ਚੰਡੀਗੜ੍ਹ : ਪੰਜਾਬ ਵਿੱਚ ਇੱਕ ਨਵੰਬਰ ਤੋਂ ਬਿਜਲੀ ਮਹਿੰਗੀ ਹੋ ਜਾਵੇਗੀ। ਪੰਜਾਬ ਸਰਕਾਰ ਨੇ ਇਸ ਬਾਰੇ ਨੋਟੀਫ਼ਿਕੇਸ਼ਨ ਜਾਰੀ ਵੀ ਕਰ ਦਿੱਤਾ ਹੈ, ਜਿਸ 'ਚ ਕਿਹਾ ਗਿਆ ਹੈ ਕਿ ਬਿਜਲੀ ਦੀ ਵਰਤੋਂ, ਵੇਚਣ ਵਾਲਿਆਂ ਨੂੰ 2 ਫ਼ੀਸਦੀ ਦੇ ਕਰੀਬ ਬਿਜਲੀ 'ਤੇ ਕਰ ਦੀ ਅਦਾਇਗੀ ਕਰਨੀ ਹੋਵੇਗੀ ਜਿਹੜੀ ਕਿ ਕਰੀਬ 12:30 ਪੈਸੇ ਪ੍ਰਤੀ ਯੂਨਿਟ ਦੇ ਕਰੀਬ ਹੋਵੇਗੀ। ਪੰਜਾਬ ਸਰਕਾਰ ਨੇ ਬੀਤੇ ਦਿਨੀਂ ਜਿੱਥੇ ਸਨਅਤੀ ਯੂਨਿਟਾਂ ਨੂੰ 5 ਰੁਪਏ ਬਿਜਲੀ ਦੇਣ ਦਾ ਫ਼ੈਸਲਾ ਕੀਤਾ ਸੀ, ਉੱਥੇ 2 ਫ਼ੀਸਦੀ ਬਿਜਲੀ ਮਹਿੰਗੀ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਫੈਸਲੇ ਬਾਰੇ ਮਿਉਂਸਪਲ ਕੌਾਸਲ, ਨਗਰ ਪੰਚਾਇਤ ਅਤੇ ਮਿਉਂਸਪਲ ਹੱਦ ਵਾਲਿਆਂ ਲਈ ਮਨਜ਼ੂਰੀ ਦਿੱਤੀ ਹੈ ਕਿ ਆਪਣੀ ਹੱਦ 'ਚ ਉਹ ਬਿਜਲੀ ਵੇਚਣ, ਵਰਤੋਂ ਕਰਨ ਵਾਲਿਆਂ ਤੋਂ 2 ਫ਼ੀਸਦੀ ਕਰ ਵਸੂਲ ਕਰ ਸਕਦੇ ਹਨ। ਇਹ ਰਕਮ ਬਿਜਲੀ ਬਿੱਲਾਂ 'ਚ ਹੀ ਲੱਗ ਕੇ ਆਉਣ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ ਬਿਜਲੀ ਦੇ ਬਿੱਲਾਂ 'ਚ 2 ਪੈਸੇ ਗਊ ਕਰ ਵੀ ਵਸੂਲ ਕੀਤਾ ਜਾ ਰਿਹਾ ਹੈ। ਬਿਜਲੀ ਉੱਪਰ 2 ਫ਼ੀਸਦੀ ਕਰ ਲਾਗੂ ਹੋਣ ਨਾਲ ਨਿਗਮਾਂ ਕਮੇਟੀਆਂ ਨੂੰ 300 ਕਰੋੜ ਤੋਂ ਜ਼ਿਆਦਾ ਰਕਮ ਮਿਲਣ ਦੀ ਸੰਭਾਵਨਾ ਹੈ। ਇੰਨਾ ਹੀ ਨਹੀਂ ਪਾਵਰਕੌਮ ਤਾਂ ਹਾਲੇ ਹੋਰ ਵੀ ਬਿਜਲੀ ਮਹਿੰਗੀ ਕਰਨ ਦੀ ਤਾਕ ਵਿੱਚ ਹੈ।