚ ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਦੇ ਪੁੱਤਰ ਅਕੀਲ ਅਖਤਰ ਦੀ ਮੌਤ ਦਾ ਮਾਮਲਾ ਚਰਚਾ ਦੇ ਵਿੱਚ ਬਣਿਆ ਹੋਇਆ ਹੈ। ਅਕਲੀ ਦੀ ਮੌਤ ਦੇ ਰਹੱਸ ਨੂੰ ਖੋਲਣ ਲਈ ਐਸਆਈਟੀ ਨਿਰੰਤਰ ਜੁੱਟੀ ਹੋਈ ਹੈ। 29 ਨਵੰਬਰ ਨੂੰ ਵੀ ਦੇਰ ਰਾਤ ਤੱਕ ਉਨ੍ਹਾਂ ਦੇ ਚਾਰ ਨੌਕਰਾਂ ਦੇ ਬਿਆਨ ਲਿਖੇ ਗਏ ਹਨ।

Continues below advertisement

ਪੰਚਕੂਲਾ SIT ਟੀਮ ਨੇ ਬੁੱਧਵਾਰ ਨੂੰ ਮੁਸਤਫਾ ਦੀ ਕੋਠੀ 'ਚ ਕੰਮ ਕਰਨ ਵਾਲੇ 4 ਨੌਕਰਾਂ ਨਾਲ ਪੁੱਛਗਿੱਛ ਕੀਤੀ। ਜਦਕਿ 3 ਨੌਕਰਾਂ ਨਾਲ ਵੀਰਵਾਰ ਨੂੰ ਪੁੱਛਗਿੱਛ ਕੀਤੀ ਜਾਵੇਗੀ। ਨੌਕਰਾਂ ਤੋਂ ਸਾਬਕਾ DGP ਅਤੇ ਉਸਦੇ ਪੁੱਤ ਦੇ ਆਪਸੀ ਰਿਸ਼ਤਿਆਂ ਬਾਰੇ ਵੀ ਪੁੱਛਿਆ ਗਿਆ। ਪੁਲਿਸ ਸੂਤਰਾਂ ਅਨੁਸਾਰ, ਨੌਕਰਾਂ ਨੇ ਕੁਝ ਅਜਿਹੀਆਂ ਗੱਲਾਂ ਦੱਸੀਆਂ ਹਨ, ਜਿਨ੍ਹਾਂ ਨਾਲ ਪਿਤਾ-ਪੁੱਤ ਵਿੱਚ ਮਨਮੁਟਾਅ ਦੀ ਗੱਲ ਸਾਹਮਣੇ ਆਈ ਹੈ। ਪੁਲਿਸ ਇਸ ਵੇਲੇ ਉਹਨਾਂ ਬਿਆਨਾਂ ਦੀ ਸਮੀਖਿਆ ਕਰ ਰਹੀ ਹੈ।

ਪੁਲਿਸ ਅਕੀਲ ਦੀ ਪਤਨੀ ਦੇ ਵੱਖਰੇ ਘਰ ਵਿੱਚ ਰਹਿਣ ਦੇ ਕਾਰਨ ਦੀ ਵੀ ਜਾਂਚ ਕਰ ਰਹੀ ਹੈ, ਪਰ ਅਜੇ ਤੱਕ ਉਸ ਬਾਰੇ ਕੁਝ ਪਤਾ ਨਹੀਂ ਲੱਗ ਸਕਿਆ। ਦੱਸਿਆ ਜਾ ਰਿਹਾ ਹੈ ਕਿ ਪਤੀ-ਪਤਨੀ ਦੇ ਝਗੜੇ ਤੋਂ ਬਾਅਦ ਦੋਵੇਂ ਵੱਖ ਰਹਿੰਦੇ ਸਨ। ਪੁਲਿਸ ਇਸ ਦੀ ਵੀ ਪੁਸ਼ਟੀ ਕਰਨ ਵਿੱਚ ਲੱਗੀ ਹੋਈ ਹੈ।

Continues below advertisement

ਅੱਜ ਲਿਆ ਜਾ ਸਕਦਾ ਹੈ ਲਿਖਤ ਦਾ ਸੈਂਪਲਪੁਲਿਸ ਅਜੇ ਤੱਕ ਅਕੀਲ ਅਖ਼ਤਰ ਦੀ ਲਿਖਤ ਦਾ ਸੈਂਪਲ ਨਹੀਂ ਲੈ ਸਕੀ ਹੈ। ਪੁਲਿਸ ਸੂਤਰਾਂ ਅਨੁਸਾਰ, ਅੱਜ ਉਸਦੇ ਕਾਲਜ ਜਾਂ ਯੂਨੀਵਰਸਿਟੀ 'ਚ ਜਾ ਕੇ ਲਿਖਤ ਦੇ ਸੈਂਪਲ ਲਏ ਜਾ ਸਕਦੇ ਹਨ। ਆਮ ਤੌਰ 'ਤੇ ਪੁਲਿਸ ਦਸਤਖਤਾਂ ਨਾਲ ਹੀ ਪੁਸ਼ਟੀ ਕਰ ਲੈਂਦੀ ਹੈ ਅਤੇ ਬੈਂਕ ਤੋਂ ਸਿਗਨੇਚਰ ਲੈਂਦੀ ਹੈ, ਪਰ ਇਹ ਮਾਮਲਾ ਹਾਈ-ਪ੍ਰੋਫਾਈਲ ਹੋਣ ਤੇ ਨੋਟਾਂ ਦੀ ਗਿਣਤੀ ਵੱਧ ਹੋਣ ਕਰਕੇ ਇਸ ਵਾਰ ਵੱਡੇ ਸੈਂਪਲ ਦੀ ਲੋੜ ਪੈ ਗਈ ਹੈ।

1985 ਬੈਚ ਦੇ IPS, ਕੈਪਟਨ ਅਮਰਿੰਦਰ ਦੇ ਕਰੀਬੀ ਰਹੇ ਮੁਸਤਫਾ

ਮੁਹੰਮਦ ਮੁਸਤਫਾ 1985 ਬੈਚ ਦੇ IPS ਅਫ਼ਸਰ ਰਹੇ ਹਨ। ਪੰਜਾਬ 'ਚ ਕਾਂਗਰਸ ਸਰਕਾਰ ਦੇ ਦੌਰਾਨ ਜਦੋਂ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸਨ, ਤਦੋਂ ਮੁਸਤਫਾ ਉਨ੍ਹਾਂ ਦੇ ਕਰੀਬੀਆਂ 'ਚ ਗਿਣੇ ਜਾਂਦੇ ਸਨ। ਹਾਲਾਂਕਿ, ਜਦੋਂ ਕੈਪਟਨ ਨੇ ਮੁਸਤਫਾ ਨੂੰ ਪੰਜਾਬ ਪੁਲਿਸ ਦਾ DGP ਨਹੀਂ ਬਣਾਇਆ ਤਾਂ ਦੋਵਾਂ ਦੇ ਰਿਸ਼ਤੇ ਖਰਾਬ ਹੋ ਗਏ। ਕੈਪਟਨ ਨੇ ਜਦੋਂ ਦਿਨਕਰ ਗੁਪਤਾ ਨੂੰ DGP ਨਿਯੁਕਤ ਕੀਤਾ, ਤਾਂ ਸੀਨੀਅਰਟੀ ਦਾ ਹਵਾਲਾ ਦੇ ਕੇ ਮੁਸਤਫਾ ਸਿੱਧੇ ਸੁਪਰੀਮ ਕੋਰਟ ਚਲੇ ਗਏ, ਪਰ ਸੁਪਰੀਮ ਕੋਰਟ ਨੇ ਉਨ੍ਹਾਂ ਦੀ ਅਰਜ਼ੀ ਰੱਦ ਕਰ ਦਿੱਤਾ।

ਇਸ ਤੋਂ ਬਾਅਦ 2021 'ਚ ਮੁਸਤਫਾ ਰਿਟਾਇਰ ਹੋ ਗਏ। ਉਸੇ ਸਾਲ ਜਦੋਂ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾਇਆ, ਤਾਂ ਮੁਸਤਫਾ ਦੁਬਾਰਾ ਕਾਂਗਰਸ 'ਚ ਸਰਗਰਮ ਹੋ ਗਏ। ਉਨ੍ਹਾਂ ਨੇ ਖੁੱਲ੍ਹੇ ਤੌਰ 'ਤੇ ਕੈਪਟਨ ਦੇ ਖਿਲਾਫ਼ ਬਿਆਨਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਇਸ ਦੌਰਾਨ ਉਹ ਨਵਜੋਤ ਸਿੱਧੂ ਦੇ ਸਲਾਹਕਾਰ ਵੀ ਰਹੇ।

ਕਾਂਗਰਸ ਸਰਕਾਰ 'ਚ ਕੈਬਨਿਟ ਮੰਤਰੀ ਰਹੀ ਪਤਨੀ ਰਜ਼ੀਆ ਸੁਲਤਾਨਾ

ਮੁਹੰਮਦ ਮੁਸਤਫਾ ਦੀ ਪਤਨੀ ਰਜ਼ੀਆ ਸੁਲਤਾਨਾ ਨੇ ਸਾਲ 2000 ਦੇ ਸ਼ੁਰੂ 'ਚ ਰਾਜਨੀਤੀ 'ਚ ਕਦਮ ਰੱਖਿਆ। ਉਸ ਤੋਂ ਬਾਅਦ 2002 ਅਤੇ 2007 'ਚ ਲਗਾਤਾਰ ਦੋ ਵਾਰ ਮਾਲੇਰਕੋਟਲਾ ਤੋਂ ਕਾਂਗਰਸ ਦੀ ਟਿਕਟ 'ਤੇ ਵਿਧਾਇਕ ਰਹੀ। 2012 'ਚ ਉਹ ਚੋਣ ਹਾਰ ਗਈ, ਪਰ 2017 'ਚ ਮੁੜ ਚੋਣ ਜਿੱਤ ਕੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ 'ਚ ਮੰਤਰੀ ਦਾ ਅਹੁਦਾ ਮਿਲਿਆ।

2021 'ਚ ਜਦੋਂ ਕੈਪਟਨ ਦੀ ਥਾਂ ਚਰਨਜੀਤ ਚੰਨੀ ਮੁੱਖ ਮੰਤਰੀ ਬਣੇ, ਤਾਂ ਰਜ਼ੀਆ ਨੂੰ ਦੁਬਾਰਾ ਮੰਤਰੀ ਬਣਾਇਆ ਗਿਆ। ਇਸ ਦੌਰਾਨ ਨਵਜੋਤ ਸਿੱਧੂ ਨੇ ਚੰਨੀ ਨਾਲ ਨਾਰਾਜ਼ਗੀ ਜਤਾਉਂਦੇ ਹੋਏ ਪੰਜਾਬ ਕਾਂਗਰਸ ਦੇ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇ ਦਿੱਤਾ, ਤਾਂ ਰਜ਼ੀਆ ਨੇ ਵੀ ਉਨ੍ਹਾਂ ਦੇ ਸਮਰਥਨ 'ਚ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਬਾਅਦ 'ਚ ਇੱਕ ਕੈਬਨਿਟ ਮੀਟਿੰਗ 'ਚ ਸ਼ਾਮਲ ਹੋ ਕੇ ਉਨ੍ਹਾਂ ਨੇ ਆਪਣਾ ਅਸਤੀਫਾ ਵਾਪਸ ਲੈ ਲਿਆ। 2022 ਦੀ ਚੋਣ 'ਚ ਰਜ਼ੀਆ ਸੁਲਤਾਨਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੋਲੋਂ ਚੋਣ ਹਾਰ ਗਈ।

ਮੁਸਤਫਾ ਦੀ ਨੂੂੰਹ ਰਹੀ ਪੰਜਾਬ ਵਕਫ਼ ਬੋਰਡ ਦੀ ਚੇਅਰਪਰਸਨ

ਮੁਹੰਮਦ ਮੁਸਤਫਾ ਦੀ ਨੂੰਹ ਨੂੰ ਲਗਭਗ 4 ਸਾਲ ਪਹਿਲਾਂ ਪੰਜਾਬ ਵਕਫ਼ ਬੋਰਡ ਦੀ ਚੇਅਰਪਰਸਨ ਨਿਯੁਕਤ ਕੀਤਾ ਗਿਆ ਸੀ। ਇਹ ਨਿਯੁਕਤੀ ਉਸ ਸਮੇਂ ਕਾਫ਼ੀ ਚਰਚਾ 'ਚ ਰਹੀ ਸੀ, ਕਿਉਂਕਿ ਉਸ ਵੇਲੇ ਵਕਫ਼ ਬੋਰਡ ਦਾ ਚੇਅਰਪਰਸਨ ਦਾ ਅਹੁਦਾ ਇੱਕ ਮਹੀਨੇ ਤੋਂ ਖਾਲੀ ਪਿਆ ਸੀ। ਉਨ੍ਹਾਂ ਦੀ ਨਿਯੁਕਤੀ ਸ਼ਨੀਵਾਰ ਦੇ ਦਿਨ ਹੋਈ ਸੀ, ਜੋ ਕਿ ਛੁੱਟੀ ਦਾ ਦਿਨ ਹੁੰਦਾ ਹੈ।