Punjab Breaking News Live 27 June 2024: ਗੋਲਡੀ ਬਰਾੜ ਨਾਲ ਟੰਗਿਆ ਗਿਆ ਉਸਦਾ ਇੱਕ ਹੋਰ ਸਾਥੀ, ਯੋਗ ਕਰਨ ਵਾਲੀ ਕੁੜੀ ਨੇ ਆਰ ਪਾਰ ਦੀ ਲੜਾਈ ਕਰਨ ਦਾ ਕੀਤਾ ਐਲਾਨ, ਹੁਣ ਇਹਨਾਂ ਟੋਲ ਪਲਾਜ਼ਿਆਂ 'ਤੇ ਨਹੀਂ ਦੇਣਾ ਪਵੇਗਾ ਟੋਲ

Punjab Breaking News Live 27 June 2024: ਗੋਲਡੀ ਬਰਾੜ ਨਾਲ ਟੰਗਿਆ ਗਿਆ ਉਸਦਾ ਇੱਕ ਹੋਰ ਸਾਥੀ, ਯੋਗ ਕਰਨ ਵਾਲੀ ਕੁੜੀ ਨੇ ਆਰ ਪਾਰ ਦੀ ਲੜਾਈ ਕਰਨ ਦਾ ਕੀਤਾ ਐਲਾਨ, ਹੁਣ ਇਹਨਾਂ ਟੋਲ ਪਲਾਜ਼ਿਆਂ 'ਤੇ ਨਹੀਂ ਦੇਣਾ ਪਵੇਗਾ ਟੋਲ

ABP Sanjha Last Updated: 27 Jun 2024 12:34 PM
Jalandhar By Election: ਸੁਖਬੀਰ ਬਾਦਲ ਨੇ ਆਪਣੇ ਹੀ ਉਮੀਦਵਾਰ ਨੂੰ ਦਿੱਤਾ ਵੱਡਾ ਝਟਕਾ, ਜਲੰਧਰ ਪੱਛਮੀ ਚੋਣ ਲਈ ਕਰਤਾ ਇਹ ਐਲਾਨ

Akali Dal withdraws support: ਅਕਾਲੀ ਦਲ ਦੇ ਅੰਦਰ ਪੈਦਾ ਹੋਈ ਬਗਾਵਤ ਦਾ ਸੇਕ ਹੁਣ ਜਲੰਧਰ ਪੱਛਮੀ ਜ਼ਿਮਨੀ ਚੋਣ 'ਤੇ ਵੀ ਪੈ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਜਲੰਧਰ ਪੱਛਮੀ ਜ਼ਿਮਨੀ ਚੋਣ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ। ਪਾਰਟੀ ਨੇ ਆਪਣੇ ਉਮੀਦਵਾਰ  ਸੁਰਜੀਤ ਕੌਰ ਤੋਂ ਹਮਾਇਤ ਵਾਪਸ ਲੈ ਲਈ ਹੈ। ਇਹ ਫੈਸਲਾ ਇਸ ਲਈ ਲਿਆ ਗਿਆ ਕਿਉਂਕਿ ਸੁਰਜੀਤ ਕੌਰ ਨੂੰ ਉਮੀਦਵਾਰ ਬਣਾਉਣ ਦੀ ਸਿਫਾਰਿਸ਼ ਬੀਬੀ ਜਗੀਰ ਕੌਰ ਨੇ ਕੀਤੀ ਸੀ ਅਤੇ ਬੀਬੀ ਜਗੀਰ ਕੌਰ ਬਾਗੀ ਧੜੇ ਵਿੱਚ ਸ਼ਾਮਲ ਹੈ। ਹਲਾਂਕਿ ਅਕਾਲੀ ਦਲ ਨੇ ਆਪਣੇ ਉਮੀਦਵਾਰ ਤੋਂ ਹਿਮਾਇਤ ਹੀ ਵਾਪਸ ਲਈ ਹੈ ਪਰ ਫਿਰ ਵੀ ਸੁਰਜੀਤ ਕੌਰ ਅਕਾਲੀ ਦਲ ਦੇ ਚੋਣ ਨਿਸ਼ਾਨ ਤੱਕੜੀ 'ਤੇ ਹੀ ਚੋਣ ਲੜਨਗੇ। ਕਿਉਂਕਿ ਨਾਮਜ਼ਦਗੀਆਂ ਵਾਪਸ ਲੈਣ ਤਰੀਕ ਨਿਕਲ ਚੁੱਕੀ ਹੈ ਇਸ ਲਈ ਸੁਰਜੀਤ ਕੌਰ ਕੋਲ ਅਕਾਲੀ ਦਲ ਦਾ ਚੋਣ ਨਿਸ਼ਾਨ ਤਕੜੀ ਹੀ ਰਹੇਗਾ।

Chandigarh Market Update: ਹੁਣ ਚੰਡੀਗੜ੍ਹ 'ਚ 24 ਘੰਟੇ ਖੁੱਲ੍ਹੀਆਂ ਰਹਿਣਗੀਆਂ ਦੁਕਾਨਾਂ, ਇਹਨਾਂ ਹਦਾਇਤਾਂ ਦੀ ਕਰਨੀ ਪਵੇਗੀ ਪਾਲਣਾ

Chandigarh Market Update: ਚੰਡੀਗੜ੍ਹ ਪ੍ਰਸ਼ਾਸਨ ਨੇ ਲੌਕਡਾਊਨ ਤੋਂ ਕਰੀਬ ਦੋ ਸਾਲ ਬਾਅਦ ਇੱਕ ਵੱਡਾ ਫੈਸਲਾ ਲਿਆ ਹੈ। ਹੁਣ ਚੰਡੀਗੜ੍ਹ ਵਿੱਚ ਸਾਰੀਆਂ ਦੁਕਾਨਾਂ 24 ਘੰਟੇ ਖੋਲ੍ਹਿਆ ਜਾ ਸਕਦੀਆਂ ਹਨ। ਇਸ ਸਬੰਧੀ ਚੰਡੀਗੜ੍ਹ ਪ੍ਰਸ਼ਾਸਨ ਨੇ ਇਜਾਜ਼ਤ ਦੇ ਦਿੱਤੀ ਹੈ। ਚੰਡੀਗੜ੍ਹ ਦੇ ਵਪਾਰੀ ਕਈ ਦਿਨਾਂ ਤੋਂ ਇਸ ਦੀ ਮੰਗ ਕਰ ਰਹੇ ਸਨ। ਹਲਾਂਕਿ ਇਹ ਹੁਕਮ ਸ਼ਰਾਬ ਦੇ ਠੇਕੇ, ਬੀਆਰ ਬਾਰ, ਕਲੱਬਾਂ 'ਤੇ ਲਾਗੂ ਨਹੀਂ ਹੋਵੇਗਾ। 

Kisan Protest: ਸ਼ੰਭੂ ਬਾਰਡਰ 'ਤੇ ਰਸਤੇ ਨੂੰ ਲੈ ਕੇ ਪਏ ਵਿਵਾਦ ਵਿਚਾਲੇ ਰਲੁਦੂ ਸਿੰਘ ਮਾਨਸਾ ਦੀ ਐਂਟਰੀ, ਪੰਧੇਰ ਹੋਰਾਂ ਨੂੰ ਦਿੱਤੀ ਆਹ ਨੇਕ ਸਲਾਹ

Kisan Protest Shambhu Border: ਸ਼ੰਭੂ ਬਾਰਡਰ 'ਤੇ ਚੱਲ ਰਹੇ ਕਿਸਾਨੀ ਮੋਰਚੇ ਅਤੇ ਸਥਾਨਕ ਲੋਕਾਂ ਵਿੱਚ ਹੋਏ ਟਕਰਾਅ ਦੇ ਮੱਦੇਨਜ਼ਰ ਪੰਜਾਬ ਕਿਸਾਨ ਯੂਨੀਅਨ ਦੇ ਮੁੱਖ ਆਗੂ ਰੁਲਦੂ ਸਿੰਘ ਮਾਨਸਾ ਨੇ ਕਿਹਾ ਹੈ ਕਿ ਸ਼ੰਭੂ ਬਾਰਡਰ 'ਤੇ ਬੈਠੇ ਕਿਸਾਨ ਆਗੂਆਂ ਨੂੰ ਸਿਆਣਪ ਵਰਤਦਿਆਂ ਸਥਾਨਕ ਲੋਕਾਂ ਲਈ ਸੜਕ ਦਾ ਇਕ ਪਾਸਾ ਖ਼ਾਲੀ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਦੋਂ  ਦਿੱਲੀ ਵਿੱਚ ਪੱਕਾ ਮੋਰਚਾ ਚੱਲ ਰਿਹਾ ਸੀ ਤਾਂ ਉਸ ਵੇਲੇ ਵੀ ਮਜ਼ਦੂਰਾਂ ਤੇ ਆਮ ਲੋਕਾਂ ਲਈ ਰਸਤੇ ਖ਼ਾਲੀ ਕਰਕੇ ਉਨ੍ਹਾਂ ਦੇ ਲੰਘਣ ਲਈ ਰਸਤਾ ਦਿੱਤਾ ਗਿਆ ਸੀ। ਜੇ ਅਸੀਂ ਸਥਾਨਕ ਲੋਕਾਂ ਨਾਲ ਹੀ ਟਕਰਾਅ ਪੈਦਾ ਕਰ ਲਵਾਂਗੇ ਤਾਂ ਫਿਰ ਸਾਡੀ ਲੜਾਈ ਕਿਸ ਲਈ ਰਹਿ ਜਾਵੇਗੀ।

Punjabi Tourist in Himachal: ਪਿਸਤੌਲ ਕੱਢ ਕੇ ਭਿੜੇ ਪੰਜਾਬੀ ਸੈਲਾਨੀ ਖਿਲਾਫ ਐਕਸ਼ਨ ਮੋਡ 'ਚ ਹਿਮਾਚਲ ਪੁਲਿਸ

Punjabi Tourist in Himachal: ਇਨ੍ਹੀਂ ਦਿਨੀਂ ਹਿਮਾਚਲ ਪ੍ਰਦੇਸ਼ 'ਚ ਪੰਜਾਬ ਤੋਂ ਆਉਣ ਵਾਲੇ ਸੈਲਾਨੀਆਂ ਨਾਲ ਟਕਰਾਅ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਸ ਦੌਰਾਨ ਕੱਲ੍ਹ ਕੁੱਲੂ ਜ਼ਿਲ੍ਹੇ ਦੇ ਮਣੀਕਰਨ ਵਿੱਚ ਪੰਜਾਬ ਦੇ ਸੈਲਾਨੀ ਸਥਾਨਕ ਬੱਸ ਡਰਾਈਵਰ ਨਾਲ ਭਿੜ ਗਏ। ਇਸ ਦੌਰਾਨ ਸਿੱਖ ਨੌਜਵਾਨ ਨੇ ਪਿਸਤੌਲ ਕੱਢ ਲਿਆ। ਇਸ ਦੀ ਵੀਡੀਓ ਸੋਸ਼ਲ ਮੀਡੀਆ ਉਪਰ ਵਾਇਰਲ ਹੋਣ ਮਗਰੋਂ ਕੁੱਲੂ ਪੁਲਿਸ ਐਕਸ਼ਨ ਮੋਡ ਵਿੱਚ ਆ ਗਈ ਹੈ। ਪੁਲਿਸ ਟੀਮ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਕੁੱਲੂ ਪੁਲਿਸ ਇਨੋਵਾ ਕਾਰ ਵਿੱਚ ਆਏ ਸੈਲਾਨੀ ਦੀ ਭਾਲ ਲਈ ਪੰਜਾਬ ਲਈ ਰਵਾਨਾ ਹੋ ਗਈ ਹੈ। ਪੁਲਿਸ ਟੀਮ ਰਿਵਾਲਵਰ ਦਿਖਾਉਣ ਵਾਲੇ ਸੈਲਾਨੀ ਤੋਂ ਪੁੱਛਗਿੱਛ ਕਰੇਗੀ। ਕੁੱਲੂ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। 

ਲੁਧਿਆਣਾ 'ਚ ਹੋਇਆ ਜਲਥਲ! ਆਖਰ ਗਰਮੀ ਨੂੰ ਲੱਗ ਗਈ ਬ੍ਰੇਕ

Rain in Ludhiana: ਲੁਧਿਆਣਾ ਵਾਸੀਆਂ ਨੂੰ ਆਖਰ ਗਰਮੀ ਤੋਂ ਰਾਹਤ ਮਿਲੀ ਹੈ। ਸ਼ਹਿਰ ਵਿੱਚ ਅੱਜ ਸਵੇਰੇ ਮੋਹਲੇਧਾਰ ਬਾਰਸ਼ ਹੋਈ। ਸ਼ਹਿਰ ਵਿੱਚ ਸਾਢੇ ਛੇ ਵਜੇ ਤੋਂ ਹੀ ਮੀਂਹ ਪੈਣਾ ਸ਼ੁਰੂ ਹੋ ਗਿਆ। ਇਸ ਲਈ ਸਵੇਰ ਤੋਂ ਹੀ ਠੰਢੀਆਂ ਹਵਾਵਾਂ ਚੱਲ ਰਹੀਆਂ ਹਨ। ਬਾਰਸ਼ ਨਾਲ ਜਿੱਥੇ ਕਿਸਾਨਾਂ ਦੇ ਚਿਹਰੇ ਖਿੜ੍ਹ ਗਏ ਹਨ, ਉੱਥੇ ਹੀ ਸ਼ਹਿਰੀਆਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਮੌਸਮ ਵਿਭਾਗ ਅਨੁਸਾਰ ਅੱਜ ਲੁਧਿਆਣਾ ਦਾ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਤੇ ਘੱਟੋ-ਘੱਟ ਤਾਪਮਾਨ 28 ਡਿਗਰੀ ਰਹੇਗਾ। ਅਗਲੇ ਦੋ ਦਿਨ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ। ਸ਼ਹਿਰ ਵਿੱਚ ਹਵਾ ਦੀ ਰਫ਼ਤਾਰ ਵੀ ਅੱਜ 16 ਕਿਲੋਮੀਟਰ ਪ੍ਰਤੀ 

Accident News: ਕਾਠਵਾਲਾ ਪੁੱਲ 'ਤੇ ਵਾਪਰਿਆ ਭਿਆਨਕ ਹਾਦਸਾ, 2 ਦੀ ਮੌਤ, 4 ਜ਼ਖ਼ਮੀ

Accident News: ਬੀਤੀ ਰਾਤ ਪਠਾਨਕੋਟ ਦੇ ਕਾਠਵਾਲਾ ਪੁੱਲ ਕੋਲ ਭਿਆਨਕ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਇੱਥੇ ਕਾਰ ਬੇਕਾਬੂ ਹੋ ਕੇ ਨਹਿਰ ਵਿੱਚ ਡਿੱਗ ਗਈ। ਇਸ ਕਰਕੇ ਕਾਰ ਵਿੱਚ ਸਵਾਰ 6 ਲੋਕਾਂ ਵਿਚੋਂ 2 ਦੀ ਮੌਤ ਹੋ ਗਈ ਹੈ। 

ਪਿਛੋਕੜ

Punjab Breaking News Live 2024:  ਕੇਂਦਰੀ ਮੰਤਰੀ ਨਿਤਿਨ ਗਡਕਰੀ ਖਰਾਬ ਸੜਕਾਂ 'ਤੇ ਟੋਲ ਵਸੂਲਣ ਵਾਲਿਆਂ 'ਤੇ ਕਾਫੀ ਨਾਰਾਜ਼ ਨਜ਼ਰ ਆਏ। ਉਸ ਦਾ ਕਹਿਣਾ ਹੈ ਕਿ ਜੇਕਰ ਚੰਗੀਆਂ ਸੜਕਾਂ ਅਤੇ ਸੇਵਾਵਾਂ ਨਹੀਂ ਦਿੱਤੀਆਂ ਜਾ ਰਹੀਆਂ ਤਾਂ ਟੋਲ ਟੈਕਸ ਵਸੂਲਣਾ ਗਲਤ ਹੈ। ਇਕ ਪ੍ਰੋਗਰਾਮ ਦੌਰਾਨ ਉਨ੍ਹਾਂ ਟੋਲ ਪਲਾਜ਼ਿਆਂ 'ਤੇ ਲੱਗੀਆਂ ਕਤਾਰਾਂ 'ਤੇ ਵੀ ਚਿੰਤਾ ਪ੍ਰਗਟਾਈ। ਹਾਲਾਂਕਿ, ਅਜਿਹੀਆਂ ਖਬਰਾਂ ਹਨ ਕਿ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਯਾਨੀ NHAI ਨਵੀਂ ਪ੍ਰਣਾਲੀ ਦੇ ਤਹਿਤ ਟੋਲ ਗੇਟਾਂ ਨੂੰ ਹਟਾਉਣ ਦੀ ਤਿਆਰੀ ਕਰ ਰਿਹਾ ਹੈ।


Toll Tax: ਹੁਣ ਇਹਨਾਂ ਟੋਲ ਪਲਾਜ਼ਿਆਂ 'ਤੇ ਨਹੀਂ ਦੇਣਾ ਪਵੇਗਾ ਟੋਲ! ਕੇਂਦਰ ਸਰਕਾਰ ਨੇ ਸਾਫ਼ ਸਾਫ਼ ਸ਼ਬਦਾਂ 'ਚ ਸੁਣਾਇਆ ਹੁਕਮ




ਯੋਗ ਕਰਨ ਵਾਲੀ ਕੁੜੀ ਨੇ ਆਰ ਪਾਰ ਦੀ ਲੜਾਈ ਕਰਨ ਦਾ ਕੀਤਾ ਐਲਾਨ

 

Yoga at Golden Temple: ਪੰਜਾਬ ਪੁਲਿਸ ਨੇ ਸ੍ਰੀ ਹਰਿਮੰਦਰ ਸਾਹਿਬ 'ਚ ਯੋਗਾ ਕਰਨ ਵਾਲੀ ਅਰਚਨਾ ਮਕਵਾਨਾ ਨੂੰ ਨੋਟਿਸ ਭੇਜਿਆ ਹੈ। ਇਸ ਦੇ ਨਾਲ ਹੀ ਮਕਵਾਣਾ ਨੇ ਹੁਣ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਹੋਰ ਵੀਡੀਓ ਪੋਸਟ ਕਰਕੇ ਆਰ ਪਾਰ ਦੀ ਲੜਾਈ ਦਾ ਐਲਾਨ ਕਰ ਦਿੱਤਾ ਹੈ। ਮੁਲਜ਼ਮ ਅਰਚਨਾ ਮਕਵਾਨਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ  ਨੂੰ ਐਫਆਈਆਰ ਵਾਪਸ ਲੈਣ ਦੀ ਸਲਾਹ ਦਿੱਤੀ ਹੈ। ਉਸ ਨੇ ਕਿਹਾ ਕਿ ਜੇਕਰ ਐਫਆਈਆਰ ਵਾਪਸ ਨਹੀਂ ਲਈ ਜਾਂਦੀ ਤਾਂ ਫਿਰ ਉਸਦੀ ਕਾਨੂੰਨੀ ਟੀਮ ਹੁਣ ਜਵਾਬ ਦੇਵੇਗੀ।

 


 


Goldy Brar: ਵਿਦੇਸ਼ 'ਚ ਲੁਕੇ ਗੈਂਗਸਟਰ ਤੋਂ ਅੱਤਵਾਦੀ ਐਲਾਨ ਗੋਲਡੀ ਬਰਾੜ ਨੂੰ ਲੈ ਕੇ ਕੌਮੀ ਜਾਂਚ ਏਜੰਸੀ (NIA) ਨੇ ਵੱਡੀ ਕਾਰਵਾਈ ਕੀਤੀ ਹੈ। ਕੌਮੀ ਜਾਂਚ ਏਜੰਸੀ (NIA) ਨੇ 'ਫਿਰੌਤੀ ਅਤੇ ਗੋਲੀਬਾਰੀ ਮਾਮਲੇ ਵਿੱਚ  ਅੱਤਵਾਦੀ ਗੋਲਡੀ ਬਰਾੜ ਤੇ ਇੱਕ ਹੋਰ ਮੁਲਜ਼ਮ 'ਤੇ 10-10 ਲੱਖ ਰੁਪਏ ਦਾ ਇਨਾਮ ਐਲਾਨ ਦਿੱਤਾ ਹੈ। ਜਿਹੜਾ ਵੀ ਦੋਵਾਂ ਦੀ ਗ੍ਰਿਫ਼ਤਾਰੀ ਵਿੱਚ ਮਦਦ ਕਰਨ ਲਈ ਸੂਚਨਾ ਸਾਂਝੀ ਕਰੇਗਾ ਉਸ ਵਿਅਕਤੀਆਂ ਨੂੰ 10-10 ਲੱਖ ਰੁਪਏ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ। 


Goldy Brar: ਗੋਲਡੀ ਬਰਾੜ ਨਾਲ ਟੰਗਿਆ ਗਿਆ ਉਸਦਾ ਇੱਕ ਹੋਰ ਸਾਥੀ, NIA ਦਾ ਵੱਡਾ ਐਕਸ਼ਨ



 


- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.